ਮਾਲਵਾ ਪਬਲਿਕ ਸਕੂਲ ਨਾਭਾ ਵਿੱਚ ਅੱਜ ਗਰੈਡ ਪੈਰੇਟਸ ਮੀਟ ਦਾ ਆਯੋਜਨ

Wednesday, October 31, 20120 comments


ਨਾਭਾ, 31 ਅਕਤੂਬਰ (ਜ਼ਸਵੀਰ ਸੇਠੀ)-ਮਾਲਵਾ ਪਬਲਿਕ ਸਕੂਲ ਨਾਭਾ ਵਿੱਚ ਅੱਜ ਗਰੈਡ ਪੈਰੇਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ  ਸਕੂਲ ਦੇ ਪਲੇਵੇ ਤੋ ਸੀਨੀਅਰ ਕੇ .ਜੀ ਦੇ ਛੋਟੇ ਛੋਟੇ  ਬੱਚਿਆਂ ਨੇ ਭਾਗ ਲਿਆ। ਇਸ ਅਵਸਰ ਤੇ ਖਾਸ ਤੌਰ ਤੇ  ਬੱਚਿਆਂ ਦੇ ਗਰੈਡ ਪੈਰੇਟਸ ਨੇ ਸਮੂਲੀਅਤ ਕੀਤੀ। ਇਸ ਮੌਕੇ ਤੇ  ਬੱਚਿਆਂ ਨੇ ਕਈ ਆਈਟਮਾਂ ਪੇਸ ਕੀਤੀਆਂ ਜਿਸ ਨੂੰ ਦਰਸਕਾਂ ਅਤੇ ਬੱਚਿਆਂ ਦੇ ਗਰੈਡ ਪੈਰੇਟਸ ਨੇ ਖੂਬ ਸਰਾਹਿਆ। ਸਕੂਲ ਦੇ ਹੈਡ ਮਾਸਟਰ ਆਲੌਕ ਮੁਖੇਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮਾਲਵਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਸ੍ਰੀ  ਡੀ . ਸੀ. ਮੁਖੇਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1 ਅਕਤੂਬਰ ਤੋ 31 ਅਕਤੂਬਰ ਤੱਕ ਮਨਾਏ ਜਾ ਰਹੇ ਬਜੁਰਗ ਦਿਵਸ ਮਹੀਨੇ ਦੇ ਮੱਦੇਨਜਰ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਤੇ ਛੋਟੇ ਛੋਟੇ ਬੱਚਿਆਂ ਨੇ ਕਈ ਆਈਟਮਾਂ ਤੇ ਵਧੀਆਂ ਡਾਂਸ ਕੀਤਾ ਅਤੇ ਸਕੂਲ ਦੇ ਸੀਨੀਅਰ ਬੱਚਿਆਂ ਨੇ ਮਸਹੂਰ ਗਾਇਕ ਗੁਰਦਾਸ ਮਾਨ ਦੇ ਗੀਤ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਜਬਰਦਸਤ ਕੋਰਿਓਗ੍ਰਾਫੀ ਪੇਸ ਕੀਤੀ ।  ਮਾਲਵਾ ਪਬਲਿਕ ਸਕੂਲ ਦੇ ਹੈਡਮਾਸਟਰ ਆਲੌਕ ਮੁਖੇਜਾ ਦੀ ਅਗਵਾਈ ਵਿੱਚ ਪਹਿਲੀ ਵਾਰ ਕੀਤਾ ਗਿਆ ਇਹ  ਸਮਾਗਮ ਆਪਣੀ ਅਮਿੱਟ ਯਾਦ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੋਕੇ ਤੇ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸਨ ਸੰਸਥਾਂ  ਦੇ ਪ੍ਰਧਾਨ ਵੇਦ ਪ੍ਰਕਾਸ ਪੁਰੀ, ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਸੋਢੀ, ਹੈਡਮਾਸਟਰ ਆਲੌਕ ਮੁਖੇਜਾ, ਜਨਰਲ ਸਕੱਤਰ ਛੱਜੂ ਰਾਮ ਸਿੰਘੀ, ਮਾਸਟਰ ਰਜਿੰਦਰ ਸਿੰਘ,  ਕੈਪਟਨ ਭੁਪਿੰਦਰ ਪਾਲ , ਅਵਤਾਰ ਸਿੰਘ, ਹਰਜੀਤ ਸਿੰਘ ਅਤੇ ਗਰੈਡ ਪੈਰੇਟਸ  ਅਤੇ ਸਕੂਲ ਸਟਾਫ ਮੌਜੂਦ ਸੀ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger