ਸਕੋਹਾ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਐਕਸਨ ਕਮੇਟੀ ਵਲੋ 8 ਨਵੰਬਰ ਨੂੰ ਰੋਸ ਮੁਜਾਹਰਾ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਦਾ ਫੈਸਲਾ

Saturday, October 27, 20120 comments


ਨਾਭਾ, 27 ਅਕਤੂਬਰ (ਜਸਬੀਰ ਸਿੰਘ ਸੇਠੀ) - ਅੱਜ  ਸਕੋਹਾਂ ਕਾਂਡ ਵਿਰੋਧੀ ਅਕੈਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਨੇ 8 ਨਵੰਬਰ ਨੂੰ ਨਾਭੇ ਸ਼ਹਿਰ ਵਿੱਚ ਮੁਜਾਹਰਾ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਪ੍ਰਸ਼ਾਸਨ ਸਕੋਹਾਂ ਪਿੰਡ ਦੇ ਸਰਪੰਚ ਦੀ ਕਠਪੁਤਲੀ ਬਣਕੇ ਕੰਮ ਕਰ ਰਿਹਾ ਹੈ। ਇਸੇ ਕਰਕੇ ਅੱਜ ਤੱਕ ਪ੍ਰਸਾਸਨ ਇਸ ਮਸਲੇ ਨੂੰ ਹੱਲ ਕਰਨ ਵਿੱਚ ਅਸਫਲ ਸਾਬਿਤ ਹੋਇਆ ਹੈ। ਜਿਕਰਯੋਗ ਹੈ ਕਿ 8 ਅਕਤੂਬਰ ਨੂੰ ਐਕਸ਼ਨ ਕਮੇਟੀ ਨੇ ਐਸ.ਡੀ.ਐਮ. ਦਫਤਰ ਵਿੱਖੇ ਉਜਾੜੇ ਗਏ ਦਲਿਤ ਪਰਿਵਾਰਾਂ ਲਈ ਰੂੜੀਆਂ ਵਾਲੀ ਥਾਂ ਦੇਣ, ਦਰਜ ਕੀਤੇ ਝੂਠੇ ਕੇਸ ਵਾਪਿਸ ਲੈਣ ਅਤੇ ਦੋਸੀ ਅਧਿਕਾਰੀਆਂ ਤੇ ਕਾਰਵਾਈ ਦੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਦਿੱਤਾ ਸੀ। ਧਰਨੇ ਵਿੱਚ ਐਸ.ਡੀ.ਐਮ. ਨਾਭਾ ਨੇ ਪਹੁੰਚਕੇ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਸੀ ਪ੍ਰੰਤੂ ਅੱਜ ਤੱਕ ਮਸਲਾ ਲਟਕ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਦਲਿੱਤਾਂ ਨੂੰ 5-5 ਮਰਲੇ ਦੇ ਪਲਾਟ ਕੱਟ ਕੇ ਦੇਣ ਦੇ ਫੋਕੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਸਕੋਹਾਂ ਪਿੰਡ ਵਿਖੇ 50 ਦਲਿੱਤ ਪਰਿਵਾਰਾਂ ਦੀ ਰੂੜੀਆਂ ਅਤੇ ਪਥਵਾੜਿਆਂ ਵਾਲੀ ਜਗ੍ਹਾ ਵੀ ਖੋਹ ਲਈ ਹੈ। ਇਸ ਤੋਂ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਇਸ ਦੌਰਾਨ ਐਕਸ਼ਨ ਕਮੇਟੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਣ ਦਾ ਐਲਾਨ ਵੀ ਕੀਤਾ ਹੈ। ਅੰਤ ਕਮੇਟੀ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਵਿਸ਼ਾਲ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਕਸਮੀਰ ਗੁਦਾਈਆ ਪੰਜਾਬ ਸਟੂਡੈˆਟਸ ਯੂਨੀਅਨ ਦੇ ਬੇਅੰਤ ਸਿੰਘ, ਜੇ.ਪੀ.ਐਮ.ਓ. ਦੇ ਦਰਸ਼ਨ ਬੇਲੂਮਾਜਰਾ, ਸੀ.ਪੀ.ਐਮ. ਦੇ ਗੁਰਮੀਤ ਛੱਜ ਭੱਟ, ਮਨਰੇਗਾ ਮਜਦੂਰ ਯੂਨੀਅਨ ਦੇ ਨਛੱਤਰ ਸਿੰਘ ਗੁਰਦਿੱਤਪੁਰਾ, ਨੌਜਵਾਨ ਭਾਰਤ ਸਭਾ ਦੇ ਹਰਜੀਤ ਸੁੱਖੇਵਾਲ, ਇਸਤਰੀ ਜਾਗਰਤੀ ਮੰਚ ਦੀ ਪਰਦੀਪ ਕੌਰ ਊਧਾ, ਟੈਕਨੀਕਲ ਸਰਵਿਸ ਯੂਨੀਅਨ ਦੇ ਗੁਰਚਰਨ ਸਿੰਘ, ਜਬਰ ਜੁਲਮ ਵਿਰੋਧੀ ਫਰੰਟ ਦੇ ਰਾਜ ਟੋਡਰਵਾਲ, ਬੀ.ਐਸ.ਪੀ. ਦੇ ਮੱਘਰ ਸਿੰਘ, ਬਾਲਮੀਕ ਸਭਾ ਦੇ ਜੈ ਸਿੱਧੂ, ਸਮਾਜਵਾਦੀ ਜਨ ਲੋਕ ਪਾਰਟੀ ਦੇ ਜਗਸੀਰ ਕਰੜਾ, ਨਰੇਗਾ ਰੋਜਗਾਰ ਪ੍ਰਾਪਤ ਮਜਦੂਰੀ ਯੂਨੀਅਨ ਦੇ ਰਫੀਕ ਮੁਹੰਮਦ ਸਾਮਲ ਸੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger