ਲੁਧਿਆਣਾ ਇਫਲਿਊਮੈਂਟ ਟ੍ਰੀਟਮੈਂਟ ਸੋਸਾਇਟੀ ਦੀਆਂ ਚੋਣਾਂ ਦਾ ਅਖਾੜਾ ਭਖਿਆ

Wednesday, October 31, 20120 comments


ਲੁਧਿਆਣਾ (ਸਤਪਾਲ ਸੋਨੀ ) ਲੁਧਿਆਣਾ ਇਫਲਿਊਮੈਂਟ ਟ੍ਰੀਟਮੈਂਟ ਸੋਸਾਇਟੀ ਦਾ ਚੋਣਾਂ ਦਾ ਅਖਾੜਾ ਉਸ ਸਮੇਂ ਪੂਰੀ ਤਰ੍ਹਾਂ ਨਾਲ ਭੱਖ ਗਿਆ ਜਦ ਹੋਟਲ ਨਾਗਪਾਲ ਵਿੱਚ ਸ਼੍ਰੀ ਕੇ.ਕੇ. ਸੇਠ,ਸ਼੍ਰੀ ਲਲਿਤ ਸ਼ਰਮਾ, ਸ਼੍ਰੀ ਸੁਭਾਸ਼ ਲਾਕਰਾ ਅਤੇ ਸ਼੍ਰੀ ਰਵੀ ਮਹਾਜਨ ਦੀ ਅਗਵਾਈ ਹੇਠ ਇਕ ਪ੍ਰੈਸ ਕਾਨਫੰਰਸ ਵਿੱਚ ਆ ਰਹੀਆਂ ਲੈਟਸ ਦੀਆਂ ਚੋਣਾ ਵਾਸਤੇ ਸਰਬ ਸੰਮਤੀ ਨਾਲ ਸ਼੍ਰੀ ਗੁਰਮੀਤ ਸਿੰਘ ਕੁਲਾਰ ਨੂੰ ਸੀ.ਈ.ਓ, ਸ਼੍ਰੀ ਚਰਨਜੀਤ ਸਿੰਘ ਵਿਸ਼ਵਕਰਮਾ ਨੂੰ ਜਨਰਲ ਸਕਤਰ,ਸ਼੍ਰੀ ਨਰਿੰਦਰ ਭੰਮਰਾ ਅਤੇ ਸ਼੍ਰੀ ਜਗਤਵੀਰ ਸਿੰਘ ਬਿਟੂ ਜੀ ਨੂੰ ਡਾਇਰੈਕਟਰ ਵਜੋਂ ਆਪਣਾ ਪੂਰਾ ਸਮਰਥਨ ਦੇਕੇ ਜਿਤਾਉਣ ਦਾ ਦਾਵਾ ਕੀਤਾ । ਸ਼੍ਰੀ ਕੇ.ਕੇ. ਸੇਠ ਨੇ ਦਸਿਆ ਇਸ ਵਕਤ ਲੁਧਿਆਣਾ ਪਲੂਸ਼ਨ ਸਿਟੀ ਵਜੋਂ ਜਾਣਿਆ ਜਾਂਦਾ ਹੈ ਇਥੋਂ ਦਾ ਪਾਣੀ ਪੀਣ ਦੇ ਕਾਬਿਲ ਨਹੀਂ ਰਿਹਾ ।ਇਲੈਕਟਰੋਪਲੇਟਿੰਗ,ਡਾਇੰਗ ਤੇ ਕਰੋਮ ਇੰਡਸਟਰੀ ਵਲੋਂ ਜੋ ਪਾਣੀ ਛਡਿਆ ਜਾਂਦਾ ਹੈ ਲੈਟਸ ਦੀ ਉਪਰੋਕਤ ਟੀਮ ਉਸ ਪਾਣੀ ਨੂੰ ਟ੍ਰੀਟਮੈਂਟ ਰਾਹੀਂ ਸਾਫ ਕਰਵਾ ਕੇ ਸਿੰਚਾਈ ਵਿੱਚ ਵਰਤੋਂ ਵਿੱਚ ਲਿਆਉਣ ਵਾਸਤੇ ਕੰਮ ਕਰੇਗੀ । ਆਉਣ ਵਾਲੇ ਸਮੇਂ ਵਿੱਚ,ਜਲੰਧਰ,
ਗੋਬਿੰਦਗੜ, ਖੰਨਾ ਅਤੇ ਮੋਹਾਲੀ ਆਦਿ ਨੂੰ ਲੈਟਸ ਦੇ ਨਾਲ ਜੋੜਕੇ ਵੱਧ ਤੋਂ ਵੱਧ ਪਾਣੀ  ਝਭ੍ਰ  ਵਿੱਚ ਸੁਟਿਆ ਜਾਵੇਗਾ ਤਾਂਕਿ ਇਸ ਦੀ ਲਾਗਤ ਜੋ ਇਸ ਸਮੇਂ 72 ਪੈਸੇ ਪ੍ਰਤੀ ਲੀਟਰ ਪੈ ਰਹੀ ਹੈ ਉਸ ਨੂੰ ਹੋਰ ਘਟਾਇਆ ਜਾ ਸਕੇ । ਸ਼੍ਰੀ ਕੇ.ਕੇ.ਸੇਠ ਦੇ ਮੁਤਬਿਕ ਲੈਟਸ ਵਿੱਚ ਚੋਣਾਂ ਸਿਰਫ ਤੇ ਸਿਰਫ ਵਧੀਆ ਤਰੀਕੇ ਨਾਲ ਪ੍ਰਬੰਧ ਚਲਾਉਣ ਵਾਸਤੇ ਕਰਵਾਈਆਂ ਜਾ ਰਹੀਆਂ ਹਨ । ਇਸ ਮੌਕ ਸ਼੍ਰੀ ਜਗਬੀਰ ਸਿੰਘ ਸੋਖੀ,ਵਰਿੰਦਰ ਕਪੂਰ,ਕਮਲ ਜੈਨ,ਹਰਵਿੰਦਰ ਸਿੰਘ ਬਿਰਦੀ, ਅਸ਼ਵਨੀ ਗੋਇਲ, ਸੁਭਾਸ਼ ਘਈ, ਰਵੀ ਨਾਰੰਗ, ਧਰਮਪਾਲ ਅਗਰਵਾਲ,ਅਛਰੂ ਰਾਮ ਅਤੇ ਅਮਨ ਬਾਂਸਲ ਅਦਿ ਹਾਜ਼ਰ ਹੋਏ ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger