ਮਲਸੀਆਂ, 28 ਅਕਤੂਬਰ (ਸਚਦੇਵਾ) ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਭਗਵਾਨ ਵਾਲਮੀਕ ਨੌਜਵਾਨ ਸਭਾ ਨਿਹਾਲੂਵਾਲ ਵੱਲੋਂ 29 ਅਕਤੂਬਰ ਨੂੰ ਸ਼ੌਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਭਗਵਾਨ ਵਾਲਮੀਕ ਨੌਜਵਾਨ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਅਤੇ ਹਰਮੇਸ਼ ਸਿੰਘ ਸੋਢੀ ਜਿਲ•ਾਂ ਪ੍ਰਧਾਨ ਭਾਰਤੀ ਜਨਤਾ ਪਾਰਟੀ ਯੂਥ ਵਿੰਗ ਦਿਹਾਤੀ ਜਲੰਧਰ ਨੇ ਦੱਸਿਆ ਕਿ ਪਿੰਡ ਨਿਹਾਲੂਵਾਲ ‘ਚ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਪੂਰਵ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸੇ ਸੰਬੰਧ ਵਿੱਚ 29 ਅਕਤੂਬਰ ਨੂੰ ਸਵੇਰ ਸਮੇਂ ਭਗਵਾਨ ਵਾਲਮੀਕ ਗੁਰਦੁਆਰਾ ਨਿਹਾਲੂਵਾਲ ਤੋਂ ਵਿਸ਼ਾਲ ਸੌਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ । ਇਹ ਸ਼ੌਭਾ ਯਾਤਰਾ ਨਿਹਾਲੂਵਾਲ ਤੋਂ ਸ਼ੂਰੂ ਹੋ ਕੇ ਪਿੰਡ ਵਾੜਾ ਜਗੀਰ, ਚੱਕ ਚੇਲਾ, ਸੀਚੇਵਾਲ, ਮਾਲੂਪੁਰ, ਮਹਿਮੂਵਾਲ, ਰੂਪੇਵਾਲ, ਕਾਸੂਪੁਰ, ਮੁਰੀਵਾਰ ਤੋਂ ਹੁੰਦੀ ਹੋਈ ਨਿਹਾਲੂਵਾਲ ਵਿਖੇ ਸਪੂਰਨ ਹੋਵੇਗੀ ।
Post a Comment