ਮਾਨਸਾ, 10 ਨਵੰਬਰ
( ) : ਖਪਤਕਾਰਾਂ ਦੀ ਖੱਜਲ-ਖੁਆਰੀ ਘਟਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ
ਅਮਿਤ ਢਾਕਾ ਨੇ ਡਿਪੂ ਹੋਲਡਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਨੋਟਿਸ ਬੋਰਡ 'ਤੇ ਜ਼ਰੂਰੀ ਵਸਤਾਂ
ਦੀ ਕੀਮਤ ਜ਼ਰੂਰ ਲਿਖਣ ਅਤੇ ਸਟਾਕ ਬੋਰਡ ਹਰ ਰੋਜ਼ ਡਿਪੂ ਵਿਚ ਮੌਜੂਦ ਸਟਾਕ ਅਨੁਸਾਰ ਹੀ ਭਰਿਆ ਜਾਵੇ।
ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ
ਰਾਸ਼ਨ ਦੀ ਵੰਡ ਬਾਰੇ ਜਾਣਕਾਰੀ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ
ਵੀ ਲੋੜਵੰਦ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੀ 25 ਤਰੀਕ ਨੂੰ
ਡਿਪੂ ਹੋਲਡਰਾਂ ਵਲੋਂ ਖਪਤਕਾਰਾਂ ਨੂੰ ਅਨਾਜ ਵੰਡਿਆ ਜਾਂਦਾ ਹੈ ਅਤੇ ਡਿਪੂ ਸਵੇਰੇ 9 ਵਜੇ ਤੋਂ 1
ਵਜੇ ਤੱਕ ਅਤੇ ਬਾਅਦ ਦੁਪਹਿਰ 3 ਵਜੇ ਤੋਂ 7 ਵਜੇ ਤੱਕ ਖੁੱਲ੍ਹਿਆ ਕਰਨਗੇ। ਉਨ੍ਹਾਂ ਕਿਹਾ ਕਿ ਮਹੀਨੇ
ਦੇ ਦੂਜੇ ਅਤੇ ਚੋਥੇ ਸੋਮਵਾਰ ਨੂੰ ਡਿੱਪੂ ਹੋਲਡਰਜ਼ ਨੂੰ ਛੁੱਟੀ ਹੁੰਦੀ ਹੈ। ਉਨ੍ਹਾਂ ਡਿਪੂ ਹੋਲਡਰਾਂ
ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਡਿਪੂ ਖੋਲ੍ਹਣ ਤਾਂ ਜੋ ਖਪਤਕਾਰ ਪ੍ਰੇਸ਼ਾਨ ਨਾ ਹੋ ਸਕਣ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕੀਤੀ ਗਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵੰਡੇ
ਜਾਣ ਵਾਲੇ ਰਾਸ਼ਨ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਡਾ. ਨਿਰਮਲ ਸਿੰਘ ਨੇ ਕਿਹਾ ਕਿ
ਉਨ੍ਹਾਂ ਦੇ ਦਫ਼ਤਰ ਵਲੋਂ ਮਹੀਨਾ ਨਵੰਬਰ ਲਈ ਪ੍ਰਤੀ ਏ.ਪੀ.ਐਲ. ਰਾਸ਼ਨ ਕਾਰਡ ਧਾਰਕ ਨੂੰ 6.5 ਕਿਲੋ,
ਪ੍ਰਤੀ ਬੀ.ਪੀ.ਐਲ. ਰਾਸ਼ਨ ਕਾਰਡ ਧਾਰਕ ਨੂੰ 34.50 ਕਿਲੋ, ਪ੍ਰਤੀ ਏ.ਏ.ਵਾਈ ਰਾਸ਼ਨ ਕਾਰਡ ਧਾਰਕ ਨੂੰ
47 ਕਿਲੋ, ਪ੍ਰਤੀ ਆਟਾ-ਦਾਲ ਕਾਰਡ ਧਾਰਕ ਨੂੰ 25 ਕਿਲੋ ਪ੍ਰਤੀ ਕਾਰਡ (5 ਕਿਲੋ ਪ੍ਰਤੀ ਜੀਅ) ਕਣਕ
ਅਤੇ 2.40 ਕਿਲੋ ਪ੍ਰਤੀ ਕਾਰਡ ਦਾਲ (500 ਗ੍ਰਾਮ ਪ੍ਰਤੀ ਜੀਅ) ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ
ਕਿ ਜ਼ਿਲ੍ਹੇ ਵਿਚ ਏ.ਪੀ.ਐਲ ਦੀ ਕੁੱਲ 1170 ਮੀ.ਟਨ ਕਣਕ, ਬੀ.ਪੀ.ਐਲ ਦੀ ਕੁੱਲ 337 ਮੀ.ਟਨ ਕਣਕ,
ਏ.ਏ.ਵਾਈ ਦੀ ਕੁੱਲ 262 ਮੀ.ਟਨ ਕਣਕ ਅਤੇ ਆਟਾ-ਦਾਲ ਸਕੀਮ ਵਿਚ 885 ਮੀ.ਟਨ ਕਣਕ ਅਤੇ 99 ਮੀ.ਟਨ
ਦਾਲ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਆਟਾ-ਦਾਲ ਕਣਕ 4 ਰੁਪਏ
ਪ੍ਰਤੀ ਕਿਲੋ, ਦਾਲ 20 ਰੁਪਏ ਪ੍ਰਤੀ ਕਿਲੋ, ਬੀ.ਪੀ.ਐਲ. ਕਣਕ 4.57 ਰੁਪਏ ਪ੍ਰਤੀ ਕਿਲੋ, ਏ.ਏ.ਵਾਈ.
ਕਣਕ 2.12 ਰੁਪਏ ਪ੍ਰਤੀ ਕਿਲੋ ਅਤੇ ਏ.ਪੀ.ਐਲ ਕਣਕ 8.06 ਰੁਪਏ ਪ੍ਰਤੀ ਕਿਲੋ ਦੇ ਰੇਟ 'ਤੇ
ਖਪਤਕਾਰਾਂ ਨੂੰ ਦਿੱਤੀ ਜਾਣੀ ਹੈ।

Post a Comment