ਹਾਸਿਆ ਅਤੇ ਸਕਿੱਟਾ ਦੇ ਬਾਦਸਾਹ ਜਸਪਾਲ ਭੱਟੀ ਦੇ ਸੜਕ ਹਾਦਸੇ ਵਿਚ ਸਦੀਵੀ ਵਿਛੌੜਾ ਦੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ

Sunday, October 28, 20120 comments

ਸਰਦੂਲਗੜ੍ਹ 28 ਅਕਤੂਬਰ (ਸੁਰਜੀਤ ਸਿੰਘ ਮੋਗਾ) ਪੰਜਾਬ ਅਤੇ ਪੰਜਾਬੀ ਸਭਿੱਆਚਾਰ ਦੇ ਹਾਜਰ ਜਵਾਬ, ਉੱਘੇ ਸਮਾਜ ਸੇਵੀ, ਲੋਕਾ ਨਾਲ ਹੋ ਰਹੇ ਧੱਕੇਸਾਹੀਆ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕਰਨ ਵਾਲੇ ਹਾਸਰਸ ਦੇ ਬਾਦਸਾਹ ਜਸਪਾਲ ਭੱਟੀ ਦੇ ਇਕ ਸੜਕ ਹਾਦਸੇ ' ਅਚਾਨਕ ਬੇ-ਵਕਤੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਦੇ ਅਕਾਲ ਪੁਰਖ ਦੀ ਸ਼ਰਨ ਵਿਚ ਜਾ ਬਿਰਾਜੇ। ਸੰਘਰਸ ਕਮੇਟੀ ਦੇ ਪ੍ਰਧਾਨ ਸਿਵਜੀ ਰਾਮ ਡੀ.ਐਮ., ਪਰਿਆਸ ਕਲੱਬ ਦੇ ਪ੍ਰਧਾਨ ਕਾਕਾ ਉੱਪਲ, ਕਾਗਰਸ ਦੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਭੱਪਾ, ਗੁਰਸ਼ਰਨਜੀਤ ਸਿੰਘ ਭੱਲਰ, ਬੀ.ਜੇ.ਪੀ. ਪ੍ਰਧਾਨ ਪਵਨ ਕੁਮਾਰ ਜੈਨ, ਡਾਕਟਰ ਮਹਿਬੂਦ ਅਲੀ ਸਾਬਰੀ, ਮਿੰਟੂ ਸੋਨੀ, ਨਗਰ ਪੰਚਾਇਤ ਦੇ ਪ੍ਰਧਾਨ ਤਰਸੇਮ ਚੰਦ ਭੌਲੀ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਜਟਾਣਾ ਨੇ ਜਸਪਾਲ ਸਿੰਘ ਭੱਟੀ ਦੇ ਪਰਿਵਾਰ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਗੁਰਬਚਨ ਸਿੰਘ ਸਰਪੰਚ ਕੁਸਲਾ, ਐਮ.ਸੀ. ਸੁਖਵਿੰਦਰ ਸਿੰਘ ਸੁੱਖਾ ਆਰੇਵਾਲਾ, ਐਮ.ਸੀ. ਬੋਬੀ ਜੈਨ, ਗੁਰਲਾਲ ਸੋਨੀ, ਰਾਧੇਸਾਮ ਸਿੰਗਲਾ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ, ਕਰਿਆਣਾ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਾਮ ਵਰਮਾ, ਕੁਲਵੀਰ ਸਿੰਘ ਗਿੱਲ ਝੰਡਾ ਕਲਾ, ਜਰਮਲ ਸਿੰਘ ਸਰਪੰਚ ਝੰਡਾ ਖੁਰਦ, ਹਰਚਰਨਜੀਤ ਸਿੰਘ ਭੁੱਲਰ, ਸੁਰਜੀਤ ਗਿੱਲ ਝੰਡਾ ਕਲਾ, ਐਮ.ਸੀ. ਸੁੱਖਾ ਭਾਉ, ਮਿ: ਮਾਹਸਾ ਸਿੰਘ ਕੋਟਵਾਲਾ, ਉਮ ਪ੍ਰਕਾਸ ਗਰਗ, ਸੰਜੀਵ ਕੁਮਾਰ ਬੋਣਾ, ਬਲਕਰਨ ਝੰਡੂਕੇ, ਈਸਰ ਸਿੰਘ ਫੱਤਾ, ਗੁਰਪ੍ਰਤਾਪ ਜਿੰਮੀ ਮਾਖਾ, ਸੁਰਜੀਤ ਖਾਲਸਾ, ਗੁਰਦੀਪ ਸਿੰਘ ਜਟਾਣਾ ਕਲਾ, ਕੁਲਵੰਤ ਸਿੰਘ ਜਟਾਣਾ, ਹੈੱਡ ਮਾਸਟਰ ਹਰਿੰਦਰ ਭੁੱਲਰ, ਡੀ.ਪੀ.. ਹਰਭਜਨ ਸਿੰਘ ਜੈਲਦਾਰ ਅਤੇ ਗੁਰਮੇਲ ਸਿੰਘ ਸੰਧੂ ਨੇ ਜਸਪਾਲ ਸਿੰਘ ਭੱਟੀ ਦੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਿਹਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
'ਭਾਈ ਸਾਹਿਬ ਸਿੰਘ' ਦੇ 337ਵੇ ਸਲਾਨਾ ਜਨਮ ਦਿਹਾੜੇ ਦੀਆ ਤਿਆਰੀਆ ਜੋਰਾ ਤੇ
ਸਰਦੂਲਗੜ੍ਹ 28 ਅਕਤੂਬਰ (ਸੁਰਜੀਤ ਸਿੰਘ ਮੋਗਾ) 'ਗੁਰੂ ਗੋਬਿੰਦ ਸਿੰਘ ਜੀ' ਵੱਲੋ ਸਜਾਏ ਗਏ ਪੰਜ ਪਿਆਰਿਆ ਵਿਚੋ 'ਭਾਈ ਸਾਹਿਬ ਸਿੰਘ ਜੀ' ਦਾ 337ਵਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿਚ ਸੈਣ ਸਮਾਜ ਪੰਜਾਬ ਤੇ ਡੇਰਾ ਬਾਬਾ ਸੈਣ ਭਗਤ ਸਭਾ ਲੌਗੋਵਾਲ ਵੱਲੋ ਵੱਖ- ਵੱਖ ਥਾਵਾ ਤੇ ਜਾ ਕੇ ਜਨਮ ਦਿਹਾੜੇ ਤੇ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਜੌੜ ਮੇਲੇ ਵਿਚ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ 20 ਨਵੰਬਰ 2012 ਦਿਨ ਮੰਗਲਵਾਰ ਨੂੰ ਮਿਤੀ 20 ਨਵੰਬਰ ਦਿਨ ਮੰਗਲਵਾਰ ਨੂੰ ਸਥਾਨ ਡੇਰਾ ਬਾਬਾ ਸੈਣ ਭਗਤ ਜੀ ਮੰਡੇਰ ਰੋੜ ਲੌਗੋਵਾਲ ਜਿਲ੍ਹਾ ਸੰਗਰੂਰ ਵਿਖੇ ਪਾਏ ਜਾਣਗੇ। ਇਸ ਸਬੰਧੀ ਸੈਣ ਸਮਾਜ ਪੰਜਾਬ ਦੇ ਮੀਤ ਪ੍ਰਧਾਨ ਸ੍ਰ: ਜਗਤਾਰ ਸਿੰਘ ਮੋਹਰ ਸਿੰਘ ਵਾਲਾ ਨੇ ਪਿੰਡ ਫੱਤਾ ਮਾਲੋਕਾ ਵਿਖੇ ਜਾ ਕੇ ਪਿੰਡ ਵਾਸੀਆ ਨੂੰ ਜਨਮ ਦਿਹਾੜੇ ਤੇ ਪੂਰੇ ਪਰਿਵਾਰ ਸਮੇਤ ਪਹੁੰਚਣ ਲਈ ਸੱਦਾ ਪੱਤਰ ਦਿੱਤਾ। ਉਹਨਾ ਨੇ ਸੁਰਜੀਤ ਸਿੰਘ ਖਾਲਸਾ ਫੱਤਾ ਮਾਲੋਕਾ ਦੇ ਗ੍ਰਹਿ ਵਿਖੇ ਪਹੁੰਚਕੇ 'ਭਾਈ ਸਾਹਿਬ ਸਿੰਘ ਜੀ' ਦੇ 337ਵੇ ਜਨਮ ਦਿਨ ਮਨਾਉਣ ਬਾਰੇ ਪੂਰਨ ਜਾਣਕਾਰੀ ਦਿੱਤੀ ਅਤੇ ਪੂਰੇ ਪਿੰਡ ਵਾਸੀਆ ਨੂੰ ਰਾਜ ਪੱਧਰੀ ਸਮਾਗਮ ਤੇ ਪਹੁੰਚਣ ਲਈ ਅਪੀਲ ਕੀਤੀ। ਉਹਨਾ ਕਿਹਾ ਕਿ ਉਹਨਾ ਵੱਲੋ ਇਸ ਸਮਾਗਮ ਦਾ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾ ਜੋ ਵੱਧ ਤੋ ਵੱਧ ਲੋਕ ਇਸ ਸਮਾਗਮ ਵਿਚ ਪਹੁੰਚ ਸਕਣ। ਕਿਉਕਿ ਸੈਣ(ਨਾਈ) ਹੀ ਇੱਕ ਅਜਿਹੀ ਜਾਤੀ ਹੈ ਜਿਸ ਨੂੰ ਕੋਈ ਵੀ ਸਹੂਲਤ ਛੇਤੀ ਨਹੀ ਮਿਲਦੀ, ਉਸਨੂੰ ਆਪਣੇ ਹੱਕਾ ਅਤੇ ਪੱਧਰ ਨੂੰ ਉੱਚਾ ਚੱਕਣ ਲਈ ਸੈਣ ਸਮਾਜ ਕਈ ਉਪਰਾਲੇ ਕਰ ਰਿਹਾ। ਇਸ ਮੌਕੇ ਸੂਬਾ ਸਕੱਤਰ ਅਮਨਦੀਪ ਸਿੰਘ, ਡਾ: ਦਰਸਨ ਸਿੰਘ ਭੀਖੀ, ਤਰਸੇਮ ਸਿੰਘ ਭੀਖੀ, ਸੁਖਦੇਵ ਸਿੰਘ ਕੌਟਲਾ, ਸੇਵਕ ਸਿੰਘ, ਜੱਗਾ ਸਿੰਘ ਆਲੀਕੇ, ਨਿਰਮਲ ਸਿੰਘ ਭਲਵਾਨ, ਗੁਰਸ਼ਰਨਜੀਤ ਸਿੰਘ ਭੁੱਲਰ, ਲੱਖਵਿੰਦਰ ਸਿੰਘ ਲੱਖੀ ਭਲਵਾਨ, ਬਲਕਰਨ ਸਿੰਘ ਅਤੇ ਹੋਰ ਵੀ ਹਾਜਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger