ਮਾਨਸਾ, 2 ਨਵੰਬਰ (ਸਤੀਸ ਮਹਿਤਾ )-ਗਊਸ਼ਾਲਾ ਭਵਨ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਸੁਹਾਗਣਾਂ ਨੇ ਇਕੱਠੇ ਹੋ ਕੇ ਡਾ. ਮੰਜੂ ਬਾਂਸਲ ਪਤਨੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਕਰਵਾ ਚੌਥ ਮਹਾਂਉਤਸਵ ਮਨਾਇਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਹਰਸਿਮਰਤ ਕੌਰ ਬਾਦਲ ਪਹੁੰਚੇ ਉਥੇ ਹੀ ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਵਧ ਚੜ• ਕੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਦੀ ਔਰਤ ਜਾਗਰੂਕ ਹੋ ਚੁੱਕੀ ਹੈ ਪਰ ਧੀਆਂ ਪੁੱਤਰਾਂ ਦੇ ਮਾਮਲੇ ਵਿਚ ਫਰਕ ਸਮਝ ਕੇ ਅਨਜਾਣ ਬਣੀ ਹੋਈ ਹੈ। ਉਨ•ਾਂ ਕਿਹਾ ਕਿ ਔਰਤ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ। ਉਨ•ਾਂ ਕਰਵਾ ਚੌਥ ਬਾਰੇ ਆਪਣੇ ਜੀਵਨ ਦੀਆਂ ਘਟਨਾਵਾਂ ਬਾਰੇ ਚਾਨਣਾ ਪਾਇਆ ਤੇ ਸਭਨਾਂ ਨੂੰ ਆਪਣੇ ਪਤੀਆਂ ਦੇ ਬਰਾਬਰ ਖੜ• ਕੇ ਦੇਸ਼ ਤੇ ਪਰਿਵਾਰ ਦੀ ਤਰੱਕੀ ਵਿਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਬੀਬਾ ਬਾਦਲ ਨੇ ਕਿਹਾ ਕਿ ਅੱਜ ਔਰਤ ਮਰਦ ਪ੍ਰਧਾਨ ਦੇਸ਼ ਵਿਚ ਹਰ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਹੀ ਹੈ। ਇਸ ਲਈ ਔਰਤ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਔਰਤਾਂ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲੜਨਾ ਚਾਹੀਦਾ ਹੈ। ਦਾਜ ਵਰਗੀ ਲਾਹਨਤ ਨੂੰ ਖਤਮ ਕਰਨ ਲਈ ਔਰਤ ਨੂੰ ਅੱਗੇ ਆਉਣਾ ਚਾਹੀਦਾ ਹੈ। ਕਰਵਾ ਚੌਥ ਦੇ ਪਵਿੱਤਰ ਤਿਉਹਾਰ ਤੇ ਹਾਜ਼ਰ ਸੁਹਾਗਣ ਔਰਤਾਂ ਨੂੰ ਉਨ•ਾਂ ਦੇ ਸੁਹਾਗ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਵਲੋਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਗੀਤ ਸੰਗੀਤ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਮੰਜੂ ਬਾਂਸਲ ਨੇ ਕਿਹਾ ਕਿ ਸੁਹਾਗਣਾਂ ਨੇ ਕਿਹਾ ਕਿ ਉਹ ਬੀਬਾ ਬਾਦਲ ਵਲੋਂ ਸ਼ੁਰੂ ਕੀਤੀ ਨੰਨ•ੀ ਛਾਂ ਮੁਹਿੰਮ ਨੂੰ ਘਰ ਘਰ ਪਹੁੰਚਾਉਣਗੇ। ਇਸ ਇਸ ਸਮਾਗਮ ਵਿਚ ਕੌਂਸਲਰ ਆਯੂਸ਼ੀ ਸ਼ਰਮਾ, ਸਰਬਜੀਤ ਕੌਰ ਭਪਲਾ, ਵਿਧਾਇਕ ਪ੍ਰੇਮ ਮਿੱਤਲ ਦੀ ਨੂੰਹ ਨਮਰਤਾ ਮਿੱਤਲ, ਸਮਾਜ ਸੇਵੀ ਰਵਨੀਤ ਗਰਗ, ਕੁਸਮ ਜੈਨ, ਸ਼ਿਲਪੀ, ਨੀਲਮ ਗਰਗ, ਸ਼ੈਲੀ ਸਿੰਗਲਾ ਤੋਂ ਇਲਾਵਾ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੀਆਂ ਮਹਿਲਾ ਆਗੂਆਂ, ਅਧਿਆਪਕਾਵਾਂ, ਲੈਕਚਰਾਰਾਂ, ਮਹਿਲਾ ਕੌਂਸਲਰਾਂ, ਸਾਬਕਾ ਕੌਂਸਲਰਾਂ, ਇਸਤਰੀ ਵਿੰਗ ਦੀਆਂ ਆਗੂਆਂ ਆਦਿ ਨੇ ਵੀ ਇਸ ਕਰਵਾ ਚੌਥ ਮਹਾਂਉਤਸਵ ਵਿਚ ਹਿੱਸਾ ਲੈ ਕੇ ਆਪਣੇ ਸੁਹਾਗ ਦੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਸਮਾਗਮ ਦੌਰਾਨ ਹੋਏ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਸੁਨੀਤਾ ਗਰਗ, ਪੁਸ਼ਪਾ ਗਰਗ ਅਤੇ ਇੰਦੂ ਨੇ ਬਾਖੂਬੀ ਨਿਭਾਈ। ਇਸ ਮੌਕੇ ਕਰਵਾਏ ਕਰਵਾ ਕੁਈਨ ਮੁਕਾਬਲੇ ਵਿਚ ਉਮਰ ਗਰੁੱਪ 20 ਤੋਂ 30 ਸਾਲ ਵਿਚ ਮਿਸੀਜ਼ ਰਾਧਾ, 31 ਤੋਂ 40 ਵਿਚ ਸੁਖਪਾਲ ਕੌਰ, 41 ਤੋਂ 50 ਵਿਚ ਸੁਮਨ ਰਾਣੀ ਕਰਵਾ ਕੁਈਨ ਚੁਣੀਆਂ ਗਈਆਂ। ਜਿਨ•ਾਂ ਨੂੰ ਬੀਬਾ ਬਾਦਲ ਤੇ ਡਾ. ਮੰਜੂ ਬਾਂਸਲ ਨੇ ਵਿਸ਼ੇਸ਼ ਗਿਫਟ ਦੇ ਕੇ ਸਨਮਾਨਿਤ ਕੀਤਾ।
: ਸਮਾਗਮ ਦੌਰਾਨ ਬੀਬਾ ਬਾਦਲ ਨੂੰ ਸਨਮਾਨਿਤ ਕਰਦੇ ਡਾ. ਮੰਜੂ ਬਾਂਸਲ ਅਤੇ ਹੋਰ, ਚੁਣੀਆਂ ਗਈਆਂ ਕਰਵਾ ਕੁਈਨਜ਼ ਅਤੇ ਔਰਤਾਂ ਦਾ ਠਾਠਾਂ ਮਾਰਦਾਂ ਇਕੱਠ।


Post a Comment