ਮੁਨੀ ਸੁਮਨ ਕੁਮਾਰ ਸੰਯਮ ਅਤੇ ਤਿਆਗ ਦੀ ਮੂਰਤ-ਸਾਧਵੀ ਚੇਲਨਾ

Sunday, October 28, 20120 comments


ਭੀਖੀ,28ਅਕਤੂਬਰ-( ਬਹਾਦਰ ਖਾਨ )- ਸਥਾਨਕ ਐਸਐਸ ਜੈਨ ਸਭਾ ਭੀਖੀ ਵਲੋਂ ਉ¤ਤਰ ਭਾਰਤੀ ਪ੍ਰਵਰਤਕ ਮੁਨੀ ਸੁਮਨ ਕੁਮਾਰ ਜੀ ਦਾ 63ਵਾਂ ਦੀਕਸ਼ਾ ਜਯੰਤੀ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਭਾਸ਼ ਜੈਨ ਗਿੱਦੜਬਾਹਾ ਨੇ ਸ਼ਿਰਕਤ ਕੀਤੀ ਅਤੇ ਸਮਾਰੋਹ ਦੀ ਪ੍ਰਧਾਨਗੀ ਸੁਨੀਲ ਗਰਗ ਰਤੀਆ ਨੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਰੇਣੂ ਦੇਵੀ ਘੁੱਦਾ ਨੇ ਅਦਾ ਕੀਤੀ। ਸਮਾਰੋਹ ਦੌਰਾਨ ਮੁਨੀ ਸ਼੍ਰੀ ਸੁਮਨ ਕੁਮਾਰ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਸਾਧਵੀ ਚੇਲਨਾ ਜੀ ਮਹਾਰਾਜ ਨੇ ਕਿਹਾ ਕਿ ਮੁਨੀ ਸ਼੍ਰੀ ਦਾ ਜੀਵਨ ਇੱਕ ਖੁੱਲੀ ਕਿਤਾਬ ਹੈ ਅਤੇ ਇਹ ਸੰਯਮ ਅਤੇ ਤਿਆਗ ਦੀ ਮੂਰਤ ਹਨ। ਉਨਾਂ ਕਿਹਾ ਕਿ ਭਾਵੇਂ ਮੁਨੀ ਸ਼੍ਰੀ ਦਾ ਜੀਵਨ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਹੈ ਪ੍ਰੰਤੂ ਇਸ ਸਮੇਂ ਉਹ ਆਪਣੀ ਪਵਿੱਤਰ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਸ ਮੌਕੇ ਸਾਧਵੀ ਸੁਕੀਰਤੀ ਜੀ ਮਹਾਰਾਜ ਨੇ ਵੀ ਮਹਾਰਾਜ ਸ਼੍ਰੀ ਦੇ ਜੀਵਨ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਸਮਾਰੋਹ ਦੋਰਾਨ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਮਹਾਂਸਾਧਵੀ ਸ਼੍ਰੀ ਮੀਨਾ ਜੀ ਮਹਾਰਾਜ ਵਲੋਂ ਮੁਨੀ ਸੁਮਨ ਕੁਮਾਰ ਜੀ ਨੂੰ ਆਦਰ ਦੀ ਚਾਦਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿਸਨੂੰ ਭੇਂਟ ਕਰਨ ਦੀ ਰਸਮ ਵੱਖ ਵੱਖ ਸ਼ਹਿਰਾਂ ਤੋਂ ਆਏ ਜੈਨ ਧਰਮ ਦੇ ਪੈਰੋਕਾਰਾਂ ਨੇ ਅਦਾ ਕੀਤੀ। ਸਾਧਵੀ ਚੇਲਨਾ ਜੀ ਮਹਾਰਾਜ ਨੇ ਮਨ ਮੇਂ ਹਰਸ਼ ਅਪਾਰ ਕਿ ਦੀਕਸ਼ਾ ਜਯੰਤੀ ਹੈ ਭਜਨ ਪ੍ਰਸਤੁਤ ਕਰ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵੱਖ ਵੱਖ ਬਲਾਕਾਂ ਦਾ ਉਦਘਾਟਨ ਕਰਨ ਵਾਲੇ ਲੋਕਾਂ ਨੂੰ ਜੈਨ ਸਭਾ ਵਲੋਂ ਸਨਮਾਨਿਤ ਕੀਤਾ ਗਿਆ ਅਤੇ 11 ਲੱਕੀ ਡਰਾਅ ਵੀ ਕੱਢੇ ਗਏ। ਸਮਾਰੋਹ ਦੌਰਾਨ ਬਾਬਾ ਸੁਮੰਤ ਭੱਦਰ ਜੀ ਮਹਾਰਾਜ, ਸੱਤਪਾਲ ਲੁਧਿਆਣਾ, ਮਦਨ ਲਾਲ ਰਤੀਆ, ਨੇਮ ਚੰਦ ਮਾਨਸਾ, ਬਨਾਰਸੀ ਦਾਸ ਜੈਨ ਬੁਢਲਾਡਾ, ਪਾਰਸ ਮੱਲ ਜੈਨ ਸੁਨਾਮ ਤੋਂ ਇਲਾਵਾ ਰਾਜ ਕੁਮਾਰ ਜੈਨ, ਮਦਨ ਲਾਲ ਪੰਸਾਰੀ, ਰਜੇਸ਼ ਮਿੱਤਲ, ਅਸ਼ੌਕ ਜੈਨ ਅਤੇ ਰਾਜ ਕੁਮਾਰ ਜਿੰਦਲ ਵੀ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger