ਪਵਨ ਬਾਂਸਲ ਦੇ ਰੇਲ ਮੰਤਰੀ ਬਨਣ ਨਾਲ ਪੰਜਾਬ ਦਾ ਮਾਣ ਵਧਿਆ-ਢੈਪਈ

Wednesday, October 31, 20120 comments


ਭੀਖੀ,31 ਅਕਤੂਬਰ (ਸੰਦੀਪ ਤਾਇਲ    )- ਮੈਂਬਰ ਪਾਰਲੀਮੈਂਟ ਪਵਨ ਕੁਮਾਰ ਬਾਂਸਲ ਦੇ ਕੇਂਦਰੀ ਰੇਲ ਮੰਤਰੀ ਬਨਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਮਪਾਲ ਢੈਪਈ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਸ਼ਰਮਾ, ਸਾਬਕਾ ਕੌਂਸਲਰ ਇੰਦਰਜੀਤ ਸਿੰਘ, ਅਸ਼ਵਨੀ ਗੌਤਮ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਯਾਦਗਾਰੀ ਕਲੱਬ ਦੇ ਕੁਲਵਿੰਦਰ ਬਿੱਲਾ, ਛਿੰਦਾ ਸਿੰਘ, ਬਿੰਦਰ ਸਿੰਘ, ਜੈਪਾਲ, ਪਾਲਾ ਸਿੰਘ, ਲੀਲਾ ਸਿੰਘ, ਨਰਿੰਦਰ ਨੰਦੀ ਅਤੇ ਨੀਟਾ ਜੋਸ਼ੀ ਨੇ ਕਿਹਾ ਕਿ ਪਵਨ ਬਾਂਸਲ ਦੇ ਰੇਲ ਮੰਤਰੀ ਬਣਨ ਨਾਲ ਪੰਜਾਬ ਦੀ ਰੇਲ ਸੇਵਾ ਵਿੱਚ ਸੁਧਾਰ ਹੋਵੇਗਾ ਕਿਉਂਕਿ ਸ੍ਰੀ ਬਾਂਸਲ ਮੂਲ ਰੂਪ ਵਿੱਚ ਪੰਜਾਬ ਦੇ ਨਿਵਾਸੀ ਹਨ। ਉਨ ਕਿਹਾ ਕਿ ਜਿਸ ਤਰ ਸ੍ਰੀ ਬਾਂਸਲ ਨੇ ਪਿਛਲੇ ਕਾਰਜਕਾਲ ਦੌਰਾਨ ਇਮਾਨਦਾਰੀ ਨਾਲ ਕੰਮ ਕੀਤਾ ਹੈ ਉਸੇ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਚੇਅਰਪਰਸ਼ਨ ਸੋਨੀਆ ਗਾਧੀ ਨੇ ਪਵਨ ਬਾਂਸਲ ਨੂੰ ਰੇਲ ਮੰਤਰੀ ਬਣਾਕੇ ਪੰਜਾਬ ਵਾਸੀਆ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ ਲੱਡੂ ਵੰਡ ਕੇ  ਖੁਸ਼ੀ ਦਾ ਇਜ਼ਹਾਰ ਵੀ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger