ਸ਼ਹਿਣਾ/ਭਦੌੜ, 13 ਨਵੰਬਰ (ਸਾਹਿਬ ਸੰਧੂ) : ਸ਼ਹਿਰ ਵਿਚ ਇੰਨੀ ਦਿਨੀ ਪਟਾਕਿਆਂ ਦੇ ਥੋਕ ਅਤੇ ਰਿਟੇਲ ਵਿਕਰੇਤਾ ਸ਼ਰੇਆਮ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ ਅਤੇ ਜਿ¤ਥੇ ਥੋਕ ਵਿਕਰੇਤਾਵਾਂ ਨੇ ਭੀੜੇ ਬਾਜ਼ਾਰਾਂ ਵਿਚ ਵ¤ਡੇ ਸਟੋਰ ਕਰ ਰ¤ਖੇ ਹਨ ਉ¤ਥੇ ਹੀ ਹੁਣ ਬਾਜ਼ਾਰਾਂ ਵਿਚ ਸ਼ਰੇਆਮ ਪਟਾਕੇ ਵੇਚੇ ਜਾ ਰਹੇ ਹਨ। ਵਰਨਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਜਗ•ਾ ਨਿਰਧਾਰਤ ਕੀਤੀ ਗਈ ਸੀ। ਪਰ ਇਹ ਥਾਂ ਦੀ ਬਜਾਏ ਪਟਾਕੇ ਬਾਜ਼ਾਰਾਂ ਵਿਚ ਲਗਾਏ ਜਾ ਚੁ¤ਕੇ ਹਨ। ਇਥੇ ਵਰਨਣਯੋਗ ਹੈ ਕਿ ਸ਼ਹਿਰ ਵਿਚ ਕਈ ਪਟਾਕਿਆਂ ਦੇ ਹੋਲ ਸੇਲਰ ਹਨ, ਪਰ ਕਿਸੇ ਵਲੋਂ ਵੀ ਪ੍ਰਸ਼ਾਸਨ ਤੋਂ ਪਟਾਕਿਆਂ ਨਾਲ ਸਬੰਧਿਤ ਲਾਇਸੈਂਸ ਲਈ ਅਰਜ਼ੀ ਨਹੀਂ ਦਿ¤ਤੀ ਗਈ। ਸ਼ਹਿਰ ਵਿਚ ਪਟਾਕਿਆਂ ਦੇ ਥੋਕ ਵਿਕਰੇਤਾਵਾਂ ਦੀਆਂ ਦੁਕਾਨਾਂ ਤੰਗ ਬਜ਼ਾਰਾਂ ਵਿਚ ਵੀ ਹਨ। ਇਨ•ਾਂ ਲੋਕਾਂ ਨੇ ਭਾਰੀ ਮਾਤਰਾ ਵਿਚ ਪਟਾਕੇ ਸਟੋਰ ਕੀਤੇ ਹੋਏ ਹਨ। ਪਟਾਕਿਆਂ ਨੂੰ ਗੋਦਾਮ ਕਰਨ ਲਈ ਫਾਇਰ ਵਿਭਾਗ ਅਨੁਸਾਰ ਜਗ•ਾ ਆਬਾਦੀ ਤੋਂ 100 ਮੀਟਰ ਦੂਰ ਹੋਣੀ ਚਾਹੀਦੀ ਹੈ ਪਰ ਸ਼ਹਿਰ ਦੇ ਜਿਨ•ਾਂ ਬਾਜ਼ਾਰਾਂ ਵਿਚ ਥੋਕ ਵਿਕਰੇਤਾਵਾਂ ਨੇ ਪਟਾਕੇ ਸਟੋਰ ਕੀਤੇ ਹਨ ਉਹ ਸਾਰੇ ਹੀ ਭੀੜੇ ਬਾਜ਼ਾਰਾਂ ਵਿਚ ਹਨ ਅਤੇ ਉ¤ਥੇ ਕਿਸੇ ਵੀ ਅਣਹੋਣੀ ਘਟਨਾ ਸਮੇਂ ਫਾਇਰ ਬ੍ਰਿਗੇਡ ਨਹੀਂ ਪਹੁੰਚ ਸਕਦੀ। ਬਹੁਤੇ ਪਟਾਕਿਆਂ ਦੇ ਥੋਕ ਵਿਕਰੇਤਾਵਾਂ ਨੂੰ ਸ਼ਾਇਦ ਪਟਾਕਿਆਂ ਸਬੰਧੀ ਲਾਇਸੈਂਸ ਵਾਲੀ ਗ¤ਲ ਦਾ ਗਿਆਨ ਨਹੀਂ ਅਤੇ ਜਿ¤ਥੇ ਉਹ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧ¤ਜੀਆਂ ਉਡਾਉਂਦੇ ਗੈਰ ਕਾਨੂੰਨੀ ਢੰਗ ਨਾਲ ਇਹ ਪਟਾਕੇ ਰਿਟੇਲ ਵਿਕਰੇਤਾਵਾਂ ਨੂੰ ਵੇਚ ਰਹੇ ਹਨ ਉ¤ਥੇ ਰਿਟੇਲ ਦੇ ਪਟਾਕੇ ਵਿਕਰੇਤਾ ਵੀ ਸ਼ਰੇਆਮ ਡਿਪਟੀ ਕਮਿਸ਼ਨਰ ਦੇ ਜਾਰੀ ਹੁਕਮਾਂ ਨੂੰ ਟਿ¤ਚ ਸਮਝਦਿਆਂ ਸ਼ਰੇਆਮ ਭੀੜੇ ਬਾਜ਼ਾਰਾਂ ਵਿਚ ਪਟਾਕੇ ਦੇ ਅ¤ਡੇ ਲਗਾ ਕੇ ਬੈਠੇ ਹਨ ਅਤੇ ਇਹ ਪਟਾਕੇ ਵੇਚਣ ਲਈ ਵੀ ਬਹੁਤੇ ਨਾਬਾਲਿਗ ਹੀ ਬੈਠੇ ਹਨ। ਦੁਕਾਨਦਾਰਾਂ ਤੋਂ ਗੁਪਤ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਪੁਲਸ ਵ¤ਲੋਂ ਚਾਰ ਸੌ ਰੁਪਾਏ ਪ੍ਰਤੀ ਦੁਕਾਨ ਵਸੂਲੀ ਕੀਤੀ ਗਈ ਹੈ, ਤਾਂ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਹੀ ਪਟਾਕੇ ਵੇਚ ਸਕਣ।ਇਸ ਸਬੰਧੀ ਜਦ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਜੋਰਾ ਸਿੰਘ ਥਿੰਦ ਨਾਲ ਗ¤ਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅਜਿਹੇ ਅਨਸਰਾਂ ਵਿਰੁ¤ਧ ਸਖ਼ਤ ਕਾਰਵਾਈ ਹੋਵੇਗੀ। ਉਨ•ਾਂ ਦ¤ਸਿਆ ਕਿ ਇਸ ਸਬੰਧੀ ਪੁਲਸ ਵਿਭਾਗ ਨਾਲ ਗ¤ਲਬਾਤ ਹੋ ਗਈ ਹੈ ਅਤੇ ਜਲਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Post a Comment