ਫੋਟੋਗ੍ਰਾਫੀ ਮੁਕਾਬਲੇ ਚੋ ਕੁਲਦੀਪ ਸਿੰਘ ਨੇ ਮਾਰੀ ਬਾਜੀ

Sunday, October 28, 20120 comments


ਮਾਨਸਾ, 28 ਅਕਤੂਬਰ (ਸਫਲ ਸੋਚ) ਨੌਜਵਾਨਾਂ ਨੂੰ ਕਾਨੂੰਨੀ ਜਾਗਰੂਕਤਾ ਸਬੰਧੀ ਕੋਰਟ ਕੰਪਲੈਕਸ ਵਿਖੇ ਜਿਲ੍ਹਾ ਪੱਧਰੀ ਕਾਲਜ ਵਿਦਿਆਰਥੀਆਂ ਦੇ ਕਾਨੂੰਨੀ ਤੇ ਸ਼ਾਖਰਤਾ ਸਬੰਧੀ ਹੋਏ ਯੂਥ ਫੈਸਟੀਵਲ ਵਿੱਚ ਸਮਾਜਿਕ ਕੁਰੀਤੀਆਂ, ਭ੍ਰਿਸਾਟਾਚਾਰ, ਭਰੂਣ ਹੱਤਿਆ, ਨਸ਼ਾਖੋਰੀ, ਦਾਜ, ਔਰਤਾਂ ਤੇ ਅੱਤਿਆਚਾਰ, ਪ੍ਰਦੂਸ਼ਣ, ਬਾਲ ਮਜਦੂਰੀ ਵਿਸ਼ਿਆਂ ਨੂੰ ਮੁੱਖ ਰੱਖਕੇ ਅੰਤਰ ਕਾਲਜ ਮੁਕਾਬਲੇ ਸਿਕੱਟਾਂ, ਕਵਿਤਾਵਾਂ,ਫੋਟੋਗ੍ਰਾਫੀ, ਡੇਕਲਾਮੈਸਨ, ਸਲੋਗਨ ਲਿਖਣਾ ਆਦਿ ਮੁਕਾਬਲੇ ਕਰਵਾਏ ਗਏ।ਇਸ ਮੌਕੇ ਮਾਨਯੋਗ ਜਸਟਿਸ ਆਰ ਕੇ ਸਿਕਰੀ ਮੁੱਖ ਜੱਜ ਪੰਜਾਬ ਹਰਿਆਣਾ ਹਾਈ ਕੋਰਟ, ਪੈਟਰਨਇਨ ਚੀਫ ਮਾਨਯੋਗ ਜਸਟਿਸ ਜਸਵੀਰ ਸਿੰਘ ਜਿਲ੍ਹਾਂ ਸੈਸ਼ਨ ਜੱਜ ਵੱਲੋ ਵੱਖ ਵੱਖ ਮੁਕਾਬਲਿਆ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਾ ਦੌਰਾਨ ਬਾਲ ਮਜਦੂਰੀ ਦੇ ਸਬੰਧ ਵਿੱਚ ਫੋਟੋਗ੍ਰਾਫੀ ਦੇ ਮੁਕਾਬਲੇ ਵਿੱਚ ਨਹਿਰੂ ਕਾਲਜ ਦੇ ਵਿਦਿਆਰਥੀ ਕੁਲਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨਾਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।ਨਹਿਰੂ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਕੁਲਦੀਪ ਸਿੰਘ ਨੂੰ ਫੋਟੋਗ੍ਰਾਫੀ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger