ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ‘ਤੇ ਜਥੇਬੰਦੀ ਨੇ ਦਿੱਤਾ ਐਸ.ਡੀ.ਐਮ ਦਫਤਰ ਸ਼ਾਹਕੋਟ ਮੁਹਰੇ ਧਰਨਾ

Wednesday, October 31, 20120 comments


ਸ਼ਾਹਕੋਟ, 31 ਅਕਤੂਬਰ (ਏ.ਐਸ.ਅਰੋੜਾ) ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ ‘ਤੇ ਜਥੇਬੰਦੀ ਵੱਲੋਂ ਆਪਣੀ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਸਮੂਹ ਸਬ ਡਵੀਜ਼ਨਾਂ ਦੇ ਐਸ.ਡੀ.ਐਮ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤੇ ਗਏ । ਇਸੇ ਤਹਿਤ ਅੱਜ ਦਿਹਾਤੀ ਮਜਦੂਰ ਸਭਾ ਦੇ ਜਿਲ•ਾਂ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਮਲਸੀਆਂ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਮਜ਼ਦੂਰ ਐਸ.ਡੀ.ਐਮ ਦਫਤਰ ਸ਼ਾਹਕੋਟ ਅੱਗੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾਂ ਕਰਨ ਉਪਰੰਤ ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ । ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨਾਹਰ, ਜਨਰਲ ਸਕੱਤਰ ਬਖਸ਼ੀ ਰਾਮ ਅਤੇ ਕਾਮਰੇਡ ਨਿਰਮਲ ਸਿੰਘ ਮਲਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਜਥੇਬੰਦੀ ਨੂੰ ਵੱਖ-ਵੱਖ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਸੀ, ਜਿਨ•ਾਂ ਨੂੰ ਪੰਜਾਬ ਸਰਕਾਰ ਨੇ ਪੂਰਾ ਕਰਨ ਦਾ ਵਾਧਾ ਕੀਤਾ ਸੀ । ਹੁਣ ਸਰਕਾਰ ਬਣੇ ਨੂੰ ਕਾਫੀ ਸਮਾਂ ਹੋ ਗਿਆ ਹੈ, ਪਰ ਸਾਡੀ ਜਾਇਜ਼ ਮੰਗਾਂ ਨੂੰ ਸਰਕਾਰ ਅਣਗੋਲਿਆ ਕਰ ਰਹੀ ਹੈ । ਉਨ•ਾਂ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਬੇਜ਼ਮੀਨੇ ਪੇਂਡੂ ‘ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਬਕਾਏ ਖਤਮ ਕੀਤੇ ਜਾਣ ਅਤੇ ਬਿਨ•ਾਂ ਸ਼ਰਤ ਬਿਜਲੀ ਦੇ ਬਿੱਲ ਮੁਆਫ ਕੀਤਾ ਜਾਣ । ਜਾਤ, ਧਰਮ ਅਤੇ ਲੋਡ ਦੀ ਸ਼ਰਤ ਹਟਾਈ ਜਾਵੇ । ਮਨਰੇਗਾ ਸਕੀਮ ਅਧੀਨ ਸਾਰੇ ਬਾਲਗ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ ਘੱਟੋਂ-ਘੱਟ 300 ਰੁਪਏ ਕੀਤੀ ਜਾਵੇ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ  ਆਦਿ ਮੰਗਾਂ ਸ਼ਾਮਲ ਸਨ । ਇਸ ਮੌਕੇ ਉਨ•ਾਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਕਾਮਰੇਡ ਨਿਰਮਲ ਸਿੰਘ ਸਹੋਤਾ ਨੇ ਐਸ.ਡੀ.ਐਮ ਸ਼ਾਹਕੋਟ ਨੂੰ ਲੋਕਲ ਮਸਲਿਆ ਬਾਰੇ ਵੀ ਜਾਣੂ ਕਰਵਾਇਆ । ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੱਕੀ ਮੰਗਾਂ ਪੂਰਤੀ ਸੰਬੰਧੀ ਦਿਹਾਤੀ ਮਜ਼ਦੂਰ ਸਭਾ ਵੱਲੋਂ 19 ਅਤੇ 20 ਨਵੰਬਰ ਨੂੰ ਸੂਬੇ ਭਰ ਦੇ ਬੀ.ਡੀ.ਪੀ.ਓ ਦਫਤਰਾਂ ਦੇ ਮੁਹਰੇ ਰੋਸ ਧਰਨੇ ਦਿੱਤੇ ਜਾਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲ ਕਮੇਟੀ ਮੈਂਬਰ ਜਸਪਾਲ ਭੋਇਪੁਰ, ਜਿੰਦਰ ਮਲਸੀਆਂ, ਬਲਦੇਵ ਕੋਟਲੀ, ਰਕੇਸ਼ ਕੁਮਾਰ ਸੂਦ, ਵਿਜੇ ਕੁਮਾਰ, ਸਿੰਦਰਪਾਲ, ਮੱਘਰ ਸਿੰਘ ਆਦਿ ਹਾਜ਼ਰ ਸਨ ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger