ਅਰਵਿੰਦ ਨਗਰ ਕਾਲੋਨੀ ਮਾਲਕਾਂ ਖਿਲਾਫ਼ ਵਸਨੀਕਾਂ ਵੱਲੋਂ ਧਰਨਾ ਅੱਜ

Sunday, October 28, 20120 comments


ਕੋਟਕਪੂਰ/28 ਅਕਤੂਬਰ (ਜੇ.ਆਰ.ਅਸੋਕ) ਅਰਵਿੰਦ ਨਗਰ ਰੈਜ਼ੀਡੈਂਸਲ ਵੈਲਫੇਅਰ ਸੋਸਾਇਟੀ (ਰਜਿ:) ਕੋਟਕਪੂਰਾ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗਰਗ ਨੇ ਦੱਸਿਆ ਕਿ ਕਾਲੋਨੀ ਮਾਲਕਾਂ ਵੱਲੋਂ ਪੁੱਡਾ ਵੱਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਸੁਸਾਇਟੀ ਦੀ ਮੰਗ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸ਼ਕ ਵੱਲੋਂ ਕਾਲੋਨੀ ਦਾ ਲਾਇਸੰਸ ਰੀਨਿਊ ਨਾ ਕਰਨ ਤੇ ਇਸ ਸੰਬੰਧੀ ਜਨਹਿੱਤ ਨੋਟਿਸ ਜਾਰੀ ਕਰਨ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਰਜਿਸਟਰੀਆਂ ਨਾ ਕਰਨ ਸੰਬੰਧੀ ਬੇਨਤੀ ਕਰਨ ਤੋ ਬੌਖਲਾਹਟ ਵਿੱਚ ਆਏ ਕਾਲੋਨੀ ਮਾਲਕਾਂ ਵੱਲੋ ਵਸਨੀਕਾਂ ਨੂੰ ਕਦੇ ਬਿਜਲੀ ਬੰਦ ਕਰਕੇ ਕਦੇ ਪਾਣੀ ਬੰਦ ਕਰਕੇ ਅਤੇ ਕਦੇ ਅਣਟਰੀਟਡ ਗੰਦਾ ਪਾਣੀ ਖੁੱਲੇ ਵਿੱਚ ਛੱਡ ਕੇ ਪ੍ਰਸ਼ਾਨ ਕੀਤਾ ਜਾ ਰਿਹਾ ਹੈ . ਕਾਲੋਨੀ ਦੀ ਸਫਾਈ ਲਈ ਰੱਖੇ ਸਫਾਈ ਸੇਵਕ ਅਤੇ ਪਾਰਕਾਂ ਦੀ ਸਾਂਭ ਸੰਭਾਲ ਲਈ ਰੱਖੇ ਮਾਲੀ ਹਟਾ ਦਿੱਤੇ ਹਨ . ਕਾਲੋਨੀ ਵਿੱਚ ਅਵਾਰਾ ਕੁੱਤੇ ਅਤੇ ਡੰਗਰਾਂ ਦੀ ਭਰਮਾਰ ਹੈ . ਅਵਾਰਾ ਕੁੱਤੇ ਕਈ ਵਾਰ ਵਸਨੀਕਾਂ ਤੇ ਹਮਲਾ ਕਰ ਚੁੱਕੇ ਹਨ ਜਿਸ ਕਾਰਨ ਵਸਨੀਕ ਦਹਿਸ਼ਤ ਵਿੱਚ ਹਨ . ਬਿਜਲੀ ਬੰਦ ਕਰਨ ਸਬੰਧੀ ਸੁਸਾਇਟੀ ਦੀ ਸ਼ਿਕਾਇਤ ਤੇ ਮੁੱਖ ਥਾਣਾ ਅਫ਼ਸਰ ਨੇ ਕਾਲੋਨੀ ਮਾਲਕਾਂ ਤੋਂ ਇਹ ਲਿਖ ਕੇ ਲਿਆ ਸੀ ਕਿ ਭੱਵਿਖ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਬਾਵਜੂਦ ਵਸਨੀਕਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਕਾਰਵਾਈਆਂ ਜਾਰੀ ਹਨ ੍ਵ ਸੁਸਾਇਟੀ ਨੇ ਫੈਸਲਾ ਕੀਤਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ਼ ਅੱਜ 29 ਅਕਤੂਬਰ ਨੂੰ ਸਵੇਰੇ 11 ਵਜੇ ਕਾਲੋਨੀ ਦੇ ਮੇਨ ਗੇਟ ਤੇ ਧਰਨਾ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਜੱਥੇਬੰਦਕ ਅਤੇ ਕਾਨੂੰਨੀ ਲੜਾਈ ਹੋਰ ਤਿੱਖੀ ਕੀਤੀ ਜਾਵੇਗੀ . ਉਹਨਾਂ ਨੇ ਸਮੂਹ ਪਲਾਂਟ ਹੋਲਡਰਾਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿੱਚ ਸ਼ਾਮਿਲ ਹੋਣਗ
ਇਸ ਮੌਕੇ ਸੁਸਾਇਟੀ ਦੇ ਆਹੁਦੇਦਾਰਾਂ ਸ੍ਰੀ ਨੰਦ ਕਿਸ਼ੋਰ ਗਰਗ ਪ੍ਰਧਾਨ, ਸੀਨੀ: ਮੀਤ ਪ੍ਰਧਾਨ ਜੈ ਪਾਲ ਸ਼ਰਮਾਂ, ਮੀਤ ਪ੍ਰਧਾਨ ਕੁਲਜੀਤ ਸਹਿਗਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਵਿੱਤ ਸਕੱਤਰ ਸੁਰਿੰਦਰ ਪਾਲ ਸਿੰਘ, ਪ੍ਰੈਸ ਸਕੱਤਰ ਸਤਪਾਲ ਸ਼ਰਮਾ, ਚਰਨਜੀਤ ਸਿੰਘ ਸਰਪ੍ਰਸਤ, ਡਾ ਹਰੀ ਉਮ, ਹਰਪਾਲ ਸਿੰਘ ਸਰਪੰਚ, ਕੈਪਟਨ ਬੀ ਐੱਸ ਬਰਾੜ, ਹਰਨੇਕ ਸਿੰਘ ਮਹਿਲ, ਗੁਰਲਾਲ ਸਿੰਘ ਮੱਤਾ ਬਲਵੰਤ ਸਿੰਘ ਚਹਿਲ,ਹਰਜਿੰਦਰ ਸਿੰਘ ਰਾਜੂ, ਗਗਨ ਨਈਅਰ, ਰਾਕੇਸ਼ ਜਿੰਦਲ, ਸਰਬਜੀਤ ਸਿੰਘ ਬਰਾੜ ਹਾਜ਼ਰ ਸਨ.
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger