ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਢੰਡੋਵਾਲ ਤੋਂ ਸ਼ੌਭਾ ਯਾਤਰਾਂ ਦਾ ਆਯੋਜਨ

Sunday, October 28, 20120 comments


ਸ਼ਾਹਕੋਟ, 28 ਅਕਤੂਬਰ (ਸਚਦੇਵਾ) ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਪਿੰਡ ਢੰਡੋਵਾਲ (ਸ਼ਾਹਕੋਟ) ਤੋਂ ਵਿਸ਼ਾਲ ਸੌਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਵਿਸ਼ਾਲ ਸ਼ੌਭਾ ਯਾਤਰਾ ਪਿੰਡ ਢੰਡੋਵਾਲ ਦੇ ਵਾਲਮੀਕਿ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਾਹਕੋਟ, ਕੋਟਲਾ ਸੂਰਜ ਮੱਲ, ਨੰਗਲਾ ਅੰਬੀਆ, ਕੰਨੀਆ ਕਲਾਂ, ਕੰਨੀਆ ਖੁਰਦ ਆਦਿ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਦੇਰ ਸ਼ਾਮ ਪਿੰਡ ਢੰਡੋਵਾਲ ਵਿਖੇ ਸੰਪੂਰਨ ਹੋਈ ਸੌਭਾ ਯਾਤਰਾਂ ਸਜੀ ਸੁੰਦਰ ਪਾਲਕੀ ਸ਼ੌਭਾ ਯਾਤਰਾਂ ਦੀ ਸੌਭਾ ਨੂੰ ਹੋਰ ਵਧਾ ਰਹੀ ਸੀ ਅਤੇ ਪਾਲਕੀ ਦੇ ਪਿੱਛੇ ਵੱਡੀ ਗਿਣਤੀ ਸੰਗਤਾਂ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕਰ ਰਹੀਆ ਸਨ ਸੌਭਾ ਯਾਤਰਾਂ ਲੰਘਣ ਵਾਲੇ ਸਾਰੇ ਹੀ ਰਸਤਿਆ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਹਰੇਕ ਪਿੰਡ ਵਿੱਚ ਸ਼ੌਭਾ ਯਾਤਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਚੱਠਾ, ਕੁਲਵੰਤ ਸਿੰਘ ਚੱਠਾ ਯੂ.ਐਸ., ਕੁਲਵੰਤ ਸਿੰਘ ਕੰਤਾ ਪ੍ਰਧਾਨ ਵਾਲਮੀਕਿ ਸਭਾ ਢੰਡੋਵਾਲ, ਬਾਬਾ ਜਸਵੰਤ ਸਿੰਘ ਕੋਟਲਾ, ਜਗਤਾਰ ਸਿੰਘ ਖਾਲਸਾ ਸਾਬਕਾ ਸਰਪੰਚ ਕੋਟਲਾ ਸੂਰਜ ਮੱਲ, ਦਵਿੰਦਰ ਸਿੰਘ ਰਹੇਲੂ ਬਲਾਕ ਪ੍ਰਧਾਨ, ਜਸਪਾਲ ਸਿੰਘ ਖਾਲਸਾ, ਗੁਰਮੇਜ ਸਿੰਘ, ਕੁੰਦਨ ਸਿੰਘ, ਸਾਬੀ, ਜੈਬੀ ਆਦਿ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger