ਲੁਧਿਆਣਾ (ਸਤਪਾਲ ਸੋਨੀ) ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ 13 ਹਜ਼ਾਰ ਕਰੋੜ ਰੁਪਏ ਦੀ ਵੱਡ-ਆਕਾਰੀ ਤੇ ਬਹੁ-ਪੱਖੀ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਰਾਜ ਦੇ ਸਾਰੇ ਪਿੰਡਾਂ ਨੂੰ ਮਾਡਲ ਪਿੰਡਾਂ ਵੱਜੋਂ ਵਿਕਸਤ ਕੀਤਾ ਜਾਵੇਗਾ ਤਾਂ ਜਂੋ ਪੰਜਾਬ ਵਿਸ਼ਵ ਦੇ ਨਕਸ਼ੇ ਦੇ ਵਿਕਾਸ ਪੱਖੋਂ ਇੱਕ ਵਿਕਸਤ ਸੂਬੇ ਵੱਜੋਂ ਉ¤ਭਰ ਕੇ ਸਾਹਮਣੇ ਆ ਸਕੇ।
ਇਹ ਪ੍ਰਗਟਾਵਾ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਦੋਰਾਹਾ ਵਿਖੇ ਮਨਰੇਗਾ ਤਹਿਤ ਵਿਕਾਸ ਕਾਰਜਾਂ ਲਈ ਪਿੰਡਾਂ ਦੀਆਂ 35 ਪੰਚਾਇਤਾਂ ਨੂੰ 70 ਲੱਖ ਰੁਪਏ ਦੇ ਚੈਕ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਨਾਲ-ਨਾਲ ਰਾਜ ਵਿੱਚੋਂ ਗਰੀਬੀ ਖਤਮ ਕਰਨ ਅਤੇ ਦੱਬੇ-ਕੁਚਲੇ ਤਬਕਿਆਂ ਦੀ ਭਲਾਈ ‘ਤੇ ਇਸ ਵਿੱਤੀ ਸਾਲ ਦੌਰਾਨ 435 ਕਰੋੜ ਰੁਪਏ ਖਰਚ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉ¤ਚਾ ਚੁੱਕਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿਸ਼ਵ ਦਾ ਇੱਕੋ-ਇੱਕ ਸੂਬਾ ਹੈ, ਜਿੱਥੇ 16 ਲੱਖ ਤੋਂ ਵੱਧ ਗਰੀਬ ਪ੍ਰੀਵਾਰਾਂ ਨੂੰ ਆਟਾ-ਦਾਲ ਸਕੀਮ ਤਹਿਤ ਸਸਤਾ ਆਟਾ ਤੇ ਦਾਲ ਮਹੁੱਈਆ ਕੀਤਾ ਜਾ ਰਿਹਾ ਹੈ ਅਤੇ ਗਰੀਬ ਤੇ ਦਲਿਤ ਪ੍ਰੀਵਾਰਾਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦੀ ਦਿੱਤੀ ਜਾ ਰਹੀ ਸਹਾਇਤਾ ਵੀ ਇੱਕ ਵਿਲੱਖਣ ਸਕੀਮ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਰਾਜ ਦੇ ਵਿਕਾਸ ਅਤੇ ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਦੀ ਭਲਾਈ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਹਨ। ਸ੍ਰ. ਅਟਵਾਲ ਨੇ ਪਿੰਡਾਂ ਦੇ ਸਰਪੰਚਾਂ/ਪੰਚਾਂ ਨੂੰ ਵਿਕਾਸ ਕਾਰਜਾਂ ਲਈ ਪ੍ਰਾਪਤ ਹੋਈ ਇਹ ਰਾਸ਼ੀ ਇਮਾਨਦਾਰੀ ਨਾਲ ਖਰਚ ਕਰਨ ਦੀ ਅਪੀਲ ਕੀਤੀ। ਉਹਨਾਂ ਇਲਾਕੇ ਦੇ ਲੋਕਾਂ ਨੂੰ ਆਪਸੀ ਧੜੇਬੰਦੀਆਂ ਤੋਂ ਉ¤ਪਰ ਉਠ ਕੇ ਅਤੇ ਇੱਕ-ਮੁੱਠ ਹੋ ਕੇ ਵਿਕਾਸ ਕਾਰਜਾਂ ਲਈ ਸਰਕਾਰ ਨੁੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਰਾਜ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਰਾਜ ਨੂੰ ਵਿਕਾਸ ਦੀਆਂ ਸਿਖਰਾਂ ‘ਤੇ ਪਹੁੰਚਾਣ ਦੇ ਸੁਪਨੇ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਤੋਂ ਬਗੈਰ ਉਚੇਰੀ ਸਿੱਖਿਆ ਵਿੱਚ ਸੁਧਾਰ ਕਰਨਾ ਸੰਭਵ ਨਹੀਂ ਹੈ ਅਤੇ ਪ੍ਰਾਇਮਰੀ ਪੱਧਰ ਤੋਂ ਹੀ ਸਿੱਖਿਆ ਵਿੱਚ ਸੁਧਾਰ ਲਿਆ ਕੇ ਹੀ ਕੋਈ ਦੇਸ਼ ਤਰੱਕੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਇਮਰੀ ਪੱਧਰ ਤੋਂ ਹੀ ਮਜ਼ਬੂਤੀ ਲਿਆਉਣ ਦੇ ਮੰਤਵ ਨਾਲ 12ਵੀਂ ਪੰਜ ਸਾਲਾ ਯੋਜਨਾ ਵਿੱਚ ਇਹ ਤਜ਼ਵੀਜ਼ ਕੀਤਾ ਗਿਆ ਹੈ ਕਿ ਸਕੂਲ ਦਾ ਸਭ ਤੋਂ ਯੋਗ ਅਤੇ ਕੁਆਲੀਫ਼ਾਈਡ ਅਧਿਆਪਕ ਹੀ ਪਹਿਲੀ ਜਮਾਤ ਨੂੰ ਪੜ•ਾਵੇਗਾ, ਤਾਂ ਂਜੋ ਮੁੱਢ ਤੋਂ ਹੀ ਬੱਚਿਆਂ ਦਾ ਆਧਾਰ ਮਜ਼ਬੂਤ ਹੋ ਸਕੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ ਚੀਮਾ ਕੌਮੀ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ, ਸ੍ਰੀ ਮਹਿੰਦਰ ਪਾਲ ਗੁਪਤਾ ਐਸ.ਡੀ.ਐਮ ਪਾਇਲ, ਸ੍ਰੀ ਕੰਵਰ ਨਰਿੰਦਰ ਸਿੰਘ ਤਹਿਸੀਲਦਾਰ ਪਾਇਲ, ਜੱਥੇਦਾਰ ਭਰਪੂਰ ਸਿੰਘ ਰੌਣੀ ਮੈਧਰਮ ਪ੍ਰਚਾਰ ਕਮੇਟੀ, ਸ. ਸੁਖਵੰਤ ਸਿੰਘ ਟਿੱਲੂ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ. ਹਰਿੰਦਰਪਾਲ ਸਿੰਘ ਹਨੀ ਚੇਅਰਮੈਨ ਬਲਾਕ ਸੰਮਤੀ, ਜੱਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਸ. ਚਰਨ ਸਿੰਘ ਆਲਮਗੀਰ ਤੇ ਸ. ਹਰਪਾਲ ਸਿੰਘ ਜੱਲ•ਾ (ਤਿੰਨੇ ਮੈਐਸ.ਜੀ.ਪੀ.ਸੀ), ਸ. ਇੰਦਰਜੀਤ ਸਿੰਘ ਕਾਲਾ ਪ੍ਰਧਾਨ ਨਗਰ ਕੌਂਸਲ, ਜੱਥੇਦਾਰ ਅੱਛਰਾ ਸਿੰਘ ਰਾਮਪੁਰ, ਸ. ਮਨਜੀਤ ਸਿੰਘ ਘੁਡਾਣੀ, ਸ. ਗੁਰਦੀਪ ਸਿੰਘ ਅੜੈਚਾਂ, ਸਰਪੰਚ ਬਹਾਦਰ ਸਿੰਘ, ਸ. ਬਲਵੰਤ ਸਿੰਘ ਘਲੋਟੀ, ਸ੍ਰੀ ਸੰਜੀਵ ਪੁਰੀ, ਸ. ਅਮਰੀਕ ਸਿੰਘ ਰੌਣੀ, ਸ੍ਰੀ ਪ੍ਰਿਤਪਾਲ ਸਿੰਘ, ਸ੍ਰੀ ਰਣਜੀਤ ਸਿੰਘ, ਮਾਸਟਰ ਕੇਵਲ ਸਿੰਘ ਜਰਗੜੀ, ਸ. ਜਂੋਰਾ ਸਿੰਘ ਦੁੱਗਰੀ, ਸ੍ਰ. ਜਗਦੇਵ ਸਿੰਘ, ਸ. ਨਛੱਤਰ ਸਿੰਘ ਧਮੋਟ, ਸ੍ਰੀ ਂਜਸਪਾਲ ਸਿੰਘ ਬਿੱਲੂ, ਜੱਥੇਦਾਰ ਮਨੋਹਰ ਸਿੰਘ ਬੇਗੋਵਾਲ, ਸ. ਜਰਨੈਲ ਸਿੰਘ ਸ਼ਾਹਪੁਰ, ਸੁਖਜੀਤ ਸਿੰਘ ਸੁੱਖਾ ਅਤੇ ਇਲਾਕੇ ਦੇ ਪੰਚ-ਸਰਪੰਚ ਹਾਜ਼ਰ ਸਨ।
ਫ਼ੋਟੋ ਕੈਪਸ਼ਨ- ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਦੋਰਾਹਾ ਵਿਖੇ ਵਿਕਾਸ ਕਾਰਜਾਂ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈਕ ਵੰਡਦੇ ਹੋਏ।

Post a Comment