ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦੇ ਦੋ ਮੈਂਬਰ 10 ਕਿੱਲੋ ਅਫ਼ੀਮ ਸਮੇਤ ਕਾਬੂ- ਐਸ.ਐਸ.ਪੀ

Sunday, October 28, 20120 comments


ਪਟਿਆਲਾ, 28 ਅਕਤੂਬਰ : (ਪਟਵਾਰੀ) ਪਟਿਆਲਾ ਪੁਲਿਸ ਨੇ ਨਸ਼ਿਆਂ ਦੇ ਤਸਕਰਾਂ ਵਿਰੁਧ ਲਗਾਮ ਕਸਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ 10 ਕਿਲੋ ਅਫ਼ੀਮ, ਜਿਸ ਦੀ ਕੀਮਤ ਕਰੀਬ 5 ਲੱਖ ਰੁਪਏ ਬਣਦੀ ਹੈ, ਸਮੇਤ  ਕਾਬੂ ਕਰਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ . ਗੁਰਪ੍ਰੀਤ ਸਿੰਘ ਗਿੱਲ ਨੇ ਅੱਜ ਇਥੇ ਦੱਸਿਆ ਕਿ ਡੀ.ਐਸ.ਪੀ. ਨਾਭਾ . ਰਾਜਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਸੀ.ਆਈ.. ਸਟਾਫ ਨਾਭਾ ਦੇ ਇੰਚਾਰਜ ਐਸ.ਆਈ. . ਅਮਨਪਾਲ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰਦਿਆਂ ਸਤਸੰਗ ਰੋਡ ਨਾਭਾ ਨੇੜਿਓਂ ਦੋ ਜਣਿਆਂ ਨੂੰ ਜਦੋਂ ਸ਼ੱਕ ਦੇ ਅਧਾਰਤੇ ਕਾਬੂ ਕੀਤਾ ਤਾਂ ਇਨਾਂ ਦੀ ਤਲਾਸ਼ੀ ਲੈਣ  ’ਤੇ ਇਨਾਂ ਦੋਵਾਂ ਕੋਲੋਂ 5-5 ਕਿੱਲੋ ਕਿੱਲੋ ਅਫ਼ੀਮ ਬਰਾਮਦ ਹੋਈ ਉਨਾਂ ਦੱਸਿਆ ਕਿ ਇਨਾਂ ਦੀ ਪਛਾਣ ਇਸ਼ਵਰ ਸਿੰਘ ਪੁੱਤਰ ਗੰਗਾ ਰਾਮ ਅਤੇ ਮਨੋਹਰ ਸਿੰਘ ਪੁੱਤਰ ਸੁਲਤਾਨ ਸਿੰਘ ਵਾਸੀ ਕਰਾਵਨ ਥਾਣਾ ਪਗਾਰੀਆ ਜ਼ਿਲਾ ਝਾਲਾਵਾੜ ਰਾਜਸਥਾਨ ਵਜੋਂ ਹੋਈ ਹੈ, ਜੋ ਕਿ ਨਸ਼ਿਆਂ ਦੇ ਇੱਕ ਵੱਡੇ ਤਸਕਰ ਗਿਰੋਹ ਦੇ ਸਰਗਰਮ ਮੈਂਬਰ ਸਨ
. ਗਿੱਲ ਨੇ ਸਥਾਨਕ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨਾਂ ਵਿਰੁੱਧ ਥਾਣਾ ਕੋਤਵਾਲੀ ਨਾਭਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18/61/85 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਨਾਂ ਦੋਵੇਂ ਤਸਕਰਾਂ ਵਿਰੁਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਵੱਡੇ ਪੱਧਰਤੇ ਪੰਜਾਬ ਨਸ਼ਿਆਂ ਦੀ ਤਸਕਰੀ ਕਰਦੇ ਸਨ . ਗਿੱਲ ਨੇ ਦੱਸਿਆ ਕਿ ਪਟਿਆਲਾ ਜ਼ਿਲਾ ਹਰਿਆਣਾ ਰਾਜ ਨਾਲ ਲੱਗਦਾ ਹੋਣ ਕਰਕੇ ਨਸ਼ਾ ਤਸਕਰ ਜ਼ਿਲੇ ਨੂੰ ਨਸ਼ਿਆਂ ਦੀ ਤਸਕਰੀ ਲਈ ਸੇਫ ਰੂਟ ਵਜੋਂ ਵਰਤਦੇ ਹਨ, ਜਿਸ ਲਈ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਇਹ ਸਪਲਾਈ ਲਾਇਨ ਤੋੜਣ ਵਿੱਚ ਕਾਫ਼ੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਉਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਅੰਤਰਰਾਜੀ ਪੁਲਿਸ ਮੀਟਿੰਗ ਦੇ ਵੀ ਚੰਗੇ ਨਤੀਜੇ ਸਾਹਮਣੇ ਰਹੇ ਹਨ, ਜਿਸ ਨਾਲ ਨਸ਼ਿਆਂ ਦੇ ਤਸਕਰਾਂ ਵਿਰੁੱਧ ਹਰਿਆਣਾ ਅਤੇ ਪੰਜਾਬ ਸਿਕੰਜਾ ਕਸਿਆ ਗਿਆ ਹੈ
. ਗਿੱਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਹੁਣ ਤੱਕ 2 ਕੁਇੰਟਲ 17. 701 ਕਿਲੋ ਅਫੀਮ ਬਰਾਮਦ ਕਰਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਉਨਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਕਈ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਸਪਲਾਈ ਲਾਈਨ ਤੋੜੀ ਹੈ ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਸੁਟਣ ਵਾਲਿਆਂ ਵਿਰੁਧ ਪੁਲਿਸ ਵੱਲੋਂ ਹੋਰ ਸਖ਼ਤੀ ਵਰਤੀ ਜਾਵੇਗੀ ਰਾਜਪੁਰਾ ਵਿਖੇ ਫਰਜੀ ਅਸਲਾ ਲਾਇਸੈਂਸਾਂ ਦੇ ਮਾਮਲੇ ਕਿਸੇ ਸਿਆਸੀ ਪਾਰਟੀ ਦੇ ਕਾਰਕੁੰਨ ਦੀ ਸ਼ਮੂਲੀਅਤ ਦੇ ਸਵਾਲਤੇ ਉਨਾਂ ਕਿਹਾ ਕਿ ਇਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਇਸ ਮੌਕੇ ਉਨਾਂ ਦੇ ਨਾਲ ਐਸ.ਪੀ.(ਡੀ.) . ਪ੍ਰਿਤਪਾਲ ਸਿੰਘ ਥਿੰਦ, ਡੀ.ਐਸ.ਪੀ. ਨਾਭਾ . ਰਾਜਵਿੰਦਰ ਸਿੰਘ ਸੋਹਲ ਅਤੇ ਸੀ.ਆਈ.. ਸਟਾਫ਼ ਨਾਭਾ ਦੇ ਇੰਚਾਰਜ . ਅਮਨਪਾਲ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger