ਭਗਵਾਨ ਸ਼੍ਰੀ ਵਾਲਮੀਕਿ ਜੀ ੇਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ-ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ

Sunday, October 28, 20120 comments


ਲੁਧਿਆਣਾ, ( ਸਤਪਾਲ ਸੋਨੀ ) ਸ੍ਰ. ਬਾਦਲ ਅੱਜ ਦਰੇਸੀ ਗਰਾਂਊਡ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ।  ਸ੍ਰ. ਬਾਦਲ ਨੇ ਭਗਵਾਨ ਵਾਲਮੀਕਿ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਉਹਨਾਂ ਵੱਲੋਂ ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵਤਾ ਦੀ ਭਲਾਈ ਲਈ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਤਾਂ ਂਜੋ ਇੱਕ ਨਿਰੋਏ ਸਮਾਜ ਦੀ ਸਿਰਜਣਾ ਹੋ ਸਕੇ, ਜਿਸ ਵਿੱਚ ਹਰ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲ ਸਕਣ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਸਨ, ਜਿਨ੍ਹਾਂ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ, ਜੋ ਮੁੱਢ-ਕਦੀਮ ਤੋਂ ਹੀ ਮਾਨਵ ਜਾਤੀ ਨੂੰ ਚੰਗੇਰੇ ਜੀਵਨ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਉਚਾ ਅਤੇ ਸੁੱਚਾ ਰੱਖਣ ਦੀ ਪ੍ਰੇਰਨਾ ਦਿੰਦੀ ਰਹੀ ਹੈ। ਉਹਨਾਂ ਕਿਹਾ ਕਿ ਜਿੱਥੇ ਸਾਨੂੰ ਇਹ ਪਵਿੱਤਰ ਗ੍ਰੰਥ ਵੱਡਿਆ ਦਾ ਸਤਿਕਾਰ ਅਤੇ ਜੁਲਮ ਦਾ ਟਾਕਰਾ ਕਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਸਭ ਤੋ ਪਹਿਲਾਂ ਅਹਿੰਸਾ ਦਾ ਪਾਠ ਪੜਾਇਆ ਅਤੇ ਮਨੁੱਖੀ ਭਾਈਚਾਰੇ ਵਿੱਚ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਵੱਜੋਂ ਜਾਣੇ ਜਾਂਦੇ ਹਨ ਅਤੇ ਉਹ ਕਮਜੋਰ ਵਰਗਾਂ ਅਤੇ ਅਨਸੁਚਿੱਤ ਜਾਤੀਆਂ ਦੇ ਹੀ ਭਗਵਾਨ ਨਹੀਂ ਸਨ, ਸਗੋਂ ਸਾਰੇ ਵਰਗਾਂ ਵੱਲੋਂ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਸ੍ਰ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਰਚਿਤ ਪਵਿੱਤਰ ਰਮਾਇਣ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਸਾਨੂੰ ਮਨੁੱਖਤਾ ਦੀ ਏਕਤਾ, ਭਾਈਚਾਰਮ ਸਾਂਝ, ਵੱਡਿਆ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨ ਵਰਗੇ ਗੁੱਣਾਂ ਦੇ ਧਾਰਨੀ ਬਣਾਇਆ। ਉਹਨਾਂ ਕਿਹਾ ਕਿ ਹਮੇਸ਼ਾਂ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰਾਂ ਸਮੇਂ ਹੀ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਸਕੀਮਾਂ ਸੁਰੂ ਕੀਤੀਆਂ ਗਈਆਂ ਅਤੇ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਆਪਣੀ ਹਿੱਕ ਨਾਲ ਲਗਾਇਆ। ਸ੍ਰ. ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੇ ਪਵਿੱਤਰ ਸਥਾਨ ਸ੍ਰੀ ਰਾਮ ਤੀਰਥ ਨੂੰ ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਖਰਚ ਕੇ ਖੂਬਸੁਰਤ ਬਣਾਇਆ ਗਿਆ ਹੈ ਅਤੇ ਰਾਮ ਤੀਰਥ ਨੂੰ ਹੋਰ ਖੂਬਸੁਰਤ ਬਨਾਉਣ ਅਤੇ ਰੱਖ-ਰਖਾਵ ਲਈ ਇੱਕ ਕਮੇਟੀ ਦਾ ਵੀ ਗਠਿਨ ਕੀਤਾ ਗਿਆ ਹੈ। ਉਹਨਾਂ ਭਰੋਸਾ ਦਿੱਤਾ ਕਿ ਲੁਧਿਆਣਾ ਵਿਖੇ ਬਣਨ ਵਾਲੇ ਡਾ. ਬੀ.ਆਰ.ਅੰਬੇਦਕਰ ਭਵਨ ਦੀ ਉਸਾਰੀ ਜਲਦੀ ਸੁਰੂ ਕੀਤੀ ਜਾਵੇਗੀ।   ਸ੍ਰਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਰਮਨ ਸਰਕਾਰ ਦੇ ਸਹਿਯੋਗ ਨਾਲ ਰਾਜ ਵਿੱਚ 5 ਮਲਟੀ ਡਿਵੈਲਪਮੈਟ ਸਕਿਲ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋ ਇੱਕ ਲੁਧਿਆਣਾ ਵਿਖੇ ਖੋਲਿਆ ਜਾਵੇਗਾ। ਇਹਨਾਂ ਸਕਿਲ ਸੈਟਰਾਂ ਵਿੱਚ ਰਾਜ ਦੇ ਨੌਜਵਾਨਾਂ ਨੂੰ ਟੈਕਨੀਕਲ ਕਿੱਤੇ ਦੀ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਹ ਟੈਕਨੀਕਲ ਟਰੇਨਿੰਗ ਪ੍ਰਾਪਤ ਕਰਕੇ ਜਿੱਥੇ ਉਦਯੋਗਾਂ ਵਿੱਚ ਨੌਕਰੀ ਕਰ ਸਕਣਗੇ, ਉਥੇ ਆਪਣਾ ਕੰਮ-ਧੰਦਾ ਵੀ ਸੁਰੂ ਕਰ ਸਕਣਗੇ   ਇਸ ਮੌਕੇ ਤੇ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਸ੍ਰ. ਹੀਰਾ ਸਿੰਘ ਗਾਬੜੀਆ ਅਤੇ ਸ੍ਰੀ ਸਤਪਾਲ ਗੋਸਾਈ  ਦੋਵੇ ਸਾਬਕਾ ਮੰਤਰੀ, ਸ੍ਰ. ਰਣਜੀਤ ਸਿੰਘ ਢਿੱਲੋਂ ਐਮ.ਐਲ., ਸ੍ਰ. ਇੰਦਰਇਕਬਾਲ ਸਿੰਘ ਸਾਬਕਾ ਐਮ.ਐਲ., ਸ੍ਰੀ ਜਗਦੀਗਰਚਾ, ਸ੍ਰ. ਹਰਚਰਨ ਸਿੰਘ ਗੋਹਵੜੀਆ ਮੇਅਰ, ਪ੍ਰੋ: ਰਜਿੰਦਰ ਭੰਡਾਰੀ, ਸ੍ਰੀ ਪ੍ਰਵੀਨ ਬਾਂਸ਼ਲ, ਸ੍ਰੀ ਹਰਭਜ਼ਨ ਸਿੰਘ ਡੰਗ, ਸ੍ਰੀ ਹਰੀਸ਼ ਬੇਦੀ, ਸ੍ਰੀ ਅਮਰਜੀਤ ਸਿੰਘ ਚਾਵਲਾ, ਧਰਮ ਗੁਰੂ ਦੇਵ ਸਿੰਘ ਅਸੁਰ, ਸ੍ਰੀ ਵਿਜੈ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ, ਸ੍ਰੀ ਲਛਮਣ ਦ੍ਰਾਵਿੜ ਰਾਸ਼ਟਰੀਯਾ ਨਿਰਦੇਸ਼ਕ, ਸ੍ਰੀ ਨਰੇਸ਼ ਧੀਂਗਾਂਨ ਰਾਸ਼ਟਰੀਯਾ ਮੁੱਖ ਸੰਚਾਲਕ, ਸ੍ਰੀ ਅਸ਼ਵਨੀ ਸਹੋਤਾ, ਸ੍ਰੀ ਰਜਿੰਦਰ ਹੰਸ, ਚੌਧਰੀ ਯਸਪਾਲ, ਮਹੰਤ ਨਰਾਇਣ ਦਾਸ, ਸ੍ਰੀ ਪ੍ਰਮਿੰਦਰ ਸਿੰਘ ਕਾਕਾ, ਸ੍ਰੀ ਕਪਿਲ ਸੋਨੂੰ, ਸ੍ਰੀ ਰਾਜੇਸ਼ਰਮਾਂ, ਸ੍ਰੀ ਦੇਵ ਰਾਜ ਬਾਲੀ, ਸ੍ਰੀ ਰਾਜੇਸ਼ ਦੇਤਿਆ, ਸ੍ਰ. ਸਵਰਨ ਸਿੰਘ, ਸ੍ਰੀ ਕ੍ਰਿਸ਼ਨ ਖਰਬੰਦਾ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger