ਕੇਂਦਰ ਦੀ ਕਾਂਗਰਸ ਸਰਕਾਰ ਲੋਕ, ਕਿਸਾਨ ਅਤੇ ਪੰਜਾਬ ਵਿਰੋਧੀ- ਸ੍ਰ. ਪਰਕਾਸ਼ ਸਿੰਘ ਬਾਦਲ

Sunday, October 28, 20120 comments


ਲੁਧਿਆਣਾ, 28 ਅਕਤੂਬਰ ( ਸਤਪਾਲ ਸੋਨ9 ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਕੇਂਦਰ ਦੀ ਸਰਕਾਰ ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਹੈ ਅਤੇ ਇਸ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਿੱਚ ਮਹਿੰਗਾਈ ਸਿਖਰ ਤੇ ਪੁੱਜ ਗਈ ਹੈ ਅਤੇ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ। ਸ੍ਰ. ਬਾਦਲ ਅੱਜ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵਿਮੈਨ ਵਿਖੇ ਪੂਜਯ ਸ੍ਰੀ ਆਤਮਾਰਾਮ ਜੀ ਮਹਾਰਾਜ ਅਤੇ ਪੂਜਿਯ ਭੈਣ ਦੇਵਕੀ ਦੇਵੀ ਜੈਨ ਦੀ ਅਰਧ ਸ਼ਤਾਬਦੀ ਸਮਾਗਮ ਵਿੱਚ ਸ਼ਿਕਰਤ ਕਰਨ ਆਏ ਸਨ ਅਤੇ ਸਮਾਗਮ ਉਪਰੰਤ ਪੱਤਰਕਾਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਅੱਜ ਦੋਬਾਰਾ ਫਿਰ ਪੈਟਰੋਲ/ਡੀਜ਼ਲ ਦੇ ਵਧਾਏ ਗਏ ਰੇਟਾਂ ਤੇ ਪੁੱਛੇ ਗਏ ਸੁਆਲ ਦਾ ਜੁਆਬ ਦੇ ਰਹੇ ਸਨ।  ਸ੍ਰ. ਬਾਦਲ ਨੇ ਵਾਰ-ਵਾਰ ਪੈਟਰੋਲ-ਡੀਜ਼ਲ ਦੇ ਰੇਟ ਵਧਾਏ ਜਾਣ ਦੀ ਨਿੰਦਿਆ ਕਰਦਿਆ ਕਿਹਾ ਕਿ ਪੈਟਰੋਲ-ਡੀਜ਼ਲ ਦੇ ਰੇਟ ਵਧਾਉਣ ਨਾਲ ਆਮ ਲੋਕਾਂ ਸਿੱਧੇ ਅਤੇ ਅਸਿੱਧੇ ਤੌਰ ਤੇ ਅਸਰ ਪੈਂਦਾ ਹੈ, ਜਿਸ ਨਾਲ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਦੇਸ਼ ਦਾ ਕੁੱਝ ਨਹੀਂ ਸਵਾਰਿਆ ਅਤੇ ਕਾਂਗਰਸ ਦੀਆਂ ਦੇਸ਼ ਮਾਰੂ ਨੀਤੀਆਂ ਸਦਕਾ ਦੇਸ਼ ਬਰਬਾਦੀ ਕਿਨਾਰੇ ਖੜਾ ਹੈ। ਉਹਨਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਕੇਂਦਰ ਸਰਕਾਰ ਦੀ ਨਿੰਦਾ ਕਰਦਿਆ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ 65 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਦੇਸ਼ ਵਿੱਚ ਅਜੇ ਵੀ ਬੇਰੋਜ਼ਗਾਰੀ, ਅੰਨਪੜਤਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਜਿਉ ਦੀ ਤਿਉ ਖੜੀਆਂ ਹਨ। ਪੱਤਰਕਾਰਾਂ ਵੱਲੋਂ ਕੇਂਦਰ ਵਿੱਚ ਮੰਤਰੀ ਮੰਡਲ ਦੀ ਫੇਰ-ਬਦਲ ਤੇ ਪੁੱਛੇ ਗਏ ਸੁਆਲ ਤੇ ਸ੍ਰ. ਬਾਦਲ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਣਾ, ਸਗੋਂ ਪਾਰਟੀ ਦੀ ਸੋਚ ਲੋਕ ਪੱਖੀ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਉਹ ਦੋ ਰਾਜਾਂ ਦੀ ਹੋ ਰਹੀ ਚੋਣ ਦੇ ਪ੍ਰਚਾਰ ਲਈ ਜਾ ਰਹੇ ਹਨ ਅਤੇ ਉਥੇ ਦੇ ਲੋਕ ਕਾਂਗਰਸ ਪਾਰਟੀ ਨੂੰ ਕਰਾਰਾ ਸਬਕ ਸਿਖਾਉਣਗੇ। ਸ੍ਰ. ਬਾਦਲ ਨੇ ਪੂਜਯ ਸ੍ਰੀ ਆਤਮਾਰਾਮ ਜੀ ਮਹਾਰਾਜ ਅਤੇ ਪੂਜਿਯ ਭੈਣ ਦੇਵਕੀ ਦੇਵੀ ਜੈਨ ਨੂੰ ਸਤਿਕਾਰ ਭੇਟ ਕਰਦਿਆ ਕਿਹਾ ਕਿ ਜੈਨ ਸਮਾਜ ਵੱਲੋਂ ਸਿੱਖਿਆ ਦੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮਾਜ ਵੱਲੋਂ ਲੁਧਿਆਣਾ ਵਿੱਚ 9 ਵਿਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਲਗਭੱਗ 28 ਹਜ਼ਾਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆ ਦੀ ਸੇਵਾ ਸਮਾਜ ਦੀ ਸਭ ਤੋਂ ਉਤਮ ਸੇਵਾ ਹੈ ਅਤੇ ਸਰਕਾਰ ਵੱਲੋਂ ਵੀ ਵਿਦਿਆ ਦੇ ਖੇਤਰ ਨੂੰ ਵਿਸ਼ੇਸ ਤਰਜੀਹ ਦਿੱਤੀ ਜਾਂਦੀ ਹੈ।
ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਵਿਦਿਆ ਦਾ ਮਿਆਰ ਲਗਾਤਾਰ ਉਚਾ ਚੁੱਕਣ ਲਈ ਵੱਚਨਬੱਧ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਸੂਬਾ ਹੁਣ ਦੇਸ਼ ਵਿੱਚ ਪਹਿਲੇ ਨੰਬਰ ਤੇ ਗਿਆ ਹੈ ਜਦ ਕਿ ਪਹਿਲਾਂ 14ਵੇਂ ਨੰਬਰ ਤੇ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਸਿਰਫ 3 ਯੂਨੀਵਰਸਿਟੀਆਂ ਸਨ ਅਤੇ ਇਸ ਸਮੇਂ 9 ਯੂਨੀਵਰਸਿਟੀਆਂ ਚੱਲ ਰਹੀਆਂ ਹਨ ਅਤੇ 17 ਨਵੇਂ ਡਿਗਰੀ ਕਾਲਜ਼ ਖੋਲੇ ਗਏ ਹਨ, ਜਿਨਾਂ ਨੂੰ ਯੂਨੀਵਰਸਿਟੀਆਂ ਨਾਲ ਜੋੜਿਆ ਗਿਆ ਹੈ। ਉਹਨਾਂ ਕਿਹਾ ਕਿ ਰਾਜ ਦੇ  ਸਰਕਾਰੀ ਸਕੂਲਾਂ ਵਿੱਚ ਲਗਭੱਗ 1 ਲੱਖ ਅਧਿਆਪਕ ਵੀ ਭਰਤੀ ਕੀਤੇ ਗਏ ਹਨ। ਉਹਨਾਂ ਦੇਵਕੀ ਦੇਵੀ ਜੈਨ ਕਾਲਜ਼ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਕਾਲਜ਼ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਨੇ ਮੁੱਖ ਮੰਤਰੀ ਦਾ ਸੁਆਗਤ ਕਰਦਿਆ ਸ੍ਰ. ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਜੈਨ ਸਮਾਜ ਨੂੰ ਪਿਛਲੀ ਸਰਕਾਰ ਸਮੇਂ ਘੱਟ ਗਿਣਤੀ ਐਲਾਨ ਕੀਤਾ ਗਿਆ ਸੀ, ਉਸ ਦਾ ਹੁਣ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ, ਇਸ ਤੇ ਸ੍ਰ. ਬਾਦਲ ਨੇ ਭਰੋਸਾ ਦਿੱਤਾ ਕਿ ਉਹ ਇਹ ਨੋਟੀਫਿਕੇਸ਼ਨ ਜਲਦ ਜਾਰੀ ਕਰਵਾ ਦੇਣਗੇ।  ਇਸ ਮੌਕੇ ਤੇ ਨਾਹਰ ਗਰੁੱਪ ਇੰਡਸਟਰੀ ਦੇ ਚੇਅਰਮੈਨ ਸ੍ਰੀ ਜਵਾਹਰ ਓਸਵਾਲ, ਸ੍ਰ. ਰਣਜੀਤ ਸਿੰਘ ਢਿੱਲੋਂ ਐਮ.ਐਲ., ਸ੍ਰੀ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਸ੍ਰੀ ਕਮਲ ਓਸਵਾਲ ਸਲਾਹਕਾਰ ਇੰਡਸਟਰੀ ਪੰਜਾਬ ਸਰਕਾਰ, ,ਸ੍ਰੀ ਅਮਿਤ ਗੋਸਾਈ, ਦੇਵਕੀ ਦੇਵੀ ਜੈਨ ਕਾਲਜ਼ ਦੀ ਮੇਨੈਜ਼ਮੈਟ ਕਮੇਟੀ ਦੇ ਚੇਅਰਮੈਨ ਹੀਰਾ ਲਾਲ ਜੈਨ, ਪ੍ਰਧਾਨ ਸ੍ਰੀ ਕੇਦਾਰ ਨਾਥ ਜੈਨ, ਪ੍ਰਿੰਸੀਪਲ ਸ੍ਰੀਮਤੀ ਪੂਨਮ ਸਰੀਂਨ ਤੋ ਇਲਾਵਾ ਸ੍ਰੀਮਤੀ ਸੁਨੀਤਾ ਅਗਰਵਾਲ ਸੀਨੀਅਰ ਡਿਪਟੀ ਮੇਅਰ, ਸ੍ਰੀ ਆਰ.ਡੀ.ਯਾਦਵ ਡਿਪਟੀ ਮੇਅਰ, ਸ੍ਰੀ ਪ੍ਰਵੀਨ ਬਾਂਸ਼ਲ ਸਿਟੀ ਪ੍ਰਧਾਨ ਭਾਜਪਾ ਅਤੇ ਸਾਬਕਾ ਡਿਪਟੀ ਮੇਅਰ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger