ਪਟਿਆਲਾ, 26 ਨਵੰਬਰ: ਪਟਵਾਰੀ/ਤੀਸਰੇ ਪਰਲਜ਼ ਵਿਸ਼ਵ ਕੱਪ ਕਬੱਡੀ-2012 ਦਾ ਪਹਿਲਾ ਮੈਚ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਖੇਡ ਸਟੇਡੀਅਮ ਵਿਖੇ 2 ਦਸੰਬਰ ਨੂੰ ਕਰਵਾਇਆ ਜਾਵੇਗਾ। ਇਸ ਕੌਮਾਂਤਰੀ ਮੈਚ ਦੇ ਅਗੇਤੇ ਪ੍ਰਬੰਧਾਂ ਅਤੇ ਹੋਰ ਇੰਤਜਾਮਾਂ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਵੱਲੋਂ ਜ਼ਿਲ•ਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਜ਼ਿਲ•ਾ ਅਧਿਕਾਰੀਆਂ ਨਾਲ ਅੱਜ ਇੱਥੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਉ¤ਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਸ. ਜੀ.ਕੇ. ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਕਬੱਡੀ ਦਾ ਤੀਸਰਾ ਵਿਸ਼ਵ ਕੱਪ ਕਬੱਡੀ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪਹਿਲਾ ਮੈਚ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਦੇ ਪਟਿਆਲਾ ਵਿਖੇ ਹੋਣ ਵਾਲੇ ਮੈਚਾਂ ਦੌਰਾਨ ਤਿੰਨ ਮੈਚ ਹੋਣਗੇ, ਜਿਸ ’ਚ ਪੂਲ ਏ ਦੇ ਦੋ ਅਤੇ ਪੂਲ ਬੀ ਦਾ ਇਕ ਮੈਚ ਹੋਵੇਗਾ। ਉਨ•ਾਂ ਦੱਸਿਆ ਕਿ ਪੂਲ ਏ ’ਚ ਮਰਦ ਖਿਡਾਰੀਆਂ ਦੇ ਮੁਕਾਬਲਿਆਂ ਦਾ ਪਹਿਲਾ ਮੈਚ ਇੰਗਲੈਂਡ ਅਤੇ ਡੈਨਮਾਰਕ ਦੇ ਖਿਡਾਰੀਆਂ ਦਰਮਿਆਨ ਹੋਵੇਗਾ ਅਤੇ ਪੂਲ ਬੀ ਦਾ ਦੂਜਾ ਮੈਚ ਨਿਊਜੀਲੈਂਡ ਅਤੇ ਨਾਰਵੇ ਦੇ ਖਿਡਾਰੀਆਂ ਦਰਮਿਆਨ ਖੇਡਿਆ ਜਾਵੇਗਾ। ਜਦੋਂਕਿ ਪੂਲ ਏ ਦਾ ਤੀਜਾ ਮੈਚ ਭਾਰਤ ਅਤੇ ਅਫਗਾਨਸਿਤਾਨ ਦੇ ਖਿਡਾਰੀਆਂ ਦਰਮਿਆਨ ਖੇਡਿਆ ਜਾਵੇਗਾ। ਇਸ ਤਰ•ਾਂ ਪਟਿਆਲਾ ਵਿਖੇ ਛੇ ਦੇਸਾਂ ਦੇ ਕਬੱਡੀ ਖਿਡਾਰੀ ਆਪਸ ’ਚ ਭਿੜਨਗੇ। ਉਨ•ਾਂ ਕਿਹਾ ਕਿ ਇਸ ਮੈਚ ਦੌਰਾਨ ਇਕੱਲੇ ਪਟਿਆਲਾ ਜ਼ਿਲ•ੇ ’ਚੋਂ ਹੀ ਨਹੀਂ ਬਲਕਿ ਰਾਜ ਦੇ ਦੂਸਰੇ ਜ਼ਿਲਿ•ਆਂ ’ਚੋਂ ਵੀ ਖੇਡ ਪ੍ਰੇਮੀ ਉਚੇਚੇ ਤੌਰ ’ਤੇ ਇਸ ਮੈਚ ਦੇ ਮੁਕਾਬਲੇ ਵੇਖਣ ਲਈ ਵੱਡੀ ਪੱਧਰ ’ਤੇ ਵਾਈ.ਪੀ.ਐਸ. ਸਟੇਡੀਅਮ ਪੁੱਜਣਗੇ, ਇਸ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਮੈਚ ਦੇ ਹਰ ਪੱਖੋਂ ਸੁਚੱਜੇ ਪ੍ਰਬੰਧ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਦਰਸ਼ਕਾਂ, ਖਿਡਾਰੀਆਂ ਅਤੇ ਮੈਚ ਦੌਰਾਨ ਆਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਸੁਰੱਖਿਆ ਲਈ ਵੀ ਵਿਆਪਕ ਬੰਦੋਬਸਤ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਨ•ਾਂ ਕਬੱਡੀ ਮੈਚਾਂ ਨੂੰ ਵੇਖਣ ਆਉਣ ਵਾਲੇ ਦਰਸ਼ਕਾਂ ਦੇ ਬੈਠਣ ਵਾਸਤੇ ਸੁਚੱਜੇ ਪ੍ਰਬੰਧ ਕੀਤੇ ਜਾਣਗੇ, ਮੈਡੀਕਲ ਸਹੂਲਤਾਂ ਲਈ ਮੈਡੀਕਲ ਟੀਮਾਂ ਤੇ ਐਂਬੂਲੈਸਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ, ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਉਣ ਸਮੇਤ ਪਖਾਨਿਆਂ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਸਟੇਡੀਅਮ ਨੂੰ ਵੱਖ ਵੱਖ ਬਲਾਕਾਂ ਵਿਚ ਵੰਡ ਕੇ ਤਿਆਰੀਆਂ ਕੀਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਦਰਸ਼ਕਾਂ ਨੂੰ ਮੈਚ ਦੇਖਣ ਦੌਰਾਨ ਕਿਸੇ ਤਰ•ਾਂ ਦੀ ਵੀ ਔਖਿਆਈ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਸਟੇਡੀਅਮ ਵਿਖੇ ਖਿਡਾਰੀਆਂ ਦੇ ਡੋਪ ਟੈਸਟ ਕਰਨ ਲਈ ਡੋਪਿੰਗ ਸੈਂਟਰ ਤੋਂ ਇਲਾਵਾ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ਵੀ ਕਾਇਮ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਮੈਚ ਰਾਤ ਦੇ ਹੋਣ ਕਾਰਨ ਫਲੱਡ ਲਾਈਟਾਂ ਅਤੇ ਸਟੇਡੀਅਮ ਦੀ ਸਜਾਵਟ ਕਰਨ ਸਮੇਤ ਪਟਿਆਲਾ ਨੂੰ ਆਉਂਦੇ ਸਾਰੇ ਮੁੱਖ ਮਾਰਗਾਂ ’ਤੇ ਬੋਰਡ ਅਤੇ ਝੰਡੇ ਲਗਾਏ ਜਾਣਗੇ। ਇਸ ਮੌਕੇ ਇਨ•ਾਂ ਸਾਰੇ ਪ੍ਰਬੰਧਾਂ ਲਈ ਵੱਖ-ਵੱਖ ਇੰਤਜਾਮੀਆਂ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਸ. ਜੀ.ਕੇ. ਸਿੰਘ ਨੇ ਹਦਾਇਤ ਕਰਦਿਆਂ ਕਿਹਾ ਕਿ ਕਬੱਡੀ ਮੈਚਾਂ ਵਿਚ ਸਮੂਹ ਅਧਿਕਾਰੀਆਂ ਵੱਲੋਂ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਕੰਮ ਨੇਪਰੇ ਚਾੜ•ੇ ਜਾਣ ਤਾਂ ਜੋ ਇਨ•ਾਂ ਮੈਚਾਂ ਦੇ ਪ੍ਰਬੰਧਾਂ ਨੂੰ ਦੂਜੇ ਜ਼ਿਲਿ•ਆਂ ਵੱਲੋਂ ਨਮੂਨੇ ਦੇ ਪ੍ਰਬੰਧਾਂ ਵਜੋਂ ਦੇਖਿਆ ਜਾਵੇ। ਉਨ•ਾਂ ਕਿਹਾ ਕਿ ਖੇਡਾਂ ਲੋਕਾਂ ਲਈ ਹਨ ਅਤੇ ਅਜਿਹੇ ਖੇਡ ਪ੍ਰੋਗਰਾਮ ਸਰਕਾਰ ਅਤੇ ਲੋਕਾਂ ਦਰਮਿਆਨ ਇਕ ਪੁਲ ਦਾ ਕੰਮ ਕਰਦੇ ਹਨ, ਜਿਸ ਲਈ ਇਸ ਖੇਡ ਪ੍ਰੋਗਰਾਮ ਦੇ ਪ੍ਰਬੰਧ 101 ਫੀਸਦੀ ਚੰਗੇ ਹੋਣੇ ਚਾਹੀਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਇਨ•ਾਂ ਪ੍ਰਬੰਧਾਂ ’ਚ ਕਿਸੇ ਕਿਸਮ ਦੀ ਢਿੱਲ ਮੱਠ ਅਤੇ ਕੋਤਾਹੀ ਬਰਦਾਸ਼ਤ ਕਰਨ ਯੋਗ ਨਹੀਂ ਹੋਵੇਗੀ। ਇਸ ਮੌਕੇ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋਂ ਵਿਸ਼ਵ ਕੱਪ ਦੇ ਪਟਿਆਲਾ ਵਿਖੇ ਹੋਣ ਵਾਲੇ ਮੈਚਾਂ ਦੌਰਾਨ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਲੋਕਾਂ ਦੇ ਸਮਾਗਮ ਵਿੱਚ ਸੁਖਾਂਵੇ ਦਾਖਲੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਦਰਸ਼ਕਾਂ ਲਈ ਇਨ•ਾਂ ਮੈਚਾਂ ਦੌਰਾਨ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸ.ਡੀ.ਐਮ. ਪਟਿਆਲਾ ਸ. ਗੁਰਪਾਲ ਸਿੰਘ ਚਹਿਲ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪ੍ਰਨੀਤ ਕੌਰ ਸ਼ੇਰਗਿੱਲ, ਡੀ.ਟੀ.ਓ. ਪਟਿਆਲਾ ਸ. ਤੇਜਿੰਦਰ ਸਿੰਘ ਧਾਲੀਵਾਲ, ਨਗਰ ਨਿਗਮ ਪਟਿਆਲਾ ਦੇ ਵਧੀਕ ਕਮਿਸ਼ਨਰ ਸ. ਨਾਜਰ ਸਿੰਘ, ਜ਼ਿਲ•ਾ ਖੇਡ ਅਫ਼ਸਰ ਸ਼੍ਰੀ ਯੋਗਰਾਜ, ਡੀ.ਡੀ.ਪੀ.ਓ. ਸ਼੍ਰੀ ਵਿਨੋਦ ਗਾਗਟ, ਡੀ.ਐਸ.ਪੀ. ਸਿਟੀ-1 ਸ. ਕੇਸਰ ਸਿੰਘ, ਜ਼ਿਲ•ਾ ਸਿਹਤ ਅਫ਼ਸਰ ਡਾ. ਹਰੀਸ਼ ਮਲਹੋਤਰਾ, ਐਕਸੀਐਨ ਪੀ.ਡਬਲਿਯੂ.ਡੀ. ਸ਼੍ਰੀ ਰਾਜੀਵ ਬੇਰੀ, ਡੀ.ਐਫ਼.ਐਸ.ਸੀ. ਸ਼੍ਰੀਮਤੀ ਅੰਜੂਮਨ ਭਾਸਕਰ, ਡੀ.ਈ.ਓ. (ਸ) ਸ਼੍ਰੀਮਤੀ ਬਲਬੀਰ ਕੌਰ ਗਿੱਲ, ਜ਼ਿਲ•ਾ ਮੰਡੀ ਅਫ਼ਸਰ ਸ. ਗੁਰਭਜਨ ਸਿੰਘ ਔਲਖ, ਸਮੂਹ ਬੀ.ਡੀ.ਪੀ.ਓਜ ਅਤੇ ਹੋਰ ਜ਼ਿਲ•ਾ ਅਧਿਕਾਰੀ ਮੌਜੂਦ ਸਨ।

Post a Comment