ਬਹੁ ਮੁੱਲੀਆਂ ਕਿਤਾਬਾਂ ਦਾ ਖਜ਼ਾਨਾ ਬਣੀ ਭੀਖੀ ਦੀ ਸ਼ਹੀਦ ਭਗਤ ਸਿੰਘ ਯਾਦਗਰੀ ਲਾਇਬਰੇਰੀ

Wednesday, October 31, 20121comments


ਭੀਖੀ, 31ਅਕਤੂਬਰ-( ਬਹਾਦਰ ਖਾਨ )- ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਚਾਲੂ ਕੀਤੀ ਗਈ ਸ਼ਹੀਦ ਭਗਤ ਸਿੰਘ ਯਾਦਗੲਰੀ ਲਾਇਬਰੇਰੀ ਦੁਨੀਆਂ ਦੀਆਂ ਬੁਹ ਮੁੱਲੀਆਂ ਪੁਸਤਕਾ ਦਾ ਖਜ਼ਾਨਾ ਬਣਦੀ ਜਾ ਰਹੀ ਹੈ। ਜਿੱਥੇ ਸਥਾਨਕ ਜਨਤਾ ਨੇ ਲਾਇਬਰੇਰੀ ਵਿੱਚ ਅਥਾਹ ਉਤਸਾਹ ਵਿਖਾਉਦਿਆਂ ਭਰਵਾ ਸਹਿਯੋਗ ਦਿੱਤਾ ਹੈ ¤ਥੇ ਪਾਠਕਾਂ ਵੱਲੋਂ ਵੀ ਪਾਠਕੀ ਉਤਸਾਹ ਵਿਖਾਉਦਿਆਂ ਵੱਡੀ ਪੱਧਰ ਤੇ ਕਿਤਾਬਾਂ ਜਾਰੀ ਕਰਵਾਈਆਂ ਜਾ ਰਹੀਆਂ ਹਨ। ਬੱਚਿਆਂ ਵਿੱਚਬਾਲ ਪੁਸਤਕਾਂਜਾਰੀ ਕਰਵਾਉਣ ਲਈ ਭਾਰੀ ਆਕਰਸ਼ਨ ਹੈ। ਇਸੇ ਤਰ ਪੁਸਤਕ ਦਾਨੀਆਂ ਦੀ ਗਿਣਤੀ ਵੀ ਕਾਫੀ ਹੈ। ਜਿਨਾਂ ਨੇ ਵੱਖ-ਵੱਖ ਵੰਨਗੀ ਦੀਆਂ ਅਨੇਕਾਂ ਦੁਰਲਭ ਪੁਸਤਕਾਂ ਲਾਇਬਰੇਰੀ ਨੂੰ ਭੇਜੀਆਂ ਹਨ।ਪ੍ਰਸਿੱਧ ਪੰਜਾਬੀ ਕਥਾਕਾਰ ਪ੍ਰੋ. ਕਿਰਪਾਲ ਕਜ਼ਾਕ ਦੁਆਰਾ ਅੱਸੀ ਤੋਂ ਵਧੇਰੇ ਪੰਜਾਬੀ ਦੇ ਕਈ ਪ੍ਰਸਿੱਧ ਨਾਵਲ ਤੇ ਕਹਾਣੀਆਂ ਦੀਆਂ ਪੁਸਤਕਾਂ ਲਾਇਬਰੇਰੀ ਲਈ ਭੇਜੀਆਂ ਜਿਨਾਂ ਵਿੱਚ ਗੁਰਦਿਆਲ ਸਿੰਘ, ਜਸਵੰਤ ਕੰਵਲ, ਐਸ. ਸਾਕੀ ਭੁੱਲਰ ਵਰਗੇ ਧਨੰਤਰ ਲੇਖਕ ਸਾਮਲ ਹਨ। ਲੇਖਕ ਹਰਭਜਨ ਸਿੱਧੂ ਮਾਨਸਾ ਦੁਆਰਾ ਸੌ ਤੋਂ ਵਧੇਰੇ ਪੁਸਤਕਾਂ ਭੇਜੀਆਂ ਗਈਆਂ ਹਨ ਜਿਨਾਂ ਵਿੱਚ ਇਤਿਹਾਸਕ, ਧਰਮ, ਸੱਭਿਆਚਾਰਕ ਤੇ ਸਾਹਿਤਕ ਵੰਨਗੀ ਦੀਆਂ ਅਨੇਕਾਂ ਲਾਸਾਨੀ ਪੁਸਤਕਾਂ ਸ਼ਾਮਲ ਹਨ। ਉਨਾਂ ਵੱਲੋ ਅਨੇਕਾਂ ਦੁਰਲਭ ਰਸਾਲੇ ਵੀ ਭੇਂਟ ਕੀਤ ਗਏੇ ਜੋ ਖੋਜਾਰਥੀਆਂ ਤੇ ਵਿਦਵਾਨਾਂ ਲਈ ਹਵਾਲਿਆਂ, ਟਿੱਪਣੀਆਂ ਦਾ ਕੰਮ ਕਰਨਗੀਆ। ਇਨਾਂ ਵਿੱਚਨਾਗਮਣੀ‘ ‘ਪ੍ਰੀਤਲੜੀ’ ‘ਆਰਸੀਰਸਾਲੇ ਵੀ ਹਨ। ਨਾਗਮਣੀ ਦੇ ਛਪਣ ਦੀ ਸੁਰੂਆਤ ਤੋਂ ਲੈ ਕੇ ਬੰਦ ਹੋਣ ਤੱਕ ਦੇ ਅੰਕ ਮੌਜੂਦ ਹਨ। ਇਸ ਤੋਂ ਬਿਨਾਹੁਣ’ ‘ਸਿਰਨਾਵਾਂ’ ‘ਪ੍ਰਵਚਨ’ ‘ਫਿਲਹਾਲ’ ‘ਸਮਦਰਸ਼ੀ’ ‘ਪੰਜਾਬੀ ਦੁਨੀਆਂ’ ‘ਸੰਖ’ ‘ਲਕੀਰ’ ‘ਸਮਕਾਲੀ ਸ਼ਾਹਿਤਰਸਾਲੇ ਵੀ ਲਾਇਬਰੇਰੀ ਦੀ ਸ਼ੋਭਾ ਵਧਾ ਰਹੇ ਹਨ। ਕਹਾਣੀਕਾਰ ਜਸਵੀਰ ਢੰਡ ਦੁਆਰਾ ਗਲਪ ਨਾਲ ਸਬੰਧਿਤ ਕਈ ਚਰਚਿਤ ਪੁਸਕਤਾਂ ਦਿੱਤੀਆਂ ਜਿਨਾਂ ਵਿੱਚ ਬਲਦੇਵ ਮੋਗਾ, ਦਰਸ਼ਨ ਮਿਤਵਾ, ਹਰਜੀਤ ਅਟਵਾਲ ਜਿੰਦਰ ਵਰਗੇ ਲੇਖਕ ਸ਼ਾਮਲ ਹਨ। ਸ਼ਾਇਰ ਗੁਰਪ੍ਰੀਤ ਨੇ ਚਾਲੀ ਦੇ ਕਰੀਬ ਪੰਜਾਬੀ ਕਵਿਤਾ ਦੀਆ ਕਈ ਉਚਕੋਟੀ ਦੀਆਂ ਕਿਤਾਬਾਂ ਪਾਠਕਾਂ ਨੂੰ ਭੇਂਟ ਕੀਤੀਆਂ। ਕਰਨੈਲ ਸਿੰਘ ਸੈਕਟਰੀ ਦੁਆਰਾ ਨਿਰੰਜਨ ਤਸਨੀਮ, ਨਿੰਦਰ ਗਿੱਲ, ਅਵਤਾਰ ਰੋਡੇ ਦੀਆਂ ਕਿਤਾਬਾਂ ਦਿੱਤੀਆਂ। ਅਵਤਾਰ ਡਿਜੀਟਲ ਦੁਆਰਾ ਅੰਗਰੇਜੀ ਦੇ ਪ੍ਰਸਿੱਧ ਨਾਵਲ ਸੌਪੇ ਜਿਨਾਂ ਵਿੱਚ ਚਾਰਲਸ ਡਿਕਨਜ, ਹੈਨਰੀ ਫੀਲਡਿੰਗ, ਜੋਰਜ਼ ਔਰਵੈਲ, ਅਰਨੈਸਟ ਹੈਮਿੰਗਵੇ, ਲਿਉ ਟਾਲਸਟਾਏ ਆਦਿ ਪ੍ਰਸਿੱਧ ਲੇਖਕ ਸ਼ਾਮਲ ਹਨ। ਸ਼ਾਇਰ ਸਤਪਾਲ ਭੀਖੀ ਦੁਆਰਾ ਵੱਖ ਵੱਖ ਵੰਨਗੀ ਦੀਆ 150 ਪੁਸਤਕਾਂ ਭੇਂਟ ਕੀਤੀਆਂ। ਨਿਰੰਜਣ ਬੋਹਾ ਦੁਆਰਾ ਮਿੰਨੀ ਕਹਾਣੀਆ ਦੀਆ ਪੁਸਤਕਾਂ ਅਤੇ ਰਾਜਵਿੰਦਰ ਮੀਰ, ਅਮੋਲਕ ਡੇਲੂਆਣਾਂ, ਸ਼ਾਇਰ ਦੀਪਕ ਧਲੇਵਾਂ ਦੁਆਰਾ ਧਰਮ, ਸੱਭਿਆਚਾਰਕ ਤੇ ਖੇਡਾਂ ਨਾਲ ਸਬੰਧਿਤ ਅਮੁੱਲ ਪੁਸਤਕਾਂ ਨੇ ਲਾਇਬਰੇਰੀ  ਦੀਆ ਅਲਮਾਰੀਆ ਸਜਾਈਆ ਹਨ। ਪੰਜਾਬੀ ਕਹਾਣੀਕਾਰ ਬਲਵੰਤ ਚੋਹਾਨ  ਅਤੇ ਬੂਟਾ ਰਾਮ ਮਾਖਾ ਚਾਹਿਲਾਂ ਨੇ ਤਿੰਨ ਦਰਜਨ ਕਿਤਾਬਾਂ ਦਿੱਤੀਆਂ। ਪ੍ਰਸਿੱਧ ਲੇਖਕ ਦੇਸ ਰਾਜ ਕਾਲੀ ਨੇ ਅਪਣੀਆ ਲਿਖੀਆਂ ਕਿਤਾਬਾਂ ਦੇ ਸੈਟ ਭੇਂਟ ਕੀਤੇ। ਪ੍ਰਸਿੱਧ ਪੰਜਾਬੀ ਨਾਟਕਕਾਰ ਪ੍ਰੋ. ਅਜਮੇਰ ਔਲਖ, ਸ਼ਾਇਰ ਦੇਵਨੀਤ, ਸ਼ਾਇਰ ਦਰਸ਼ਨ ਬੁੱਟਰ, ਕਹਾਣੀਕਾਰ ਦਰਸ਼ਨ ਜੋਗਾ, ਡਾ. ਕੁਲਦੀਪ ਦੀਪ ਆਦਿ ਵਿਦਵਾਨਾਂ ਵੱਲੋਂ ਵੀ ਜਲਦ ਪੁਸਤਕਾਂ ਭੇਂਟ ਕੀਤੀਆਂ ਜਾ ਰਹੀਆ ਹਨ।ਅਦਾਰਾ ਪ੍ਰਤੀਕਰਮ ਦੇ ਪ੍ਰਧਾਨ ਦਰਸ਼ਨ ਟੇਲਰ ਵੱਲੋਂਤਰਕਸ਼ੀਲਰਸਾਲਿਆ ਦਾ ਜਖੀਰਾ ਭੇਂਟ ਕੀਤਾ।ਮੁਲਾਜ਼ਮ ਆਗੂ ਮਿੱਠਾ ਸਿੰਘ ਵੱਲੋਂ ਮੁਲਾਜ਼ਮਾਂ ਦੇ ਸਰੋਕਾਰਾ ਨਾਲ ਸਬੰਧਿਤ ਰਸਾਲੇ ਭੇਂਟ ਕੀਤੇ।ਇਸ ਤੋਂ ਇਲਾਵਾ ਗੁਰਦੀਪ ਸਿੰਘ ਕੋਟਦੁੱਨਾ ਦੁਆਰਾ ਪੰਜਾਬੀ ਦੇ ਪ੍ਰਸਿੱਧ ਫਕੀਰਾਂ,ਵਿਦਵਾਨਾਂ,ਚਿੰਤਕਾਂ,ਲੇਖਕਾਂ,ਅਲੋਚਕਾਂ, ਸ਼ਾਇਰਾਂ, ਦੇ ਲਗਭਗ ਤੀਹ ਫਲੈਕਸ ਲਾਇਬਰੇਰੀ ਵਿੱਚ ਸਜਾਏ ਹਨ। ਜਿਸ ਨਾਲ ਮਹਾਨ ਰੂਹਾਂ ਦੇ ਦਰਸ਼ਨ ਕਰਕੇ ਪਾਠਕ ਅਸ਼ ਅਸ਼ ਕਰ ਉਠਦੇ ਹਨ। ਜਿਨਾਂ ਵਿੱਚ ਵਾਰਿਸ ਸ਼ਾਹ, ਬਾਬਾ ਬੁਲੇਸ਼ਾਹ, ਹਾਸ਼ਮ, ਪਾਤਰ, ਜਗਤਾਰ, ਪਾਸ਼, ਗੁਰਦਿਆਲ ਸਿੰਘ, ਗੁਰਚਰਨ ਚਾਹਲ ਭੀਖੀ, ਅਣਖੀ, ਨਰਿੰਦਰ ਕਪੂਰ ਆਦਿ ਸ਼ਾਮਲ ਹਨ। ਇਥੇ ਲਗਭਗ ਮਹੀਨੇ ਵਿੱਚ ਤਿੰਂਨ ਸੌ ਪੁਸਤਕਾਂ ਪੜੀਆਂ ਅਤੇ ਜਾਰੀ ਕੀਤੀਆਂ ਜਾਂਦੀਆਂ ਹਨ। ਤਿੰਨ ਮਹੀਨਿਆ ਵਿੱਚ ਹੀ ਬੁਹਤ ਵੱਡਾ ਹੁੰਗਾਰਾ ਮਿਲਿਆ ਹੈ। ਮੰਚ ਦੇ ਪ੍ਰਧਾਨ ਰਾਜਿੰਦਰ ਜ਼ਾਫਰੀ, ਸਕੱਤਰ ਸੁਖਵਿੰਦਰ ਸੁੱਖੀ ਤੇ ਯਾਦਵਿੰਦਰ ਸਿੱਧ ਨੇ ਦੱਸਿਆ ਕਿ ਪਾਠਕਾਂ  ਦੁਆਰਾ ਉਕਤ ਕਿਤਾਬਾਂ ਪੂਰੇ ਉਤਸ਼ਾਹ  ਨਾਲ ਪੜੀਆਂ ਜਾ ਰਹੀਆ ਹਨ ਅਤੇ ਪੁਸਤਕਾਂ ਪੜ ਤੋਂ ਬਆਦ ਪਾਠਕ ਲਾਇਬਰੇਰੀ ਵਿੱਚ ਵਿਚਾਰ ਚਰਚਾ ਵੀ ਕਰਦੇ ਹਨ।ਉਨਾਂ ਦੱਸਿਆ ਕਿ ਨੋਜਵਾਨ ਵਰਗ ਦੀ ਲਾਇਬਰੇਰੀ ਵਿੱਚ ਕਾਫੀ ਰੁਚੀ ਹੈ। ਇਸ ਨਾਲ ਇਹ ਵਰਗ ਅਪਣੀ ਵਿਹਲ ਨੂੰ ਗਲਤ ਕਾਰਜਾਂ ਦੀ ਬਜਾਏ ਨਵਾਂ ਨਰੋਆ ਸਾਹਿਤ ਪੜ ਵਿੱਚ ਬਿਤਾ ਰਹੇ ਹਨ। ਲਗਭਗ ਤਿੰਨ ਦਰਜਨ ਬੱਚੇ ਹਨ ਜੋ ਰੋਜਾਨਾਂ ਲਾਇਬਰੇਰੀ ਵਿੱਚ ਆਉਦੇ ਹਨ। ਜਿਨ ਲਈ ਬਾਲ ਪੁਸਤਕਾਂ ਵਿਸ਼ੇਸ਼ ਤੌਰ ਤੇ ਉਪਲਬਧ ਹਨ। ਇਨ ਬੱਚਿਆ ਦਾ ਦੋ ਹਫਤਿਆ ਬਾਅਦ ਕੁਇਜ ਮੁਕਬਲਾ ਜਾਂ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਜਾਦਾਂ ਹੈ।ਉਨਾਂ ਕਿਹਾ ਕਿ ਲਾਇਬਰੇਰੀ ਖੁੱਲਣ ਨਾਲ ਪਾਂਠਕ ਵਰਗ ਵਿੱਚ ਇੱਕ ਵੱਖਰਾ ਉਤਸ਼ਾਹ ਹੈ ਜੇਕਰ ਇੱਥੇ ਇੱਕ ਹੋਰ ਕਮਰਾ ਤਿਆਰ ਹੋ ਜਾਵੇ ਤਾਂ ਪਾਂਠਕ ਹੋਰ ਵੀ ਵਧੁੇਰੇ ਆਨੰਦ ਨਾਲ ਪੜਸਕਦੇ ਹਨ



Share this article :

+ comments + 1 comments

Tuesday, August 28, 2018

ਸਤਿ ਸ਼੍ਰੀ ਅਕਾਲ ਜੀ
ਤੁਹਾਡੇ ਕੋਲ ਸ਼ਰਧਾ ਰਾਮ ਫਿਲੌਰੀ ਦੀ ਕਿਤਾਬ ਸਿੱਖ ਰਾਜ ਦੀ ਵਿਥਿਆ ਮਿਲ ਸਕਦੀ ਹੈ ਜੀ?

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger