ਸੂਬਾ ਸਰਕਾਰ ਵਲੋਂ ਦਲਿਤ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ - ਸਾਹਪੁਰ

Wednesday, October 31, 20120 comments


ਨਾਭਾ, 31 ਅਕਤੂਬਰ (ਜਸਬੀਰ ਸਿੰਘ ਸੇਠੀ) -ਸੂਬਾ ਸਰਕਾਰ ਵਲੋਂ ਦਲਿਤ ਲੋਕਾਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਉਪਰ ਚੁੱਕਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਨਾਭਾ ਬਲਾਕ ਅਧੀਨ ਆਉਂਦੇ ਪਿੰਡ ਬਨੇਰਾਂ ਕਲਾਂ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਦਲਿਤ ਲੋਕਾਂ ਵਲੋਂ ਸ. ਸ਼ਾਹਪੁਰ ਦਾ ਵਿਸ਼ੇਸ ਤੌਰ ਤੇ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਰੀਬ ਦਲਿਤ ਲੋਕਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਰਹਿਣ ਬਸੇਰਾ ਕਰਨ ਲਈ 5-5 ਮਰਲਿਆਂ ਦੇ ਪਲਾਟ ਅਲਾਟ ਕਰ ਰਹੀ ਹੈ। ਅਤੇ ਸਰਕਾਰ ਵਲੋਂ ਹਰ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ 31 ਹਜਾਰ ਰੁਪਏ ਸ਼ਗਨ ਵਜੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਗਰੀਬ ਪਰਿਵਾਰ ਨੂੰ 200 ਯੂਨਿਟ ਘਰ ਦੇ ਬਿਜਲੀ ਬਿਲ ਵਿਚੋਂ ਮੁਆਫੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਵ ਸਿੱਖਿਆ ਅਭਿਆਨ ਦੇ ਤਹਿਤ ਸਾਰੇ ਸਕੂਲਾਂ ਅੰਦਰ ਮਿਡ ਡੇ ਮੀਲ ਸਕੀਮ ਤਹਿਤ ਗਰੀਬ ਬੱਚਿਆਂ ਨੂੰ ਜਿਥੇ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ, ਉ¤ਥੇ ਹੀ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਲਈ ਮੁਫਤ ਕਿਤਾਬਾਂ, ਵਰਦੀਆਂ ਅਤੇ ਵਜੀਫੇ ਦਿੱਤੇ ਜਾ ਰਹੇ ਹਨ। ਇਸ ਮੌਕੇ ਪਿੰਡ ਦੀ ਸਰਪੰਚ ਅਮਰਜੀਤ ਕੌਰ, ਅਨੁਸੂਚਿਤ ਜਾਤੀਆਂ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਯੂਥ ਅਕਾਲੀ ਦਲ ਸਰਕਲ ਨਾਭਾ ਦੇ ਪ੍ਰਧਾਨ ਹਰਚਰਨ ਸਿੰਘ ਅਗੇਤੀ, ਦਲਿਤ ਆਗੂ ਕੁਲਵੰਤ ਸਿੰਘ ਸੁੱਖੇਵਾਲ, ਦਰਸ਼ਨ ਸਿੰਘ, ਜਗਤਾਰ ਸਿੰਘ, ਲਛਮਣ, ਹਰੀਦਾਸ (ਸਾਰੇ ਪੰਚ), ਬਹਾਦਰ ਸਿੰਘ ਅਗੇਤਾ, ਮੁਖਤਿਆਰ ਸਿੰਘ ਸਾਬਕਾ ਸਰਪੰਚ ਅਗੇਤੀ, ਜਥੇ: ਗੁਰਚਰਨ ਸਿੰਘ ਆਦਿ ਪਿੰਡ ਦੇ ਪਤਵੰਤੇ ਹਾਜਰ ਸਨ। 

- ਨਾਭਾ ਹਲਕੇ ਦੇ ਪਿੰਡ ਬਨੇਰਾਂ ਕਲਾਂ ਵਿਖੇ ਹਲਕਾ ਇੰਚਾਰਜ  ਅਤੇ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ , ਨਾਲ ਖੜੇ ਹੋਏ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ ਤੇ ਹੋਰ ।  ਫੋਟੋ ਜਸਬੀਰ ਸਿੰਘ ਸੇਠੀ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger