ਕਿਸਾਨ ਬੇ-ਧੱੜਕ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਹਵਾਲੇ ਕਰ ਰਹੇ ਹਨ- ਪ੍ਰਸ਼ਾਸਨ ਬੇ-ਖਬਰ

Wednesday, October 31, 20120 comments


 ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਡਿਪਟੀ ਕਮਿਸ਼ਨਰ ਵੱਲੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਰ ਕਿਸਾਨਾ ਵੱਲੋ ਬੇ-ਧੱੜਕ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਦੀ ਲਿਪੇਟ ' ਵਾਤਾਵਰਨ ਨੂੰ ਸਾਫ ਰੱਖਣ ਵਾਲੇ  ਸਾਥੀ ਦਰੱਖਤ ਵੀ ਝੁਲਸ ਜਾਦੇ ਹੈ ਅਤੇ  ਵਾਤਾਵਰਨ ਗੰਧਲਾ ਹੋ ਰਿਹਾ ਹੈ।  ਜਿਸ ਦੀ ਮਿਸਾਲ ਦਿਨ ਦੇ ਛੱਪਣ ਸਮੇ ਧੂੰਏ ਨਾਲ ਅੱਖਾ ਮੱਚਣ ਅਤੇ ਸਾਹ ਲੈਣ ਵਿੱਚ ਤਕਲੀਫ ਆਉਦੀ ਹੈ। ਇਸੇ ਨਾਲ ਚਮੜੀ ਰੋਗ, ਖਾਰਸ, ਖੰਗ, ਨਜਲਾ, ਗਲਾ ਖਰਾਬ, ਜੁਕਾਮ, ਦੰਮੇ ਦੀ ਬਿਮਾਰੀ ਦੀ ਪੀੜਤਾ ਅਤੇ ਟੀ.ਬੀ. ਦੇ ਮਰੀਜਾ ਨੁੰ ਬਹੁਤ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੜੀ ਹੈਰਾਨਗੀ ਦੀ ਗੱਲ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਹੁਕਮ ਸਿਰਫ ਦਫਤਰਾ ਦੇ ਵਿਚ ਫਾਇਲਾ ਦਾ ਸ਼ਿੰਗਾਰ  ਬਣ ਕੇ ਰਹਿ ਗਏ ਹਨ। ਅਜੇ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ  ਦੇ ਦੋਸ਼ਾ ਤਹਿਤ ਕਿਸਾਨਾ ਦਾ ਚਲਾਣ ਜਾ ਜੁਰਮਾਨਾ ਵੀ ਨਹੀ ਕੀਤਾ। ਪਰਾਲੀ ਨੂੰ ਅੱਗ ਲਾਉਣ ਨਾਲ ਅਕਾਸ ਵਿੱਚ ਉੱਡੀ ਸਵਾਹ ਵੀ ਬਨਾਸਵਤੀ ਅਤੇ ਘਰ ਵਿਚ ਵੱਡੀ ਮਾਤਰਾ ' ਡਿਗਦੀ ਰਹਿੰਦੀ ਹੈ। ਜਿਸ ਨਾਲ ਵੱਧ ਬਿਮਾਰੀਆ ਲੱਗਣ ਦਾ ਖਤਰਾ ਬਣਿਆ ਹੋਇਆ ਹੈ।  ਇਨਸਾਫ ਪਸੰਦ, ਸਮਾਜ ਸੇਵੀ ਵਿਅਕਤੀਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਵਾਤਾਵਰਨ ਨੂੰ ਖਰਾਬ ਕਰਨ ਵਾਲਿਆ ਤੇ ਕਾਨੂੰਨੀ ਕਾਰਵਾਈ ਕਰਕੇ ਕੱਰਡੀ ਸਜਾ ਦਿੱਤੀ ਜਾਵੇ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger