ਸੰਗਰੂਰ, 10 ਨਵੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰ•ਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੀ ਨਜ਼ਰਸਾਨੀ ਹੇਠ ਸ਼ਹਿਰ ਸੰਗਰੂਰ ਵਿੱਚ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਗਈ, ਜਿਸ ਦੌਰਾਨ ਭਾਰੀ ਮਾਤਰਾ ਵਿੱਚ ਵਾਹਨਾਂ ਦੇ ਚਾਲਾਨ ਕੱਟਣ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਭਗੌੜੀਆਂ ਤਿੰਨ ਦੋਸ਼ਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 16 ਪੇਟੀਆਂ ਸ਼ਰਾਬ ਹਥਿਆਰ ਅਤੇ 18 ਲੱਖ ਰੁਪਏ ਦੇ ਕਰੀਬ ਨਕਦੀ ਜ਼ਬਤ ਕੀਤੀ ਗਈ।
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਤਿਉਹਾਰ ਦੇ ਦਿਨਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਮਾੜੇ ਅਨਸਰਾਂ ’ਤੇ ਸ਼ਿਕੰਜਾ ਕੱਸਣ ਦੀ ਪ੍ਰਕਿਰਿਆ ਤਹਿਤ ਅੱਜ ਸਵੇਰੇ 4 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਸ਼ਹਿਰ ਸੰਗਰੂਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿੱਚ ਇੱਕ ਐ¤ਸ. ਪੀ., 2 ਡੀ. ਐ¤ਸ. ਪੀ., 9 ਥਾਣੇਦਾਰ ਅਤੇ 300 ਤੋਂ ਵਧੇਰੇ ਪੁਲਿਸ ਕਰਮਚਾਰੀ ਲਗਾਏ ਗਏ ਸਨ ਅਤੇ ਪੂਰੇ ਸ਼ਹਿਰ ਵਿੱਚ 10 ਤੋਂ ਵਧੇਰੇ ਨਾਕੇ ਲਗਾਏ ਗਏ। ਇਨ•ਾਂ ਨਾਕਿਆਂ ’ਤੇ ਸ਼ਹਿਰ ਸੰਗਰੂਰ ਤੋਂ ਬਾਹਰ ਜਾਣ ਵਾਲੇ ਹਰ ਛੋਟੇ ਅਤੇ ਵੱਡੇ ਵਾਹਨ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ 200 ਤੋਂ ਵਧੇਰੇ ਉਨ•ਾਂ ਵਾਹਨਾਂ ਦੇ ਚਾਲਾਨ ਕੱਟੇ ਗਏ, ਜਿਨ•ਾਂ ਦੇ ਦਸਤਾਵੇਜ਼ ਪੂਰੇ ਨਹੀਂ ਸਨ, ਕਾਲੀਆਂ ਫਿਲਮਾਂ ਲੱਗੀਆਂ ਅਤੇ ਨੰਬਰ ਪਲੇਟਾਂ ਨਹੀਂ ਸਨ। ਇਸ ਤੋਂ ਇਲਾਵਾ 18 ਲੱਖ ਰੁਪਏ ਦੀ ਨਕਦੀ ਫੜੀ ਗਈ (ਜੋ ਕਿ ਸਹੀ ਦਸਤਾਵੇਜ਼ ਪੇਸ਼ ਕਰਨ ’ਤੇ ਵਾਪਸ ਮੋੜ ਦਿੱਤੀ ਗਈ), 16 ਪੇਟੀਆਂ ਨਜਾਇਜ਼ ਸ਼ਰਾਬ, ਵਾਹਨਾਂ ’ਚ ਰੱਖੇ ਨਜਾਇਜ਼ ਹਥਿਆਰ (ਬੇਸ ਬੈਟ) ਬਰਾਮਦ ਕੀਤੇ। ਪੁਲਿਸ ਨੇ ਇੱਕ ਹੋਰ ਅਹਿਮ ਪ੍ਰਾਪਤੀ ਕਰਦਿਆਂ ਤਿੰਨ ਭਗੌੜੀਆਂ ਦੋਸ਼ਣਾਂ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ, ਜੋ ਕਿ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੀਆਂ ਸਨ।
ਸ. ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ੁਸੁਨਾਮ ਵਿਖੇ ਵੀ ਇਸੇ ਤਰ•ਾਂ ਵਾਹਨਾਂ ਦੀ ਵਿਸ਼ੇਸ਼ ਰੂਪ ਵਿੱਚ ਚੈਕਿੰਗ ਕੀਤੀ ਗਈ ਸੀ। ਜਿਸ ਤਹਿਤ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਐ¤ਨ. ਡੀ. ਪੀ. ਐ¤ਸ. ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿੜਬਾ ਵਿਖੇ ਪੁਲਿਸ ਨੇ ਨਕਲੀ ਮਠਿਆਈਆਂ ਦੇ ਗੋਰਖਧੰਦੇ ਨੂੰ ਬੇਨਕਾਬ ਕਰਦਿਆਂ 2100 ਡੱਬਾ ਪਤੀਸਾ ਮਠਿਆਈ ਦਾ ਜ਼ਬਤ ਕਰਕੇ ਨਸ਼ਟ ਕੀਤਾ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਹਰ ਵਿਅਕਤੀ ਅਤੇ ਸਥਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ•ਾ ਪੁਲਿਸ ਦੀ ਇਹ ਵਿਸ਼ੇਸ਼ ਮੁਹਿੰਮ ਲਗਾਤਾਰ ਚੱਲਦੀ ਰਹੇਗੀ। ਇਸ ਮੁਹਿੰਮ ਨੂੰ ਦੋ ਸ਼ਹਿਰਾਂ ਵਿੱਚ ਮਿਲੀ ਅਪਾਰ ਸਫ਼ਲਤਾ ਤੋਂ ਬਾਅਦ ਇਸ ਨੂੰ ਹੋਰ ਸ਼ਹਿਰਾਂ ਵਿੱਚ ਵੀ ਚਾਲੂ ਕੀਤਾ ਜਾਵੇਗਾ, ਤਾਂ ਜੋ ਅਪਰਾਧੀ ਬਿਰਤੀ ਵਾਲੇ ਅਨਸਰਾਂ ਵਿੱਚ ਭੈਅ ਦਾ ਮਾਹੌਲ ਬਣਿਆ ਰਹੇ ਅਤੇ ਉਹ ਸਿਰ ਨਾ ਚੁੱਕ ਸਕਣ।
Post a Comment