ਜਗਸੀਰ ਸੀਰਾ ਛੀਨੀਵਾਲ ਵ¤ਲੋਂ ਕਲਾਲਾ ਮੰਡੀ ਦਾ ਦੌਰਾ

Wednesday, October 31, 20120 comments


ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ) ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਅਤੇ ਉਸ ਦੇ ਸਾਥੀ ਯੂਨੀਅਨ ਦੇ ਆਗੂਆਂ ਵਲੋਂ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਉਪਰੰਤ ਗਲਬਾਤ ਕਰਦਿਆਂ ਉਨ ਦਸਿਆ ਕਿ ਭਾਵੇਂ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਾਫ਼ੀ ਹਦ ਤਕ ਸੁਧਾਰ ਆਇਆ ਹੈ ਅਤੇ ਪੰਜਾਬ ਦਾ ਕਿਸਾਨ ਫ਼ਸਲ ਵੇਚਣ ਸਮੇਂ ਬੇਫ਼ਿਕਰੀ ਮਹਿਸੂਸ ਕਰਨ ਲਗਾ ਹੈ, ਪਰ ਸ: ਲਖੋਵਾਲ ਦਾ ਅਸਲ ਟੀਚਾ ਮੰਡੀਆਂ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਸਭ ਸਹੂਲਤਾਂ ਨੂੰ ਹੋਰ ਵੀ ਬਿਹਤਰ ਬਣਾਉਣਾ ਹੈ। ਇਸੇ ਲਈ ਸ: ਲ¤ਖੋਵਾਲ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਉਹ ਇਲਾਕੇ ਦੇ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਮੰਡੀਆਂ ਵਿਚ ਆ ਰਹੀਆਂ ਮੁਸ਼ਕਲਾਂ ਦੀ ਘੋਖ ਕਰ ਕੇ ਸ: ਲਖੋਵਾਲ ਨੂੰ ਜਾਣੂ ਕਰਵਾਉਣਗੇ ਤਾਂ ਜੋ ਭਵਿਖ ਵਿਚ ਇਨ ਦਾ ਸਥਾਈ ਹਲ ਕਢਿਆ ਜਾਵੇ। ਉਨ ਅਗੇ ਦਸਿਆ ਕਿ ਇਲਾਕੇ ਦੀਆਂ ਮੰਡੀਆਂ ਵਿਚ ਲਿਫ਼ਟਿੰਗ ਆਦਿ ਦੀ ਕੋਈ ਵੀ ਸਮਸਿਆ ਨਹੀਂ ਹੈ। ਇਸ ਮੌਕੇ ਇੰਸਪੈਕਟਰ ਭੂਸ਼ਨ ਕੁਮਾਰ, ਰਜਿੰਦਰ ਸਿੰਘ ਗੋਗੀ,ਹਾਕਮ ਸਿੰਘ, ਗੁਰਜੰਟ ਸਿੰਘ ਵਜ਼ੀਦਕੇ, ਭਰਪੂਰ ਸਿੰਘ, ਕਰਨੈਲ ਸਿੰਘ ਬੀਹਲਾ, ਕਾਕਾ ਸਿੰਘ ਫ਼ੌਜੀ ਚੰਨਣਵਾਲ, ਮੇਜਰ ਸਿੰਘ ਕਲਾਲਾ, ਗੁਰਬਚਨ ਸਿੰਘ ਇਕਾਈ ਪ੍ਰਧਾਨ, ਹਰਪਾਲ ਸਿੰਘ, ਜਨਕ ਸਿੰਘ, ਸੁਖਪਾਲ ਸਿੰਘ ਪੰਚ, ਗੁਰਮੇਲ ਸਿੰਘ, ਰਾਜ ਕੁਮਾਰ ਪੰਡਤ, ਸਮੂਹ ਆੜ•ਤੀਆ ਵਰਗ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger