ਟਾਈਟਲ-ਪਿੰਡ ਵੜਿੰਗ ਵਿਖੇ 75 ਕਿਲੋ ਕਬੱਡੀ ਟੂਰਨਾਮੈਂਟ ਪਿੰਡ ਖਾਰਾ ਨੇ ਪਹਿਲਾ ਸਥਾਨ ਅਤੇ ਪਿੰਡ ਕੋਟ ਕਰੋੜ ਨੇ ਦੂਜਾ ਸਥਾਨ ਹਾਸਲ ਕੀਤਾ

Wednesday, October 31, 20120 comments


ਕਟਕਪੂਰਾ / 31 ਅਕਤੂਬਰ/ਜੇ.ਆਰ.ਅਸੋਕ/ ਬਾਬਾ ਫਰੀਦ ਗੁੱਡ ਵਰਕਿੰਗ ਕਮੇਟੀ ਵੱਲੋਂ ਪਹਿਲਾ ਵਿਸ਼ਾਲ 75 ਕਿਲੋ ਕਬੱਡੀ ਟੂਰਨਾਮੈਂਟ ਕੋਠੇ ਵੜਿੰਗ ਵਿਖੇ ਕਰਵਾਇਆ ਗਿਆ ਜਿਸ ਵਿਚ 22 ਪਿੰਡਾਂ ਦੀਆਂ ਵੱਖ-2  ਟੀਮਾਂ ਨੇ ਭਾਗ ਲਿਆ । ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਡੀ.ਐਸ.ਪੀ ਅਵਤਾਰ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਰਾਜਾ ਨੇ ਭਾਗ ਲਿਆ ।  ਇਨ•ਾਂ ਟੂਰਨਾਂਮੈਂਟ ਵਿਚ ਭਾਗ ਲੈਣ ਵਾਲੀਆਂ ਸਭਨਾਂ ਟੀਮਾਂ ਦੇ 10-10 ਮਿੰਟ ਦੇ ਮੈਚ ਕਰਵਾਏ ਗਏ ਇਸ ਵਿਚ ਪਹਿਲਾ ਮੈਚ ਲੜਕੀਆਂ ਅਤੇ ਦੂਸਰਾ ਮੈਚ 75 ਕਿਲੋ ਦਾ ਲੜਕਿਆਂ ਦਾ ਮੈਚ ਆਰੰਭ ਕੀਤਾ ਗਿਆ । ਇਹ ਬਹੁਤ ਰੋਚਿਕ ਅਤੇ ਸੰਘਰਸ਼ਸੀਲ ਮੈਚ ਸੀ । ਜਿਸ ਵਿਚੋ ਫਾਈਨਲ ਵਿਚੋਂ ਪਿੰਡ ਖਾਰਾ ਅਤੇ ਪਿੰਡ ਕੋਟ ਕਰੋੜ ਦੀਆਂ ਟੀਮਾਂ ਪਹੁੰਚੀਆਂ ਇਨ•ਾਂ ਦੋਹਾਂ ਫਾਈਨਲ ਮੈਚਾਂ ਵਿਚ ਪਿੰਡ ਖਾਰਾ ਦੀ ਟੀਮ ਜੈਤੂ ਰਹੀ ਅਤੇ ਪਿੰਡ ਕੋਟ ਕਰੋੜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ । ਇਸ ਇਨਾਮ ਵੰਡ ਸਮਾਰੋਹ ਵਿਚ ਸੀਨੀਅਰ ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਨੇ ਪਹਿਲਾ ਸਥਾਨ ਹਾਸਲ ਕਰਨੀ ਪਿੰਡ ਖਾਰਾ ਦੀ ਟੀਮ ਨੂੰ 11000 ਰੁਪਏ ਦਾ ਨਕਦ ਇਨਾਮ ਅਤੇ ਦੂਜਾ ਸਥਾਨ ਹਾਸਲ ਕਰਨ ਪਹਿਲੀ ਪਿੰਡ ਕੋਟ ਕਰੋੜ ਦੀ ਟੀਮ ਨੂੰ 7500 ਰੁਪਏ ਦਾ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ । ਬਾਬਾ ਫ਼ਰੀਦ ਗੁੱਡ ਵਰਕਿੰਗ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਦੀਆਂ ਮੰਗਾਂ ਮੁਤਾਬਕ ਸ: ਬਰਾੜ ਨੇ ਭਰੋਸਾ ਦਿਵਾਇਆ ਕਿ ਉਹ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਕੇ ਪਹਿਲ ਦੇ ਆਧਾਰ ਤੇ ਮੰਗਾਂ ਮੰਨੀਆਂ ਜਾਣਗੀਆ । ਉਨ•ਾਂ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਇਸ ਮਾਂ ਖੇਡ ਕਬੱਡੀ ਨੂੰ ਜਾਗਰਕ ਕਰਕੇ ਇੰਟਰਨੈਸ਼ਨਲ ਪੱਧਰ ਤੇ ਪੰਹੁਚਾਇਆ, ਉਹ ਮਿਸਾਲ ਅੱਜ ਪਿੰਡ ਵੜਿੰਗ ਵਿਖੇ ਮਿਲ ਰਹੀ ਹੈ ਇਸ ਖੇਡ ਨਾਲ ਸਾਡੀ ਆਉਣ ਨੌਜਵਾਨ ਪੀੜ•ੀ ਨੰਿਸ਼ਆਂ ਤੋਂ ਰਹਿਤ ਹੋਵੇਗੀ ।  ਇਸ ਮੌਕੇ ਉਕਤ ਤੋਂ ਇਲਾਵਾ ਸਰਪੰਚ ਨਾਨਕਸਰ ਕਿਰਨਦੀਪ ਸਿੰਘ ਚਹਿਲ, ਸਰਪੰਚ ਮੱਖਣ ਸਿੰਘ, ਬੂਟਾ ਸਿੰਘ, ਕੁਲਜੀਤ ਸਿੰਘ ਐਨ.ਆਰ.ਆਈ, ਪ੍ਰੀਤਮ ਸਿੰਘ ਕੇਨੈਡੀਅਨ, ਗੁਰਚਰਨ ਸਿੰਘ ਕੇਨੈਡਾ, ਪਰਮਜੀਤ ਸਿੰਘ ਕੇਨੈਡਾ ਆਦਿ ਹਾਜਰ ਸਨ । ਇਸ ਤੋਂ ਇਲਾਵਾ ਅਮਨਦੀਪ ਸਿੰਘ ਦਬੜੀਖਾਨਾ ਪ੍ਰਸਿੱਧ ਕੁਮੈਂਟਰ ਨੇ ਬੜੇ ਸੁਚੱਜੇ ਢੰਗ ਨਾਲ ਕੁਮੈਂਟਰੀ ਕੀਤੀ । ਇਨ•ਾਂ ਟੀਮਾਂ ਦੀ ਬਾਬਾ ਗਾਂਧੀ ਨੇ ਬਹੁਤ ਵਧੀਆ ਅਤੇ ਨਿਰਪੱਖ ਕੋਚਿੰਗ ਕੀਤੀ ਗਈ । 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger