ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ‘ਚ ਸ਼ਾਹਕੋਟ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

Saturday, October 27, 20120 comments


ਸ਼ਾਹਕੋਟ, 27 ਅਕਤੂਬਰ (ਸਚਦੇਵਾ) ਸ਼੍ਰੌਮਣੀ ਭਗਤ ਨਾਮਦੇਵ ਸਭਾ ਸ਼ਾਹਕੋਟ ਵੱਲੋਂ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ‘ਚ ਬਾਬਾ ਨਾਮਦੇਵ ਭਵਨ ਮੁਹੱਲਾ ਢੇਰੀਆ ਸ਼ਾਹਕੋਟ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆ, ਬਜ਼ਾਰਾ ਅਤੇ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਭਗਤ ਨਾਮਦੇਵ ਭਵਨ ਵਿਖੇ ਸੰਪੂਰਨ ਹੋਇਆ । ਨਗਰ ਕੀਰਤਨ ‘ਚ ਫੁੱਲਾ ਨਾਲ ਸਜੀ ਸੁੰਦਰ ਪਾਲਕੀ ਨਗਰ ਕੀਰਤਨ ਦੀ ਸ਼ੌਭਾ ਨੂੰ ਹੋਰ ਵਧਾ ਰਹੀ ਸੀ । ਪਾਲਕੀ ਦੇ ਪਿੱਛੇ ਵੱਡੀ ਗਿਣਤੀ ‘ਚ ਸੰਗਤਾਂ ਸ਼ਬਦ ਕੀਰਤਨ ਸਰਵਨ ਕਰ ਰਹੀਆ ਸਨ । ਨਗਰ ਕੀਰਤਨ ਲੰਘਣ ਵਾਲੇ ਸਾਰੇ ਹੀ ਰਸਤਿਆ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਜਥੇਦਾਰ ਚਰਨ ਸਿੰਘ ਸਿੰਧੜ, ਭਾਜਪਾ ਆਗੂ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਚਰਨਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਗੁਲਜਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਦਰਸ਼ਨ ਅਰੋੜਾ, ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਕੇਵਲ ਸਿੰਘ ਟ੍ਰਾਂਸਪੋਰਟਰ, ਅਵਤਾਰ ਸਿੰਘ ਤਾਰੀ, ਧਰਮਪਾਲ ਸਿੰਘ ਕਰੀਰ, ਪ੍ਰੇਮ ਅਰੋੜਾ, ਜਤਿੰਦਰਪਾਲ ਸਿੰਘ ਬੱਲਾ, ਤਾਰਾ ਚੰਦ (ਦੋਵੇਂ ਸਾਬਕਾ ਐਮ.ਸੀ), ਗੁਰਮੀਤ ਸਿੰਘ ਬਜਾਜ, ਸਾਧੂ ਸਿੰਘ ਬਜਾਜ, ਗੁਰਭੇਜ ਸਿੰਘ, ਪੰਮੀ, ਪਰਮਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ ਬਾਟੂ, ਸੁਰਜੀਤ ਸਿੰਘ ਕੋਹਾੜ, ਲੈਕਚਰਾਰ ਕਸ਼ਮੀਰੀ ਲਾਲ, ਮਾਸਟਰ ਵਰਿੰਦਰ ਕੁਮਾਰ, ਰਵਿੰਦਰ ਸਿੰਘ ਭੋਲੂ, ਸੁਖਦੀਪ ਸਿੰਘ, ਕਾਮਰੇਡ ਜਸਵੰਤ ਰਾਏ, ਗੁਰਦਿਆਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ । 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger