ਵੇਦਾਂਤਾ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਦੇਸ਼ ਦਾ ਭਵਿੱਖ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਵੀ ਕਾਰਜ ਕਰ ਰਹੀ ਹੈ : ਚਹਿਲ

Wednesday, October 31, 20120 comments


ਮਾਨਸਾ, 31 ਅਕਤੂਬਰ ( ਆਹਲੂਵਾਲੀਆ   )  ਵੇਦਾਂਤਾ ਗਰੁੱਪ  ਤਲਵੰਡੀ ਸਾਬੋ ਪਾਵਰ ਲਿਮ: ਵੱਲੋਂ ਜਿਲ•ਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਅੰਦਰਲੀ ਪ੍ਰਤਿਭਾ ਨਿਖਾਰਨ ਅਤੇ ਉਨਾਂ ਦੇ ਮਾਨਸਿਕ ਵਿਕਾਸ ਲਈ ਸਰਕਾਰੀ ਸਕੂਲ ਕਰਮਗੜ• ਔਤਾਂਵਲੀ ਵਿਖੇ ਪੇਂਟਿੰਗ, ਗੀਤ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ਦੀ ਸ਼ੁਰੂਆਤ 8ਵੀਂ ਕਲਾਸ ਦੇ ਵਿਦਿਆਰਥੀ ਗੁਰਪਿਆਰ ਸਿੰਘ ਨੇ ਗੀਤ ਉਠ ਪੰਜਾਬੀ ਸ਼ੇਰਾ ਨਾਲ ਕੀਤੀ । ਮੈਡਮ ਪੂਨਮ ਸ਼ਰਮਾ ਨੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਹਿਦੇ ਹੋਏ ਸਮਾਜਿਕ ਬੁਰਾਈਆਂ ਤੇ ਚੋਟ ਕਰਦਿਆਂ ਇੰਨਾਂ ਨੁੰ ਖਤਮ ਕਰਨ ਲਈ ਸਭਨਾਂ ਨੂੰ ਅੱਗੇ ਅਉਣ ਦਾ ਸੁਨੇਹਾ ਦਿੱਤਾ । ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰ: ਰਘਵੀਰ ਸਿੰਘ ਚਹਿਲ ਰਿਟਾ: ਡੀ ਐਸ ਪੀ ਚੇਅਰਮੈਨ ਪਸਵਕ ਕਮੇਟੀ ਸਨ ਨੇ ਕੰਪਨੀ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਕੰਪਨੀ ਵਧਾਈ ਦੀ ਪਾਤਰ ਹੈ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਦੇਸ਼ ਦਾ ਭਵਿੱਖ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਵੀ ਕਾਰਜ ਕਰ ਰਹੀ ਹੈ ਜਿਸ ਨਾਲ ਇਲਾਕੇ ਦਾ ਭਵਿੱਖ ਰੋਸ਼ਨ ਹੋਵੇਗਾ । ਗਲੋਬਲ ਕੈਂਸਰ ਕਨਸਰਨ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਮਿਸ: ਪਿੰਕੀ ਨੇ ਕੈਂਸਰ ਜਿਹੀ ਭਿਆਨਕ ਬਿਮਾਰੀ ਬਾਰੇ ਬੱਚਿਆਂ ਨੂੰ ਜਾਗਰਤ ਕਰਦੇ ਹੋਏ ਸਮਝਾਇਆ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਸਗੋ ਕੈਂਸਰ ਹੋਣ ਦੇ ਕਾਰਨਾਂ ਤੋਂ ਜਾਣੂ ਹੋ ਕੇ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ ।  ਉਨਾਂ ਬੱਚਿਆਂ ਨੂੰ ਕਿਹਾ ਕਿ ਉਹ ਪੜਾਈ ਦੇ ਨਾਲ ਨਾਲ ਜੁਮੰੇਵਾਰੀ ਸਮਝਦੇ ਹੋਏ ਜੇਕਰ ਉਨਾਂ ਦੇ ਪਰਿਵਾਰ ਜਾਂ ਆਢ ਗੁਆਢ ਵਿੱਚ ਕੋਈ ਤੰਬਾਕੂ ਪੀਂਦਾ ਜਾਂ ਖਾਂਦਾ ਹੈ ਤਾਂ ਉਸਨੂੰ ਇਸਦੇ ਭੈੜੇ ਨਤੀਜੇ ਦੱਸ ਕੇ ਇਸ ਭੈੜੀ ਲੱਤ ਤੋਂ ਖੈੜਾ ਛਡਵਾਉਣ । ਡਾ ਜਸਵੀਰ ਸਿੰਘ ਬੱਲੀ ਨੇ ਬੱਚਿਆਂ ਨੂੰ ਅੱਖ, ਕੰਨ, ਚਮੜੀ ਅਤੇ ਦੰਦਾਂ ਦੀ ਸਾਂਭ ਸੰਭਾਲ ਅਤੇ ਹੋਰ ਬਿਮਾਰੀਆਂ ਤੋਂ ਬਚਣ ਦੇ ਢੰਗ ਤਰੀਕੇ ਦੱਸੇ । ਕੰਪਨੀ ਦੇ ਕਮਾਂਡਰ ਪੀ ਸੀ ਦਾਸ਼ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਪ੍ਰੇਰਿਤ ਕੀਤਾ ਉਨਾਂ ਕਿਹਾ ਕਿ ਕੰਪਨੀ ਇਲਾਕੇ ਦੀ ਤਰੱਕੀ ਤੇ ਤੰਦਰੁਸਤੀ ਲਈ ਆਪਣਾ ਕਾਰਜ ਕਰਦੀ ਰਹੇਗੀ । ਪੇਂਟਿੰਗ ਮੁਕਾਬਲਿਆਂ ਵਿੱਚ ਹਰਪ੍ਰੀਤ ਸਿੰਘ ਅੱਠਵੀਂ ਫਸਟ, ਮਨਪ੍ਰੀਤ ਕੌਰ ਅੱਠਵੀਂ ਸੈਕਿੰਡ, ਹਰਪਾਲ ਕੌਰ ਅੱਠਵੀਂ ਥਰਡ ਜਨਰਲ ਨਾਲਿਜ ਮੁਕਾਬਲਿਆਂ ਵਿੱਚ ਯਾਦਵਿੰਦਰ ਕੌਰ, ਛੇਵੀਂ ਫਸਟ, ਗੁਰਇੰਦਰ ਸਿੰਘ ਛੇਵੀਂ ਸੈਕਿੰਡ, ਮਨਿੰਦਰ ਕੌਰ ਅੱਠਵੀਂ ਥਰਡ, ਗੀਤ ਮੁਕਾਬਲਿਆਂ ਵਿੱਚ ਗੁਰਸਿਮਰਤ ਸਿੰਘ ਅੱਠਵੀਂ, ਸੱਥਾਂ ਹੋ ਚੱਲੀਆਂ ਖਾਲੀ ਫਸਟ, ਗਗਨ ਦੀਪ ਸਿੰਘ ਮਾਂ ਹੁੰਦੀ ਐ ਮਾਂ ਉ ਦੁਨੀਆਂ ਵਾਲਿਓ ਸੈਕਿੰਡ, ਸੁਖਦੀਪ ਕੌਰ ਮੈਂ ਤੇਰੀ ਮਿੱਟੀ ਦੀ ਪੈੜ ਨਹੀਂ ਤੀਸਰੇ ਸਥਾਨ ਤੇ ਰਹੇ ਬੱਚਿਆਂ ਨੂੰ ਟਰਾਫੀਆਂ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਲਛਮਣ ਮੰਗਾ, ਪ੍ਰੀਤੀ ਰਾਵਤ, ਵਿਜੈ ਬੇਦੀ, ਮਾ: ਬਲਕਰਨ ਸਿੰਘ, ਸਮਸ਼ੇਰ ਸਿੰਘ ਕਲੱਬ ਪ੍ਰਧਾਨ, ਨਰਦੇਵ ਸਿੰਘ, ਗੁਰਪ੍ਰੀਤ ਸਿੰਘ, ਸੱਤਪਾਲ ਅਤੇ ਰਜਿੰਦਰ ਲਾਡੀ ਨੇ ਵੀ ਸੰਬੋਧਨ ਕੀਤਾ । ਅੰਤ ਵਿੱਚ ਪਿੰਰਸੀਪਲ ਭੁਪਿੰਦਰ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਇਸ ਪ੍ਰੋਗਰਾਮ ਕਰਵਾਉਣ ਤੇ ਸਭਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger