ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕੀਤਾ ਮਲਕੀਤ ਸਿੰਘ ਕੀਤੂ ਦੇ ਪਰਿਵਾਰ ਨਾਲ ਦੁੱਖ ਸਾਂਝਾ

Wednesday, October 31, 20120 comments


ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ)-  ਅੱਜ  ਪਿੰਡ ਬਿਲਾਸਪੁਰ ਵਿਖੇ ਮਰਹੁਮ ਅਕਾਲੀ ਨੇਤਾ ਸ੍ਰ. ਮਲਕੀਤ ਸਿੰਘ ਕੀਤੂ ਸਾਬਕਾ ਐਮ ਐਲ ਏ ਅਤੇ ਹਲਕਾ ਇੰਚਾਰਜ ਬਰਨਾਲਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜੱਦੀ ਘਰ ਵਿਖੇ ਸ੍ਰ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਸਪੁੱਤਰ ਸ੍ਰ. ਕੁਲਵੰਤ ਸਿੰਘ ਕੰਤਾ ਅਤੇ ਪਤਨੀ ਗੁਰਦੀਪ ਕੋਰ ਸਰਪੰਚ ਬਿਲਾਸਪੁਰ ਅਤੇ ਸਾਕ ਸਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਦਿੱਲੀ ਤੋ ਸਾਰੇ ਸਮਾਗਮ ਰੱਦ ਕਰਕੇ ਵਿਸ਼ੇਸ ਤੋਰ ਤੇ ਪੁੱਜੇ। ਇਸ ਸਮੇਂ ਉਹਨਾਂ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਸਾਡਾ ਇੱਕ ਅਨਮੋਲ ਹੀਰਾ ਪਾਰਟੀ ਵਿੰਚੋ ਚਲਾ ਗਿਆ ਹੈ ਪਰ ਅਸੀਂ ਪਾਰਟੀ ਅਤੇ ਸਰਕਾਰ ਵੱਲੋ ਇਸ ਕੀਤੂ ਪਰਿਵਾਰ ਨੂੰ ਅੱਗੇ ਨਾਲੋ ਵੀ ਵੱਧ ਸਨਮਾਨ ਦੇਵਾਂਗੇ। ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਸੁਰੱਖਿਆਂ ਵਿੱਚ ਕਿਸੇ ਤਰ•ਾਂ ਦੀ ਢਿੱਲ ਨਹੀ ਵਰਤੀ ਜਾਵੇਗੀ ਅਤੇ ਇਹਨਾਂ ਦੇ ਕਾਤਲਾ ਨੂੰ ਜਲਦ ਹੀ ਫੜ• ਲਿਆ ਜਾਵੇਗਾ। ਇਸ ਮੋਕੇ ਉਹਨਾਂ ਕਿਹਾ ਕਿ ਸ੍ਰ. ਕੀਤੂ ਨੇ ਜੋ ਲੋਕ ਭਲਾਈ ਦੇ ਕਾਰਜ ਵਿੱਢੇ ਹੋਏ ਸਨ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਜ਼ਿਨ•ਾਂ ਵਿੱਚ ਗਰੀਬਾ ਨੂੰ ਮੁਫਤ ਆਟਾ ਵੰਡਣਾ, ਗਰੀਬ ਔਰਤਾ ਨੂੰ ਸਿਲਾਈ ਮਸੀਨਾ, ਬੱਚਿਆ ਨੂੰ ਕਪੱੜੇ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਮਾਲੀ ਸਹਾਇਤਾ ਦੇਣਾ ਅਤੇ ਸਕੂਲੀ ਬੱਚਿਆਂ ਨੂੰ ਕਿਤਾਬਾ, ਕਾਪੀਆਂ, ਵਰਦੀਆਂ ਵੰਡਣੀਆਂ ਸਾਮਿਲ ਸਨ। ਉਹਨਾਂ ਸ੍ਰ. ਕੀਤੂ ਦੇ ਪਰਿਵਾਰ ਅਤੇ ਉਹਨਾਂ ਦੇ ਹਿਮਾਇਤੀਆਂ ਨੂੰ ਕਿਹਾ ਕਿ ਸ੍ਰ. ਕੀਤੂ ਦੇ ਵਿਢੇ ਕਾਰਜਾ ਨੂੰ ਅੱਗੇ ਵਧਾਊਣ ਤੇ ਜੋਰ ਦੇਣ। ਇਸ ਮੌਕੇ ਹੋਰਨਾ ਤੋ ਇਲਾਵਾ ਪਰਮਜੀਤ ਕੌਰ ਗੁਲਸ਼ਨ ਐਮ ਪੀ ਫਰੀਦਕੋਟ, ਬਲਵੰਤ ਸਿੰਘ ਰਾਮੁਵਾਲੀਆਂ ਸਾਬਕਾ ਐਮ ਪੀ, ਦਰਬਾਰਾ ਸਿੰਘ ਗੁਰੂ ਸਾਬਕਾ ਪਿੰ੍ਰਸੀਪਲ ਸੈਕਟਰੀ ਟੁ ਸੀ ਐਮ ਤੇ ਹਲਕਾ ਇੰਚਾਰਜ ਭਦੋੜ, ਹਰਚਰਨ ਸਿੰਘ ਬੈਂਸ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ, ਪਰਮਜੀਤ ਸਿੰਘ ਖਾਲਸਾ ਮੈਂਬਰ ਐਸ ਜੀ ਪੀ ਸੀ, ਪਰਮਜੀਤ ਸਿੰਘ ਢਿੱਲੋ ਪ੍ਰਧਾਨ ਨਗਰ ਕੌਂਸਲ ਬਰਨਾਲਾ, ਗੁਰਤੇਜ ਸਿੰਘ ਖੁੱਡੀ ਚੇਅਰਮੈਨ ਜ਼ਿਲ•ਾ ਪਰੀਸ਼ਦ, ਭਗਤ ਰਾਮ ਡਿਪਟੀ ਕਮਿਸ਼ਨਰ ਫਰੀਦਕੋਟ, ਸੁਰਜੀਤ ਸਿੰਘ ਗਰੇਵਾਲ ਐਸ ਐਸ ਪੀ ਮੋਗਾ, ਗੋਪਾਲ ਸਿੰਘ ਦਰਦੀ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਤਰਲੋਚਨ ਬਾਂਸਲ ਪ੍ਰਧਾਨ ਨਗਰ ਕੌਸਲ ਤਪਾ, ਧਰਮ ਸਿੰਘ ਫੋਜੀ ਐਮ ਸੀ ਆਦਿ ਹਾਜਰ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger