ਹਾਦਸੇ ਦਾ ਸ਼ਿਕਾਰ ਕਬੱਡੀ ਖਿਡਾਰੀ ਤੇਜੀ ਨਿਜ਼ਾਮਪੁਰ ਨੂੰ 12 ਲੱਖ ਰੁਪਏ ਦੀ ਮਾਲੀ ਸਹਾਇਤਾ

Sunday, October 28, 20120 comments


ਚੰਡੀਗੜ 28 ਅਕਤੂਬਰ-ਸੜਕ ਹਾਦਸੇ ਵਿੱਚ ਅੰਗਹੀਣ ਹੋ ਚੁੱਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇਜੀ ਨਿਜ਼ਾਮਪੁਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ . ਸੁਖਦੇਵ ਸਿੰਘ ਢੀਂਡਸਾ ਅਤੇ ਕਬੱਡੀ ਪ੍ਰੋਮੋਟਰਾਂ ਵੱਲੋਂ 12 ਲੱਖ ਰੁਪਏ ਦੀ ਨਗਦ ਮਾਲੀ ਮੱਦਦ ਦਿੱਤੀ ਗਈ ਇਸ ਮੌਕੇ ਬੋਲਦਿਆਂ . ਢੀਂਡਸਾ ਨੇ ਕਿਹਾ ਕਿ ਗਰੀਬ ਘਰ ਨਾਲ ਸਬੰਧਿਤ ਪੰਜਾਬ ਦੇ ਇਸ ਕਬੱਡੀ ਖਿਡਾਰੀ ਨੂੰ ਮਾਲੀ ਮੱਦਦ ਦੇ ਕੇ ਉਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ . ਜੋਗਾ ਸਿੰਘ ਕੰਗ, ਇੰਦਰਜੀਤ ਸਿੰਘ ਧੁੱਗਾ ਅਤੇ ਕਬੱਡੀ ਪ੍ਰੋਮਟਰ ਕਰਨ ਘੁਮਾਣ ਸਮੇਤ ਕੈਨੇਡਾ ਦੇ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਪਰਉਪਕਾਰ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ ਉਨਾਂ ਕਿਹਾ ਕਿ ਮੁੱਖ ਮੰਤਰੀ . ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ . ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਕਬੱਡੀ ਖੇਡ ਅਤੇ ਖਿਡਾਰੀਆਂ ਦੀ ਕਦਰ ਵਧਾਈ ਹੈ ਅਤੇ ਇਸ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵੱਡਾ ਮਾਣ ਬਖਸ਼ਿਆ ਹੈ ਉਨਾਂ ਕਿਹਾ ਕਿ ਅੱਜ ਕੋਡੀਆਂ ਦੀ ਕਬੱਡੀ ਕਰੋੜਾਂ ਦੀ ਕਬੱਡੀ ਹੋ ਗਈ ਹੈ ਅਤੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਮਾਂ ਖੇਡ ਕਬੱਡੀ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਇਸ ਮੌਕੇ ਹਾਜਰ ਕਬੱਡੀ ਪ੍ਰੋਮਟਰ ਕਰਨ ਘੁਮਾਣ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਸੜਕ ਹਾਦਸੇ ਦੌਰਾਨ ਸੱਜੀ ਲੱਤ ਗਵਾ ਚੁੱਕੇ ਕਬੱਡੀ ਖਿਡਾਰੀ ਤੇਜੀ ਨਿਜ਼ਾਮਪੁਰ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਉਨਾਂ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਜਰੂਰ ਕੋਈ ਚਾਰਾਜੋਈ ਕਰਨਗੇ
ਜਿਕਰਯੋਗ ਹੈ ਕਿ ਵਿਸ਼ਵ ਕਬੱਡੀ ਕੱਪ ਖੇਡ ਚੁੱਕਾ ਤੇਜੀ ਨਿਜ਼ਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ ਜੋ ਕਰੀਬ ਤਿੰਨ ਸਾਲ ਇੰਗਲੈਂਡ ਅਤੇ ਤਿੰਨ ਸਾਲ ਹੀ ਕੈਨੇਡਾ ਵਿੱਚ ਖੇਡਦਾ ਹੋਇਆ ਵਧੀਆ ਧਾਵੀ ਅਤੇ ਜਾਫੀ ਵਜੋਂ ਆਪਣਾ ਲੋਹਾ ਮੰਨਵਾ ਚੁੱਕਾ ਹੈ ਅਠਾਈ ਸਾਲਾ ਤੇਜੀ ਇੰਗਲੈਂਡ ਦਾ ਬਿਹਤਰੀਨ ਕਬੱਡੀ ਖਿਡਾਰੀ ਵੀ ਰਿਹਾ ਹੈ ਅਤੇ ਕਬੱਡੀ ਟੂਰਨਾਮੈਂਟਾਂ ਦੌਰਾਨ ਤੇਜੀ ਵੱਲੋਂ ਛਾਲ ਮਾਰ ਕੇ ਧਾਵਾ ਬੋਲਣਤੇ ਵਾਹ-ਵਾਹ ਕਰਦੇ ਕਬੱਡੀ ਪ੍ਰੇਮੀ ਅਤੇ ਦਰਸ਼ਕ ਹਜਾਰਾਂ ਰੁਪਏ ਵਾਰ ਦਿੰਦੇ ਸੀ ਅਤੇ ਵਾਰ-ਵਾਰ ਛਾਲ ਮਾਰਨ ਲਈ ਇਨਾਮੀ ਪੇਸ਼ਕਸ਼ਾਂ ਕਰਦੇ ਸਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮਾਂਤਰੀ ਕਬੱਡੀ ਕੋਚ . ਹਰਪ੍ਰੀਤ ਸਿੰਘ ਬਾਬਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿੱਟੂ ਖਨਾਲ ਅਤੇ ਪਾਲ ਸਿੰਘ ਗੁੱਜਰਾਂ ਵੀ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger