ਜ਼ਵਾਹਰਕੇ ਵਿਖੇ ਦੂਜਾ ਪੇਂਡੂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਸਪੰਨ

Wednesday, October 31, 20120 comments


ਮਾਨਸਾ, 30 ਅਕਤੂਬਰ ਨੇੜਲੇ  ਪਿੰਡ ਜਵਾਹਰਕੇ ਵਿਖੇ ਬਾਬਾ ਜੀਵਨ ਸਿੰਘ, ਭਾਈ ਜੈਤਾ ਸੋਸਾਇਟੀ ਵੱਲੋ ਦੂਜਾ ਸਾਨਦਾਰ ਕ੍ਰਿਕਟ ਟੁਰਨਾਮੈਂਟ ਕਰਵਾਇਆ ਗਿਆ। ਇਸ ਸਬੰਧੀ ਸੋਸਾਇਟੀ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਪੰਚ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿੱਚ 54 ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਅੰਡਰ 19 ਅਤੇ 22 ਟੀਮਾ ਓਪਨ ਦੀਆਂ ਸਾਮਿਲ ਸਨ। ਅੰਡਰ 19 ਵਿੱਚ ਜਿੰਦੀ ਕਲੱਬ ਮਾਨਸਾ ਨੇ ਪਹਿਲਾਂ ਤੇ ਰਮਾਂਨੰਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਪਨ ਮੈਚਾਂ ਵਿੱਚ ਰਾਜਗੜ• ਕੁੱਬੇ ਪਹਿਲੇ ਅਤੇ ਜਵਾਹਰਕੇ ਦੀ ਟੀਮ ਦੂਸਰੇ ਸਥਾਨ ਤੇ ਰਹੀ। ਟੂਰਨਾਂਮੈਟ ਦੌਰਾਨ ਪਹਿਲੇ ਦਿਨ ਦਾ ਉਦਘਾਟਨ ਜ਼ਗਸੀਰ ਸਿੰਘ ਕਾਲਾ ਤੇ ਸੰਯੋਗਪ੍ਰੀਤ ਸਿੰਘ ਡਾਇਰੈਕਟਰ ਐਲ ਸੀ ਮਾਨਸਾ, ਦੂਜੇ ਦਿਨ ਦਾ ਉਦਘਾਟਨ ਗੁਰਮੇਲ ਸਿੰਘ ਰਿਟਾਇਰਡ ਪ੍ਰਿੰਸੀਪਲ, ਤਰਲੋਚਨ ਸਿੰਘ ਪੰਚ, ਤੀਜੇ ਦਿਨ ਦਾ ਉਦਘਾਟਨ ਦਰਸ਼ਨ ਸਿੰਘ ਸਰਪੰਚ ਸੱਦਾ ਸਿੰਘ ਵਾਲਾ ਨੇ ਕੀਤਾ। ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਗੁਰਜੀਤ ਸਿੰਘ ਸਰਪੰਚ ਜਵਾਹਰਕੇ ਤੇ ਮੈਂਬਰ ਮਾਰਕੀਟ ਕਮੇਟੀ ਮਾਨਸਾ ਨੇ ਨਿਭਾਈ। ਇਸ ਮੌਕੇ ਉਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਕੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਨਵੀ ਸਿੰਘ, ਮੀਤ ਪ੍ਰਧਾਨ ਸੁਖਦੀਪ ਸਿੰਘ, ਸਕੱਤਰ ਪ੍ਰਗਟ ਸਿੰਘ, ਖਜਾਨਚੀ ਰਮਨਦੀਪ ਸਿੰਘ, ਭਿੰਦਰ ਸਿੰਘ, ਗੁਰਸ਼ਰਨ ਸਿੰਘ, ਤੇਜਾ ਸਿੰਘ, ਸੋਮਵੀਰ ਸੋਮੀ, ਜਗਰਾਜ ਸਿੰਘ ਆਦਿ ਹਾਜਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger