ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਾਖ਼ਰਤਾ ਯੁਵਕ ਮੇਲਾ ਆਯੋਜਿਤ

Saturday, October 27, 20120 comments

ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ (       )
'ਲੈਟ ਦੀ ਯੂਥ ਸਪੀਕ' ਦੇ ਨਾਅਰੇ ਹੇਠ ਵਿਦਿਆਰਥੀਆਂ ਨੂੰ ਵੱਖ ਵੱਖ ਕਾਨੂੰਨਾਂ ਬਾਰੇ ਅਤੇ ਮੌਲਿਕ ਅਧਿਕਾਰਾਂ/ਫਰਜਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਾਣਯੋਗ ਮਿਸਟਰ ਜਸਟਿਸ ਜਸਬੀਰ ਸਿੰਘ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਪ੍ਰੋਗਰਾਮ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰ ਦਾ 'ਕਾਨੂੰਨੀ ਸਾਖ਼ਰਤਾ ਯੁਵਕ ਮੇਲਾ'  ਕਰਵਾਇਆ ਗਿਆ। ਮਾਣਯੋਗ ਮਿਸਟਰ ਜਸਟਿਸ ਪਰਮਜੀਤ ਸਿੰਘ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ/ਪ੍ਰਸ਼ਾਸਕੀ ਜੱਜ, ਸੈਸ਼ਨਜ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਨੇ ਇਸ ਫੈਸਟੀਵਲ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਵਿਵੇਕ ਪੁਰੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਦਲਜੀਤ ਸਿੰਘ ਰਲਹਨ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਸੁਰਜੀਤ ਸਿੰਘ ਐਸ.ਐਸ.ਪੀ., ਸ੍ਰੀ ਹੇਮੰਤ ਗੋਪਾਲ ਅਤੇ ਸ੍ਰੀ ਐਸ.ਐਸ. ਧਾਲੀਵਾਲ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਸ੍ਰੀ ਐਨ.ਐਸ.ਬਾਠ ਵਧੀਕ ਡਿਪਟੀ ਕਮਿਸ਼ਨਰ, ਜੁਡੀਸ਼ੀਅਲ ਅਫਸਰਾਨ, ਡਾ. ਤੇਜਿੰਦਰ ਕੌਰ ਧਾਲੀਵਾਲ ਪ੍ਰਿੰਸੀਪਲ, ਸ. ਜਗਜੀਤ ਸਿੰਘ ਸਿੱਧੂ ਅਡੀਸ਼ਨਲ ਸਕੱਤਰ, ਕਾਲਜ ਦੇ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਮੈਡਮ ਰਾਜਨਦੀਪ ਕੌਰ, ਕਾਲਜ ਮੈਨੇਜਮੇਂਟ ਕਮੇਟੀ ਦੇ ਮੈਂਬਰ ਸ: ਹੀਰਾ ਸਿੰਘ ਚੜ੍ਹੇਵਾਨ, ਸ: ਗੁਰਪਾਲ ਸਿੰਘ ਗੋਰਾ, ਸ: ਨਵਤੇਜ ਸਿੰਘ ਕਾਉਣੀ, ਵੱਖ ਵੱਖ ਕਾਲਜਾਂ ਤੋਂ ਆਏ ਹੋਏ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ  ਪਰਮਾਤਮਾ ਦੇ ਨਾਮ ਨਾਲ ਹੋਈ। ਇਸ ਤੋਂ ਬਾਅਦ ਮੁੱਖ ਮਹਿਮਾਨ ਮਾਣਯੋਗ ਮਿਸਟਰ ਜਸਟਿਸ ਪਰਮਜੀਤ ਸਿੰਘ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ/ਪ੍ਰਸ਼ਾਸਕੀ ਜੱਜ, ਸੈਸ਼ਨਜ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਨੇ ਦੀਪਕ ਜਗਾ ਕੇ ਪ੍ਰੋਗਰਾਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਸ੍ਰੀ ਦਲਜੀਤ ਸਿੰਘ ਰਲਹਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਬਾਰੇ ਅਤੇ ਅਥਾਰਟੀ ਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਫੈਸਟੀਵਲ ਵਿਚ ਕੁੱਲ 8 ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਡਾਕੂਮੇਂਟਰੀ, ਸਕਿੱਟ, ਨਾਅਰਾ ਲਿਖਣਾ, ਪੋਸਟਰ ਬਣਾਉਣਾ, ਭਾਸ਼ਣ ਮੁਕਾਬਲਾ, ਕਵਿਤਾ ਉਚਾਰਣ, ਫੋਟੋਗ੍ਰਾਫੀ ਅਤੇ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਸ਼ਾਮਿਲ ਹਨ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਕੁੱਲ 15 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਤਿਯੋਗਤਾਵਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਇੰਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਸਮਾਜਿਕ ਅਤੇ ਕਾਨੂੰਨੀ ਵਿਸ਼ੇ ਨਿਰਧਾਰਤ ਕੀਤੇ ਗਏ ਸਨ ਜਿਸ ਵਿਚ ਬਾਲ ਮਜਦੂਰੀ, ਔਰਤਾਂ ਅਤੇ ਬੱਚਿਆਂ ਦੇ ਅਧਿਕਾਰ , ਭਰੂਣ ਹੱਤਿਆ, ਔਰਤਾਂ ਖਿਲਾਫ ਅਤਿਆਚਾਰ, ਨਸ਼ਾ ਖੋਰੀ, ਰਿਸ਼ਵਤ, ਮੌਲਿਕ ਅਧਿਕਾਰ/ਕਰੱਤਵ, ਵਾਤਾਵਰਣ, ਰੈਗਿੰਗ, ਬਜੁਰਗਾਂ ਦੇ ਅਧਿਕਾਰ ਆਦਿ ਸ਼ਾਮਿਲ ਸਨ।
     ਇਸ ਮੌਕੇ ਸੰਬੋਧਨ ਕਰਦਿਆਂ ਮਾਣਯੋਗ ਮਿਸਟਰ ਜਸਟਿਸ ਪਰਮਜੀਤ ਸਿੰਘ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ/ਪ੍ਰਸ਼ਾਸਕੀ ਜੱਜ, ਸੈਸ਼ਨਜ ਡਿਵੀਜਨ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਦੇ ਯੂਥ ਫੈਸਟੀਵਲ ਨੌਜਵਾਨਾਂ ਵਿਚ ਕਾਨੂੰਨੀ ਚੇਤਨਾ ਪੈਦਾ ਕਰਨ ਵਿਚ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨੋਜਵਾਨਾਂ ਦਾ ਅਬਾਦੀ ਵਿਚ ਵੱਡਾ ਹਿੱਸਾ ਹੈ ਅਤੇ ਨੌਜਵਾਨ ਸਮਾਜਿਕ ਬਦਲਾਅ ਲਿਆਉਣ ਦੀ ਸਮੱਰਥਾ ਰਖਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਮਾਜ ਵਿਚ ਕਾਨੂੰਨੀ ਸਾਖ਼ਰਤਾ ਦਾ ਸੁਨੇਹਾ ਪਹੁੰਚਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਇਸ ਦੇਸ਼ ਦਾ ਭਵਿੱਖ ਸੰਵਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਖਿਲਾਫ ਲਾਮਬੰਦ ਹੋਏ ਨੌਜਵਾਨ ਕੁਰੀਤੀਆਂ ਨੂੰ ਜੜੋਂ ਖਤਮ ਕਰ ਦੇਣਗੇ ਅਤੇ ਕਾਨੂੰਨੀ ਸੇਵਾਵਾਂ ਅਤੇ ਕਾਨੂੰਨੀ ਚੇਤਨਾ ਦੇ ਪ੍ਰਸਾਰ ਲਈ ਨੌਜਵਾਨ ਵਰਗ ਦੀ ਭਾਗੀਦਾਰੀ ਲਾਜ਼ਮੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਸਮਾਜ ਦੇ ਆਖਰੀ ਵਿਅਕਤੀ ਤੱਕ ਨੂੰ ਉਸਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨ।
ਅੰਤ ਵਿਚ ਸ੍ਰੀ ਵਿਵੇਕਪੁਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਇਹ ਜੇਤੂ ਵਿਦਿਆਰਥੀ ਜੋਨ ਪੱਧਰ 'ਤੇ ਹੋਣ ਵਾਲੇ ਲੀਗਲ ਲਿਟਰੇਸੀ ਯੂਥ ਫੈਸਟੀਵਲ ਵਿਚ ਹਿੱਸਾ ਲੈਣਗੇ ਜੋ ਮਿਤੀ 17 ਨਵੰਬਰ ਨੂੰ ਕਰਵਾਇਆ ਜਾਵੇਗਾ। ਮੰਚ ਸੰਚਾਲਨ ਦੀ ਭੁਮਿਕਾ ਮੈਡਮ ਗਗਨ ਅਤੇ ਮੈਡਮ ਸ਼ਹਿਨਾਜ਼ ਕੌਰ ਨੇ ਨਿਭਾਈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger