ਗੁਰੂਆਂ-ਪੀਰਾਂ ਵੱਲੋਂ ਦੱਸੇ ਮਾਰਗ ‘ਤੇ ਚੱਲਕੇ ਸਾਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ- ਕੋਹਾੜ

Sunday, October 28, 20120 comments

ਸ਼ਾਹਕੋਟ, 28 ਅਕਤੂਬਰ (ਸਚਦੇਵਾ) ਸ਼੍ਰੌਮਣੀ ਭਗਤ ਨਾਮਦੇਵ ਸਭਾ ਸ਼ਾਹਕੋਟ ਵੱਲੋਂ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਪੂਰਵ ਬਾਬਾ ਨਾਮਦੇਵ ਭਵਨ ਮੁਹੱਲਾ ਢੇਰੀਆ ਸ਼ਾਹਕੋਟ ਵਿਖੇ ਬੜੀ ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਵੇਰ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਹਰਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਹਰਦੀਪ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਇਸ ਮੌਕੇ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਵਿਸ਼ੇਸ਼ ਤੌਰਤੇ ਸ਼ਾਮਲ ਹੋਏ ਇਸ ਮੌਕੇ ਉਨਾਂ ਕਿਹਾ ਕਿ ਸਾਡੇ ਗੁਰੂਆਂ-ਪੀਰਾਂ ਨੇ ਕੁਰਬਾਨੀਆ ਦੇ ਕੇ ਸਾਨੂੰ ਅਜ਼ਾਦ ਕਰਵਾਇਆ ਹੈ, ਪਰ ਅਸੀਂ ਉਨਾਂ ਦੀਆਂ ਕੁਰਬਾਨੀਆਂ ਨੂੰ ਭੁਲਾਈ ਬੈਠੇ ਹਾਂ ਉਨਾਂ ਕਿਹਾ ਸਾਨੂੰ ਆਪਣੇ ਗੁਰੂਆਂ ਵੱਲੋਂ ਦੱਸੇ ਮਾਰਗਤੇ ਚੱਲਕੇ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ ਇਸ ਮੌਕੇ ਉਨਾਂ ਸ਼੍ਰੌਮਣੀ ਭਗਤ ਬਾਬਾ ਨਾਮਦੇਵ ਜੀ ਦੇ ਜੀਵਨਤੇ ਚਾਨਣਾ ਪਾਇਆ ਅਤੇ ਇਸ ਪਵਿੱਤਰ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਇਸ ਮੌਕੇ ਸ਼੍ਰੌਮਣੀ ਭਗਤ ਨਾਮਦੇਵ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜਥੇਦਾਰ ਕੋਹਾੜ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਰਤਨ ਸਿੰਘ ਰੱਖੜਾ, ਮਹਿੰਦਰ ਸਿੰਘ ਫੌਜੀ, ਮਾਸਟਰ ਵੀਰ ਸਿੰਘ ਸਚਦੇਵਾ ਸਟੇਟ ਐਵਾਰਡੀ, ਕੇਵਲ ਸਿੰਘ ਟ੍ਰਾਂਸਪੋਰਟਰ, ਅਵਤਾਰ ਸਿੰਘ ਤਾਰੀ, ਧਰਮਪਾਲ ਸਿੰਘ ਕਰੀਰ, ਜਤਿੰਦਰਪਾਲ ਸਿੰਘ ਬੱਲਾ, ਤਾਰਾ ਚੰਦ (ਦੋਵੇਂ ਸਾਬਕਾ ਐਮ.ਸੀ), ਗੁਰਮੀਤ ਸਿੰਘ ਬਜਾਜ, ਸਾਧੂ ਸਿੰਘ ਬਜਾਜ, ਸੁਖਮਿੰਦਰਪਾਲ ਮੰਗਾ, ਅਨਵਰ (ਦੋਵੇਂ) ਐਮ.ਸੀ, ਗੁਰਭੇਜ ਸਿੰਘ, ਪੰਮੀ, ਸੁਰਜੀਤ ਸਿੰਘ ਕੋਹਾੜ, ਲੈਕਚਰਾਰ ਕਸ਼ਮੀਰੀ ਲਾਲ, ਮਾਸਟਰ ਵਰਿੰਦਰ ਕੁਮਾਰ, ਰਵਿੰਦਰ ਸਿੰਘ ਭੋਲੂ, ਸੁਖਦੀਪ ਸਿੰਘ, ਕਾਮਰੇਡ ਜਸਵੰਤ ਰਾਏ, ਗੁਰਦਿਆਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਰਿੰਕੂ ਲੰਬੜ, ਕੁਲਦੀਪ ਸਿੰਘ ਦੀਦ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger