ਅਧਿਆਪਕ ਵਿਚਾਰਾ ਚੁੱਲ ਵਿੱਚ ਫੂਕਾ ਮਾਰ ਮਾਰ ਤਿਆਰ ਕਰ ਰਿਹਾ ਹੈ ਮਿਡ-ਡੇ-ਮੀਲ ਖਾਣਾ

Wednesday, October 31, 20120 comments


ਭਦੌੜ  ਅਕਤੂਬਰ (ਸਾਹਿਬ ਸੰਧੂ)- ਸਰਕਾਰੀ ਸਕੂਲਾਂ ਨੂੰ ਬੱਚਿਆਂ ਨੂੰ ਤਿਆਰ ਕਰਕੇ ਦਿੱਤੇ ਜਾਣ ਵਾਲਾ ਮਿਡ-ਡੇ-ਮੀਲ ਖਾਣਾ ਚੁੱਲ ਤੇ ਬਣਨ ਕਰਕੇ ਅਧਿਆਪਕਾ ਲਈ ਸੰਕਟ ਖੜ ਹੋ ਗਿਆ ਹੈ। ਸਬਸਿਡੀ ਗੈਂਸ ਸਿ¦ਡਰ ਦੀ ਸੰਖਿਆ ਸੀਮਤ ਕਰਨ ਨਾਲ ਹੁਣ ਗੈਂਸ ਦੀ ਬਜਾਏ ਅਧਿਆਪਕਾਂ ਨੂੰ ਇਹ ਖਾਣਾ ਚੁੱਲ ਵਿੱਚ ਫੂਕਾ ਮਾਰ ਸਵਾਹ ਨਾਲ ਸਵਾਹ ਹੋਣਾ ਬਣਾਉਣਾ ਪੈ ਰਿਹਾ ਹੈ। ਜਿਥੇ ਪਹਿਲਾ ਅਧਿਆਪਕ ਬੜੇ ਅਰਾਮ ਨਾਲ ਸਿੰਲਡਰ ਦਾ ਪ੍ਰਬੰਧ ਕਰ ਲੈਂਦੇ ਸਨ ਹੁਣ ਅਧਿਆਪਕਾਂ ਨੂੰ ਲੱਕੜਾਂ ਇੱਕਠੀਆਂ ਕਰਨ ਦਾ ਫਿਕਰ ਰਹਿੰਦਾ ਹੈ।
                                       ਕੇਂਦਰ ਸਰਕਾਰ ਵੱਲੋਂ ਸਬਸਿਡੀ ਤੇ ਗੈਂਸ ਦੇਣ ਦੇ ਬਆਦ ਮਿਡ-ਡੇ-ਮੀਲ ਅਧਿਆਪਕਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਸਕੂਲੀ ਅਧਿਆਪਕਾਂ ਨੂੰ ਹੁਣ ਸਿੰਲਡਰ ਇੱਕਠੇ ਕਰਨ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਂਸ ਏਜੰਸੀਆਂ ਨੇ ਵੀ ਸਾਰੇ ਸਕੂਲਾਂ ਨੂੰ ਮਿੱਥੀ ਸੰਖਿਆ ਤੋਂ ਵੱਧ ਸਿ¦ਡਰ ਦੇਣ ਤੋਂ ਵੀ ਇੰਨਕਾਰ ਕਰ ਦਿੱਤਾ ਹੈ। ਇਸ ਸਬੰਧੀ ਸਕੂਲਾਂ ਦੇ ਅਧਿਆਪਕ ਹਰਬੰਸ ਸਿੰਘ, ਨਰਿੰਦਰ ਕੁਮਾਰ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਕੈਂਦਰ ਸਰਕਾਰ ਵੱਲੋਂ ਸਾਲ ਦੇ ਛੇ ਸਿੰਲਡਰਾਂ ਦੀ ਮਿੱਥੀ ਗਿਣਤੀ ਬਾਰੇ ਮੋਜੂਦਾ ਸਰਕਾਰ ਜਾਂ ਮਿਡ-ਡੇ-ਮੀਲ ਵਿਭਾਗ ਨੂੰ ਕੋਈ ਚਿੰਤਾਂ ਨਹੀ ਤੇ ਨਾਹੀ ਮਿਡ-ਡੇ-ਮੀਲ ਅਧਿਆਪਕਾ ਦਾ ਖਿਆਲ ਹੈ। ਇਸ ਲਈ ਅਧਿਆਪਕ ਸਿੰਲਡਰ ਲੈਣ ਲਈ ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪ੍ਰਇਮਰੀ ਸਕੂਲ ਸ਼ਹਿਣਾ ਦੇ ਇੰਚਾਰਜ਼ ਨਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ 3.11 ਰੁਪਏ ਪ੍ਰਤੀ ਬੱਚਾ ਕੁਕਿੰਗ ਕਾਸਟ ਦਿੰਦਾ ਹੈ ਤੇ ਇਹਨੇ ਘੱਟ ਪੈਸਿਆਂ ਵਿੱਚ ਬੱਚੇ ਨੂੰ ਪੋਸ਼ਟਿਕ ਖਾਣਾ ਦੇਣਾ ਸੰਭਵ ਨਹੀ ਹੈ। ਉਹਨਾਂ ਨੇ ਦਸਿਆ ਕਿ ਕੁਕਿੰਗ ਕਾਸਟ ਵਿੱਚ ਵਾਧਾ ਕਰ ਪ੍ਰਤੀ ਬੱਚਾ 7 ਰੁਪਏ ਖਰਚ ਕਰਨਾ ਚਾਹੀਦਾ ਹੈ ਜਾਂ ਫਿਰ ਗੈਂਸ ਸਿੰਲਡਰ ਸਬਸਿਡੀ ਤੇ ਮੁਹੱਈਆਂ ਕਰਵਾਉਣਾ ਚਾਹੀਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਮਿਡ-ਡੇ-ਮੀਲ ਹੁਣ ਉਹਨਾਂ ਦੇ ਜੀ ਦਾ ਜੰਜਾਲ ਬਣ ਚੁੱਕਿਆ ਹੈ ਤੇ ਸਰਕਾਰ ਜਾਂ ਵਿਭਾਗੀ ਅਧਿਕਾਰੀ ਵੀ ਉਹਨਾਂ ਦੀ ਬਾਂਹ ਫੜ•ਨ ਨੂੰ ਤਿਆਰ ਨਹੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger