ਪਟਿਆਲਾ, 2 ਨਵੰਬਰ (ਪਟਵਾਰੀ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਹ ਗੱਲ ਸਪੱਸ਼ਟ ਰੂਪ ’ਚ ਕਹੀ ਹੈ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਦੇ ਹੱਥਾਂ ’ਚ ਦੇਸ਼ ਕਿਸੇ ਵੀ ਪੱਖੋਂ ਸੁਰੱਖਿਅਤ ਨਹੀਂ ਰਿਹਾ। ਸ. ਬਾਦਲ ਨੇ ਕਿਹਾ ਕਿ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਮਾਮਲੇ ’ਚ ਕੇਂਦਰ ਸਰਕਾਰ ਬੁਰੀ ਤਰ ਅਸਫ਼ਲ ਰਹੀ ਹੈ ਅਤੇ ਦੇਸ਼ ਨੂੰ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਦਲਦਲ ’ਚ ਸੁੱਟਣ ਕਾਰਨ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜ ਕੀਤਾ ਹੈ। ਮੁੱਖ ਮੰਤਰੀ ਅੱਜ ਪਬਲਿਕ ਕਾਲਜ ਸਮਾਣਾ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਇੰਨਡੋਰ ਸਟੇਡੀਅਮ ਅਤੇ ਸਮਾਣਾ ਦੇ ਸ਼ਮਸ਼ਾਨ ਘਾਟ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦੇਸ ਵਾਸੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਇਸ ਲਈ ਲੋਕ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਇਸਦੀਆਂ ਭਾਈਵਾਲ ਪਾਰਟੀਆਂ ਦਾ ਦੇਸ਼ ਵਿੱਚੋਂ ਸਫਾਇਆ ਕਰ ਦੇਣਗੇ। ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੀ ਉਨ ਦੇ ਨਾਲ ਮੌਜੂਦ ਸਨ।
ਇਸ ਮੌਕੇ ਸ. ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜੁਆਬ ’ਚ ਕਿਹਾ ਕੇਂਦਰ ਨੇ ਫਸਲਾਂ ਦੇ ਭਾਅ ਮਿੱਥਣ ਅਤੇ ਹੋਰ ਸਹੂਲਤਾਂ ਦੇਣ ਸਮੇਂ ਪੰਜਾਬ ਦੇ ਕਿਸਾਨਾਂ ਪ੍ਰਤੀ ਹਮੇਸ਼ਾ ਨਾ ਪੱਖੀ ਰਵੱਈਆ ਅਪਣਾਇਆ ਹੈ, ਜਦਕਿ ਖੇਤੀ ਲਾਗਤਾਂ ਵਧਣ ਕਾਰਨ ਕਿਸਾਨੀ ਅੱਜ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਸ. ਬਾਦਲ ਨੇ ਮਨਪ੍ਰੀਤ ਬਾਦਲ ਦੇ ਕਾਂਗਰਸ ’ਚ ਜਾਣ ਦੀਆਂ ਲੱਗ ਰਹੀਆਂ ਕਿਆਸਅਰਾਈਆਂ ਸਬੰਧੀ ਪੁੱਛੇ ਸਵਾਲ ਦੇ ਜੁਆਬ ’ਚ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਹੋਣਾ। ਉਨ ਕਿਹਾ ਕਿ ਮਨਪ੍ਰੀਤ ਆਪਣੀ ਪਾਰਟੀ ’ਚ ਵੀ ਇਕੱਲਾ ਹੀ ਰਹਿ ਗਿਆ ਹੈ ਤੇ ਉਸਦੇ ਕਿਸੇ ਦੂਜੀ ਪਾਰਟੀ ’ਚ ਜਾਣ ਨਾਲ ਉਨ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਉਨ ਕਿਹਾ ਕਿ ਮਨਪ੍ਰੀਤ ਨੂੰ ਉਨ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਗਿਆ ਸੀ ਅਤੇ ਆਪਣੀ ਵਜ਼ਾਰਤ ’ਚ ਬੜੀ ਮੁੱਖ ਭੂਮਿਕਾ ਦਿੰਦਿਆਂ ਬਤੌਰ ਵਿੱਤ ਮੰਤਰੀ ਵੱਢੀ ਜੁੰਮੇਵਾਰੀ ਦਿੱਤੀ ਗਈ ਸੀ, ਪਰ ਉਸ ਨੇ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਹੀ ਦਗਾ ਕਮਾਇਆ। ਸ. ਬਾਦਲ ਨੇ ਬੀਬੀ ਜਗੀਰ ਕੌਰ ਨੂੰ ਜਮਾਨਤ ਮਿਲਣ ਮਗਰੋਂ ਉਨ ਨੂੰ ਮੁੜ ਪੰਜਾਬ ਵਜ਼ਾਰਤ ’ਚ ਸ਼ਾਮਲ ਕੀਤੇ ਜਾਣ ਦੇ ਸਵਾਲ ਦੇ ਜੁਆਬ ’ਚ ਕਿਹਾ ਕਿ ਜੋ ਵੀ ਸੰਵਿਧਾਨਕ ਤੌਰ ’ਤੇ ਉਚਿਤ ਹੋਵੇਗਾ ਉਹੋ ਕੀਤਾ ਜਾਵੇਗਾ। ਉਨ ਭ੍ਰਿਸ਼ਟਾਚਾਰ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜੁਆਬ ’ਚ ਕਿਹਾ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ’ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਪਬਲਿਕ ਕਾਲਜ ਵਿਖੇ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਰਾਜ ’ਚ ਯੋਜਨਾਬੱਧ ਵਿਕਾਸ ਕਰਵਾਉਣਾ ਉਨ ਦੀ ਮੁੱਖ ਤਰਜੀਹ ਹੈ, ਜਿਸ ਤਹਿਤ ਸਿੱਖਿਆ, ਸਿਹਤ ਅਤੇ ਪੀਣ ਵਾਲੇ ਪਾਣੀ ਨੂੰ ਪਹਿਲ ਦੇ ਅਧਾਰ ’ਤੇ ਲਿਆ ਜਾ ਰਿਹਾ ਹੈ। ਸ. ਬਾਦਲ ਨੇ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਜਲ ਮੁਹੱਈਆ ਕਰਵਾਉਣ ਲਈ ਰਾਜ ਦੇ ਸਾਰੇ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਿਥੇ ਲੋੜ ਪਈ ਉ¤ਥੇ ਆਰ.ਓ. ਸਿਸਟਮ ਲਗਾਏ ਜਾਣਗੇ। ਸ. ਬਾਦਲ ਨੇ ਕਿਹਾ ਕਿ ਜਿੱਥੇ 5 ਸਾਲ ਪਹਿਲਾਂ ਪੰਜਾਬ ਸਿੱਖਿਆ ਪੱਖੋਂ ਦੇਸ਼ ’ਚ ਚੌਦਵੇਂ ਸਥਾਨ ’ਤੇ ਸੀ ਅਤੇ ਉਥੇ ਉਨ•ਾਂ ਦੀਆਂ ਕੋਸ਼ਿਸਾਂ ਸਦਕਾ ਅੱਜ ਪਹਿਲੇ ਸਥਾਨ ’ਤੇ ਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ’ਚ 9 ਨਵੀਆਂ ਯੂਨੀਵਰਸਿਟੀਆਂ, 18 ਨਵੇਂ ਕਾਲਜ ਤੇ 224 ਨਵੇਂ ਸਕੂਲ ਖੋਲ•ੇ ਗਏ, 1059 ਸਕੂਲ ਅਪਗ੍ਰੇਡ ਕੀਤੇ ਅਤੇ 72 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਜਦਕਿ 3168 ਕਰੋੜ ਰੁਪਏ ਸਕੂਲ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰਚੇ ਗਏ ਹਨ। ਉਨ•ਾਂ ਕਿਹਾ ਕਿ ਜਿਸ ਤਰ ਰਾਜ ਸਿੱਖਿਆ ਪੱਖੋਂ ਮੋਹਰੀ ਬਣਿਆ ਹੈ ਉਵੇਂ ਹੀ ਪੰਜਾਬ ਰਾਜ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ’ਚ ਅੱਜ ਦੇਸ਼ ਭਰ ’ਚ ਤੀਜੇ ਸਥਾਨ ’ਤੇ ਆ ਗਿਆ ਹੈ ਅਤੇ ਆਉਂਦੇ ਸਮੇਂ ’ਚ ਪਹਿਲੇ ਸਥਾਨ ’ਤੇ ਆ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਵੈ ਰੁਜਗਾਰ ਦੀ ਮੁਹਾਰਤ ਦੇਣ ਲਈ ਉਨ•ਾਂ ’ਚ ਮਲਟੀ ਸਕਿਲ ਵਿਕਸਤ ਕਰਨ ਲਈ 250 ਕਰੋੜ ਰੁਪਏ ਦੀ ਲਾਗਤ ਨਾਲ ਰਾਜ ’ਚ ਜਰਮਨ ਦੀ ਕੰਪਨੀ ਜੀ.ਆਈ.ਜ਼ੈਡ ਦੇ ਸਹਿਯੋਗ ਨਾਲ 4 ਕੇਂਦਰ ਖੋਲ•ੇ ਜਾ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਤੋਂ ਬਾਖੂਬੀ ਜਾਣੂ ਹਨ, ਇਸ ਲਈ ਉਨ•ਾਂ ਨੇ ਇਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਨਾਲ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਅੰਦਰ 100 ਫੀਸਦੀ ਸੀਵਰੇਜ, ਸ਼ੁੱਧ ਜਲ ਸਪਲਾਈ ਅਤੇ ਸਟਰੀਟ ਲਾਇਟਾਂ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਸਾਰੀਆਂ ਢਾਣੀਆਂ ਅਤੇ ਡੇਰਿਆਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਸੀ, ਉਸੇ ਤਰ•ਾਂ ਹੀ ਹੁਣ ਆਉਂਦੇ ਦੋ ਸਾਲਾਂ ਅੰਦਰ ਸਾਰੇ ਡੇਰਿਆਂ ਅਤੇ ਢਾਣੀਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰ ਦਿੱਤੇ ਜਾਣਗੇ। ਸ. ਬਾਦਲ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਨੇ ਰਾਜ ’ਚ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਮੁੱਖ ਮੁੱਦਾ ਬਣਾਇਆ ਸੀ, ਜਿਸ ਲਈ ਲੋਕਾਂ ਨੇ ਇਤਿਹਾਸ ਸਿਰਜਦਿਆਂ ਦੂਜੀ ਵਾਰ ਉਨ•ਾਂ ਨੂੰ ਸੇਵਾ ਦਾ ਮੌਕਾ ਦਿੱਤਾ, ਇਸ ਲਈ ਲੋਕਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਇਹ ਵੀ ਦੇਸ਼ ਦਾ ਇਤਿਹਾਸ ਹੈ ਕਿ ਜਿੱਥੇ ਕਾਂਗਰਸ ਦੋ ਵਾਰ ਸਤ•ਾ ਤੋਂ ਬਾਹਰ ਹੋਈ ਉ¤ਥੇ ਕਾਂਗਰਸ ਖਤਮ ਹੋ ਜਾਂਦੀ ਹੈ ਤੇ ਹੁਣ ਪੰਜਾਬ ’ਚ ਵੀ ਇਸ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ।
ਮੁੱਖ ਮੰਤਰੀ ਸ. ਬਾਦਲ ਨੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਰਾਜਾਂ ਨੂੰ ਦਬਾਈ ਰੱਖਣ ਦੀ ਨੀਤੀ ਅਪਣਾਈ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਹ ਖ਼ੁਦ ¦ਮੇ ਸਮੇਂ ਤੋਂ ਦੇਸ਼ ਵਿੱਚ ਮਜ਼ਬੂਤ ਸੰਘੀ ਢਾਂਚੇ ਦੀ ਵਕਾਲਤ ਕਰਦੇ ਆ ਰਹੇ ਹਨ, ਕਿਉਂਕਿ ਇਸ ਦੇ ਮਜਬੂਤ ਹੋਣ ਨਾਲ ਹੀ ਰਾਜਾਂ ਦੀ ਖੁਦਮੁਖਤਿਆਰੀ ਬਹਾਲ ਹੋ ਸਕੇਗੀ। ਉਨ•ਾਂ ਕਿਹਾ ਕਿ ਸੂਬਿਆਂ ’ਚੋਂ ਕੇਂਦਰ ਵੱਲੋਂ ਟੈਕਸਾਂ ਰਾਹੀਂ ਲਿਜਾਏ ਜਾਂਦੇ ਧਨ ਵਿੱਚੋਂ ਕੇਵਲ 30 ਫੀਸਦੀ ਹੀ ਵਾਪਸ ਕੀਤਾ ਜਾਂਦਾ ਹੈ, ਜਿਸ ਲਈ ਰਾਜਾਂ ਦੀ ਵਿੱਤੀ ਹਾਲਤ ਸੁਖਾਲੀ ਨਹੀਂ ਰਹੀ। ਉਨ•ਾਂ ਕਿਹਾ ਕਿ ਉਹ ਖ਼ੁਦ ਪ੍ਰਧਾਨ ਮੰਤਰੀ ਅਤੇ ਕੇਂਦਰ ਦੇ ਹੋਰ ਮੰਤਰੀਆਂ ਨੂੰ ਮਿਲਕੇ ਪੰਜਾਬ ਦਾ ਮਸਲਾ ਉਨ•ਾਂ ਮੂਹਰੇ ਰੱਖਦੇ ਰਹਿੰਦੇ ਹਨ, ਪ੍ਰੰਤੂ ਕੇਂਦਰ ਨੇ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਇਸ ਮੌਕੇ ਸ. ਬਾਦਲ ਨੇ ਸਮਾਣਾ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸ. ਬਾਦਲ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਨਣ ਤੋਂ ਬਾਅਦ ਪਹਿਲੀ ਵਾਰ ਸਮਾਣਾ ਪੁੱਜਣ ’ਤੇ ਇਲਾਕਾ ਨਿਵਾਸੀਆਂ ਵੱਲੋਂ ਉਨ•ਾਂ ਦਾ ਸਵਾਗਤ ਕਰਦਿਆਂ ਉਨ•ਾਂ ਵੱਲੋਂ ਪੰਜਾਬ ਦੇ ਚੌਂਹਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਸ. ਰੱਖੜਾ ਨੇ ਹਲਕਾ ਸਮਾਣਾ ਦੇ ਵਿਕਾਸ ਅਤੇ ਹਲਕੇ ਅੰਦਰ ਡੇਰਿਆਂ ਤੇ ਢਾਣੀਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰਵਾਉਣ ਦੀ ਮੰਗ ਵੀ ਮੁੱਖ ਮੰਤਰੀ ਅੱਗੇ ਰੱਖੀ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾ. ਲਕਸ਼ਮਣ ਦਾਸ ਸੇਵਕ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਵੱਲੋਂ ਸਮਾਣਾ ਇਲਾਕੇ ਦੇ ਵਿਕਾਸ ਲਈ ਖੁਲਦਿਲੀ ਵਿਖਾਉਣ ਲਈ ਉਨ•ਾਂ ਦਾ ਧੰਨਵਾਦ ਕੀਤਾ। ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਨੇ ਸਮਾਣਾ ਸ਼ਹਿਰ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਪਬਲਿਕ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦ ਮੋਹਨ ਨੇ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ’ਚ ਕੀਤੀਆਂ ਪ੍ਰਾਪਤੀਆਂ ਦਸਦਿਆਂ ਕਾਲਜ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮਗਰੋਂ ਕਾਲਜ ਪ੍ਰਬੰਧਕ ਕਮੇਟੀ, ਸਮਾਣਾ ਸ਼ਹਿਰ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਸ. ਬਾਦਲ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਪ੍ਰਵਾਸੀ ਭਾਰਤੀ ਸ. ਚਰਨਜੀਤ ਸਿੰਘ ਰੱਖੜਾ, ਪਨਸੀਡ ਪੰਜਾਬ ਦੇ ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਐਸ.ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ, ਮੁਲਾਜਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਜ਼ਿਲ•ਾ ਦਿਹਾਤੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁੱਖਮੈਲਪੁਰ, ਮੇਅਰ ਨਗਰ ਨਿਗਮ ਪਟਿਆਲਾ ਸ. ਜਸਪਾਲ ਸਿੰਘ ਪ੍ਰਧਾਨ, ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਵਾਈਸ ਚੇਅਰਮੈਨ ਸ. ਜਸਪਾਲ ਸਿੰਘ ਕਲਿਅਣ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸਾਬਕਾ ਉ¤ਪ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਨੱਸੂਪੁਰ, ਸ. ਨਿਰਮਲ ਸਿੰਘ ਹਰਿਆਉ, ਸ. ਲਾਭ ਸਿੰਘ ਦੇਵੀਨਗਰ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਪ੍ਰੀਤਇੰਦਰ ਸਿੰਘ, ਸ਼੍ਰੀ ਛੱਜੂ ਰਾਮ ਸੋਫ਼ਤ, ਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿੱਲ, ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਸ਼੍ਰੀ ਤਰਸੇਮ ਸਿੰਗਲਾ, ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ਼੍ਰੀ ਵਿੱਕੀ ਗੋਇਲ, ਸ਼੍ਰੀ ਸੰਜੀਵ ਕੌਸ਼ਿਕ, ਸ਼੍ਰੀ ਪਰਦੀਪ ਸ਼ਰਮਾ, ਸ਼੍ਰ੍ਰੀ ਰਤਨ ਲਾਲ ਸਿੰਗਲਾ, ਸ਼੍ਰੀ ਰਾਮੇਸ਼ਵਰ ਦਾਸ ਮਿਸ਼ਰਾ, ਸ਼੍ਰੀ ਸ਼ਿਆਮ ਲਾਲ ਗਰਗ, ਸ਼੍ਰੀ ਸਤੀਸ਼ ਸਿੰਗਲਾ ਪੱਪੀ, ਇਸਤਰੀ ਅਕਾਲੀ ਦਲ ਦੀ ਜ਼ਿਲ•ਾ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਬੀਬੀ ਰਾਜ ਨਾਗਰਾ, ਕਾਲਜ ਦੇ ਸਕੱਤਰ ਸ. ਇੰਦਰਜੀਤ ਸਿੰਘ ਵੜੈਚ, ਚੇਅਰਮੈਨ ਸ. ਅਮਨਦੀਪ ਸਿੰਘ ਮਾਨ, ਸ. ਸੁਰਜਨ ਸਿੰਘ ਫਤਿਹਪੁਰ, ਸ਼੍ਰੀ ਗੋਪਾਲ ਸ਼ਰਮਾ, ਸ. ਅਮਰਜੀਤ ਸਿੰਘ ਪੰਜਰਥ, ਸ. ਹਰਵਿੰਦਰ ਸਿੰਘ ਕੁਲਬੁਰਛਾਂ, ਸ਼੍ਰੀ ਰਵੀ ਆਹਲੂਵਾਲੀਆ, ਡਾ. ਨਵੀਨ ਸਾਰੋਂਵਾਲਾ, ਇੰਜੀ. ਗੁਰਵਿੰਦਰ ਸਿੰਘ ਸ਼ਕਤੀਮਾਨ, ਸ਼੍ਰੀ ਦੇਵਰਾਜ ਧਨੇਠਾ, ਪ੍ਰਿੰਸੀਪਲ ਐਸ.ਐਸ. ਸੋਢੀ, ਸ. ਜਸਵਿੰਦਰ ਸਿੰਘ ਚੀਮਾ, ਸ. ਗੁਰਚਰਨ ਸਿੰਘ ਵੜੈਚਾਂ, ਸ. ਭਗਵੰਤ ਸਿੰਘ ਲਾਲੀ ਪੰਨੂੰ, ਸ. ਬਲਵਿੰਦਰ ਸਿੰਘ ਬਰਸਟ, ਸ. ਪਰਗਟ ਸਿੰਘ ਵਜੀਦਪੁਰ, ਸ. ਗੁਰਧਿਆਨ ਸਿੰਘ ਭਾਨਰੀ, ਸ. ਹਰਵਿੰਦਰ ਸਿੰਘ ਸੈਦੀਪੁਰ, ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਨੁਮਾਇੰਦੇ, ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਸਮੇਤ ਇਲਾਕੇ ਦੇ ਲੋਕ ਵੀ ਮੌਜੂਦ ਸਨ। ਇਸ ਮੌਕੇ ਆਈ.ਜੀ. ਸ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਪਬਲਿਕ ਕਾਲਜ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸੰਗਰੂਰ ਸ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਸਮਾਣਾ ਸ. ਸੁਖਵਿੰਦਰ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Post a Comment