ਨਿਰੋਗ ਯੋਗ ਸੰਸਥਾ ਰਜਿ: ਸ਼ਾਹਕੋਟ ਨੇ ਇਲਾਕੇ ਦੀ ਸੁੱਖਸ਼ਾਂਤੀ ਲਈ ਹਵਨ ਯੱਗ ਕਰਵਾਇਆ

Sunday, October 28, 20120 comments

ਸ਼ਾਹਕੋਟ 28 ਅਕਤੂਬਰ (ਸੱਚਦੇਵਾ): ਇਲਾਕੇ ਵਿੱਚ ਹਰ ਤਰਾਂ ਦੀ ਸੁੱਖ ਸਮਰਿਧੀ ਬਣੀ ਰਹਿਣ ਦੇ ਉਦੇਸ਼ ਨਾਲ ਪਿਛਲੇ ਕਰੀਬ 8 ਤੋ ਚਲਦਾ ਆ ਰਿਹਾ ਪਾਠ ਅੱਜ ਇੱਕ ਭਾਰੀ ਹਵਨ ਯੱਗ ਕਰਨ ਉਪਰੰਤ ਸਮਾਪਤ ਹੋ ਗਿਆ,ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਪੂਰਨ ਆਹੂਤੀ ਪਾਈ।
                    ਸੈਂਕੜੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਨਿਰੋਗ ਯੋਗ ਸੰਸਥਾ ਰਜਿ: ਸਾਹਕੋਟ ਦੇ ਪ੍ਰਧਾਨ ਪੰਡਿਤ ਦੇਵ ਰਾਜ ਸ਼ਰਮਾਂ ਨੇ ਕਿਹਾ ਕਿ ਅਸੀਂ ਇਲਾਕੇ ਦੇ ਸਹਿਯੋਗ ਨਾਲ ਪਿਛਲੇ ਕਰੀਬ 8 ਦਿਨਾਂ ਤੋ ਪਾਠ ਆਰੰਭ ਕਰਵਾਇਆ ਹੋਇਆ ਸੀ ਅਤੇ ਰੋਜਾਨਾਂ ਹੀ ਅਸੀਂ ਹਵਨ ਕਰਦੇ ਸੀ ਅੱਜ 8 ਦਿਨਾਂ ਤੋ ਚਲਦਾ ਆ ਰਿਹਾ ਇਹ ਹਵਨ ਯੱਗ ਸਮਾਪਤ ਹੋ ਰਿਹਾ ਹ।ਅਸੀ ਅਰਦਾਸ ਕਰਦੇ ਹਾਂ ਕਿ ਇਸ ਹਵਨ ਦੀ ਪੂਰਨ ਆਹੂਤੀ ਪੈਣ ਦੇ ਨਾਲ ਸਾਡੇ ਇਲਾਕੇ ਵਿੱਚ ਜਿਥੇ ਸੁੱਖ ਸ਼ਾਂਤੀ ਦਾ ਵਾਸ ਹੋਵੇਗਾ ਉਥੇ ਸਾਡੀ ਨੌਜਵਾਨ ਪੀੜ੍ਹੀ ਵੀ ਨਸ਼ਿਆ ਤੋ ਦੂਰ ਰਹਿਣ ਦਾ ਪ੍ਰਣ ਕਰੇਗੀ।ਇਸ ਮੌਕੇ ਉਨਾਂ ਦੱਸਿਆ ਕਿ ਪਿਛਲੇ ਦਿਨਾਂ ਤੋ ਚੱਲਦੇ ਆ ਰਹੇ ਪਾਠ ਵਿੱਚ ਅਸੀ ਇੱਕ ਲੱਖ ਗਾਇਤਰੀ ਮੰਤਰ ਜਾਪ ਤੋਂ ਇਲਾਵਾ ਹੋਰ ਵੀ ਕਈ ਜਾਪ ਕਰਵਾਏ ਹਨ ਜੋ ਸੁੱਖ ਸ਼ਾਂਤੀ ਨਾਲ ਨੇਪਰੇ ਚੜੇ।ਉਨਾਂ ਨੇ ਇੱਸ ਯੱਗ ਵਿੱਚ ਪਹੁੰਚਣ ਵਾਲੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
                ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ਼੍ਰੀ ਤਰਸੇਮ ਅਗਰਵਾਲ ਸੀਏ,ਡਾ.ਅਰਵਿੰਦਰ ਸਿੰਘ ਰੂਪਰਾ,ਜਤਿੰਦਰਪਾਲ ਸਿੰਘ ਬੱਲਾ (ਦੋਨੋਂ ਸਾਬਕਾ ਐਮ ਸੀ),ਚਰਨ ਦਾਸ ਗਾਬ੍ਹਾ ਐਮ ਸੀ,ਸੁਰਿੰਦਰ ਸਿੰਘ ਵਿਰਦੀ,ਸਾਂਈ ਦਾਸ ਰਿਟਾ.ਨਾਇਬ ਤਹਿਸੀਲਦਾਰ,ਰਮੇਸ਼ ਕੁਮਾਰ ਗੁਪਤਾ,ਮਾ.ਵਿਜੇ ਕੁਮਾਰ ਸ਼ਰਮਾਂ,ਭੂਸ਼ਨ ਲਾਲ ਜੈਨ,ਪਰਮਜੀਤ ਸਿੰਘ,ਹਰਪਾਲ ਸਿੰਘ ਮੈਸਨ,ਬਖਸੀਸ਼ ਸਿੰਘ ਮਠਾਰੂ,ਚਰਨਜੀਤ ਸਿੰਘ,ਡਾ.ਜਗਦੀਸ਼ ਗੋਇਲ,ਮਿ.ਸ਼ਰਮਾਂ,ਦਲਜੀਤ ਸਿੰਘ ਪਟਵਾਰੀ ਆਦਿ ਵਿਸ਼ੇਸ ਤੌਰ ‘ਤੇ ਹਾਜਰ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger