ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ

Wednesday, October 31, 20120 comments


ਮਾਨਸਾ 31ਅਕਤੂਬਰ ( ਸਫਲਸੋਚ) ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਦੱਸਿਆ ਗਿਆ ਕਿ ਮਿਤੀ 29-10-12 ਦੀ ਸ਼ਾਮ ਨੂੰ ਬੋਘ ਸਿੰਘ ਪੁੱਤਰ ਕਰਤਾਰ ਸਿੰਘ ਐਸ.ਸੀ. ਵਾਸੀ ਭੰਮੇ ਖੁਰਦ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਜ੍ਹਾ ਰੰਜਿਸ ਇਹ ਸੀ ਕਿ ਮ੍ਰਿਤਕ ਬੋਘ ਸਿੰਘ ਦੇ ਲੜਕੇ ਹਰਜਿੰਦਰ ਸਿੰਘ ਜੋ ਲੱਤਾਂ ਤੋ ਅਪਾਹਜ ਹੈ ਤੇ ਟਰਾਈ ਸਾਈਕਲ ਤੇ ਇੱਧਰ ਉਧਰ ਆਉਦਾ/ਜਾਦਾ ਹੈ, ਦੇ ਗੁਰਮੇਲ ਸਿੰਘ ਪੁੱਤਰ ਹਰਨਾਮ ਸਿੰਘ ਜੱਟ ਵਾਸੀ ਭੰਮੇ ਖੁਰਦ ਨੇ ਆਪਣੇ ਖੇਤ ਦੇ ਬਰਾਬਰ ਲਖਮੀਰਵਾਲਾ ਰੋਡ ਤੇ ਰਾਹ ਜਾਂਦੇ ਦੇ ਥੱਪੜ ਮਾਰੇ ਸਨ ਜਿਸਤੇ ਹਰਜਿੰਦਰ ਸਿੰਘ ਨੇ ਆਪਣੇ ਪਿਤਾ ਬੋਘ ਸਿੰਘ ਨੂੰ ਫੋਨ ਕਰਕੇ ਮੌਕਾ ਤੇ ਬੁਲਾਉਣ ਕਰਕੇ ਬੋਘ ਸਿੰਘ ਨੇ ਗੁਰਮੇਲ ਸਿੰਘ ਨੂੰ ਹਰਜਿੰਦਰ ਸਿੰਘ ਦੇ ਥੱਪੜ ਮਾਰਨ ਕਰਕੇ ਬੁਰਾ ਭਲਾ ਕਿਹਾ ਤਾਂ ਗੁਰਮੇਲ ਸਿੰਘ ਨੇ ਫੋਨ ਕਰਕੇ ਆਪਣੇ ਭਾਈ ਦਰਸ਼ਨ ਸਿੰਘ, ਆਪਣੇ ਲੜਕੇ ਗੁਰਵਿੰਦਰ ਸਿੰਘ ਅਤੇ ਭਤੀਜੇ ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਬੁਲਾਇਆ ਜੋ ਆਪਣੇ ਟਰੈਕਟਰ ਸੋਨਾਲੀਕਾ ਪਰ ਅਵਤਾਰ ਸਿੰਘ ਮੁਸੱਲਾ 12 ਬੋਰ ਬੰਦੂਕ, ਦਰਸ਼ਨ ਸਿੰਘ ਮੁਸੱਲਾ 12 ਬੋਰ ਬੰਦੂਕ ਮੌਕਾ ਤੇ ਆਏ, ਜਿਹਨਾਂ ਆਉਦਿਆ ਹੀ ਬੋਘ ਸਿੰਘ ਨੂੰ ਫਾਇਰ ਮਾਰ ਕੇ ਮਾਰ ਦਿੱਤਾ ਤੇ ਰੌਲਾ ਪੈਣ ਤੇ ਮੌਕਾ ਤੋ ਭੱਜ ਗਏ। ਜਿਸਤੇ ਬੋਘ ਸਿੰਘ ਦੇ ਲੜਕੇ ਹਰਜਿੰਦਰ ਸਿੰਘ ਦੇ ਬਿਆਨ ਪਰ ਥਾਣੇਦਾਰ ਜਸਕਰਨ ਸਿੰਘ ਮੁੱਖ ਅਫਸਰ ਥਾਣਾ ਕੋਟਧਰਮੂ ਨੇ ਮੁਕੱਦਮਾ ਨੰਬਰ 68 ਮਿਤੀ 29-10-2012 ਅ/ਧ 302/34 ਹਿੰ:ਦੰ: ਅਤੇ 25,27/54/59 ਅਸਲਾ ਐਕਟ ਥਾਣਾ ਕੋਟ ਧਰਮੂ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਤੇ ਸ੍ਰੀ ਸੁਲਖੱਣ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਜੇਰ ਨਿਗਰਾਨੀ ਮੁੱਖ ਅਫਸਰ ਥਾਣਾ ਵੱਲੋਂ ਮੁਕੱਦਮਾ ਦੇ ਦੋਸ਼ੀਆਨ ਦਰਸ਼ਨ ਸਿੰਘ, ਗੁਰਮੇਲ ਸਿੰਘ ਪੁੱਤਰਾਨ ਹਰਨਾਮ ਸਿੰਘ, ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਅਵਤਾਰ ਸਿੰਘ ਉਰਫ ਤਾਰ ਪੁੱਤਰ ਦਰਸ਼ਨ ਸਿੰਘ ਜੱਟ ਵਾਸੀਆਨ ਭੰਮੇ ਖੁਰਦ ਨੂੰ ਸਮੇਤ ਵਰਤੇ ਗਏ  ਟਰੈਕਟਰ ਸੋਨਾਲੀਕਾ ਪਿੰਡ ਘਰਾਂਗਣਾ ਦੀ ਹੱਦ ਵਿੱਚੋ ਅੱਜ ਮਿਤੀ 31-10-2012 ਨੂੰ ਕਾਨੂੰਨਣ ਗ੍ਰਿਫਤਾਰ ਕਰਕੇ ਇਹਨਾ ਵੱਲੋਂ ਵਰਤਿਆ ਅਸਲਾ ਦੋਨੋ ਬੰਦੂਕਾ 12 ਬੋਰ ਅ/ਧ 27 ਐਵੀਡੈਂਸ ਐਕਟ ਤਹਿਤ ਬਰਾਮਦ ਕਰ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger