ਚੀਨੀ ਲੜੀਆਂ ਪਈਆਂ ਮੋਮਬ¤ਤੀਆਂ ‘ਤੇ ਭਾਰੀ

Tuesday, November 13, 20120 comments

ਸ਼ਹਿਣਾ/ਭਦੌੜ, 13 ਨਵੰਬਰ  (ਸਾਹਿਬ ਸੰਧੂ) : ਤਿਉਹਾਰਾਂ ਦੇ ਦਿਨਾਂ ਵਿ¤ਚ ਭਾਰਤ ਦੀ ਮੰਡੀ ਵਿ¤ਚ ਵ¤ਡੇ ਪ¤ਧਰ ‘ਤੇ ਵਿਕਣ ਆਉਂਦੀਆਂ ਚੀਨੀ ਬਿਜਲਈ ਲੜੀਆਂ ਨੇ ਕਈ ਕਿਸਮ ਦੇ ਸਥਾਨਕ ਕਾਰੋਬਾਰਾਂ ਨੂੰ ਠ¤ਪ ਕਰਕੇ ਰ¤ਖ ਦਿ¤ਤਾ ਹੈ। ਸ਼ਹਿਣਾ ਵਿਚ ਘਰੇਲੂ ਸਾਜ਼ੋ-ਸਾਮਾਨ ਦੀ ਦੁਕਾਨ ਕਰਨ ਵਾਲੇ ਕ੍ਰਿਸ਼ਨ ਨੇ ਦ¤ਸਿਆ ਕਿ ਕਈ ਸਾਲ ਪਹਿਲਾਂ ਤ¤ਕ ਦੀਵਾਲੀ ਦੇ ਦਿਨਾਂ ਵਿ¤ਚ ਮੋਮਬ¤ਤੀ ਦਾ ਚੰਗਾ ਕੰਮ ਨਿਕਲਦਾ ਸੀ ਪਰ ਅ¤ਜ ਕ¤ਲ• ਮੋਮਬ¤ਤੀ ਦਾ ਕੋਈ ਵੀ ਖਰੀਦਦਾਰ ਨਹੀਂ ਬਹੁੜਦਾ । ਪਿਛਲੇ ਸਾਲਾਂ ਨਾਲੋਂ ਵਿਕਰੀ ਘਟ ਕੇ ਚੌਥਾ ਹਿ¤ਸਾ ਹੀ ਰਹਿ ਗਈ ਹੈ । ਹੁਣ ਤਾਂ ਵਿਆਹ-ਸ਼ਾਦੀ ਜਾਂ ਜਨਮ ਦਿਨ ਵਾਲੀਆਂ ਮੋਮਬ¤ਤੀਆਂ ਹੀ ਮਸਾਂ ਵਿਕਦੀਆਂ ਹਨ। ਬਿਜਲੀ ਦਾ ਕਾਰੋਬਾਰ ਕਰਨ ਵਾਲੇ ਬਹਾਦਰ ਸਿੰਘ ਨੇ ਦ¤ਸਿਆ ਚੀਨੀ ਲੜੀਆਂ ਨੇ ਦੇਸੀ ਸਾਮਾਨ ਦੀ ਮੰਗ ਬਹੁਤ ਹੀ ਘਟਾ ਦਿ¤ਤੀ ਹੈ । ਚੀਨੀ ਬਿਜਲਈ ਲੜੀਆਂ 15 ਰੁਪਏ ਤੋਂ ਲੈ ਕੇ 60 ਰੁਪਏ ਤ¤ਕ ਕੀਮਤ ‘ਤੇ ਵਿਕ ਰਹੀਆਂ ਹਨ ਜਦੋਂ ਕਿ ਦੁਕਾਨਦਾਰ ਵ¤ਲੋਂ ਹ¤ਥੀ ਤਿਆਰ ਕੀਤੀ ਜਾਂਦੀ ਸਾਧਾਰਨ ਲੜੀ ਵੀ 100 ਰੁਪਏ ਦੀ ਪੈਂਦੀ ਹੈ।ਹੈਰਾਨੀ ਤਾਂ ਇਸ ਵਿ¤ਚ ਹੈ ਕਿ ਦੇਸ਼ ਵਿ¤ਚ ਹਰ ਚੀਜ਼ ਦੀ ਕੀਮਤ ਵਧ ਰਹੀ ਹੈ ਪਰ ਚੀਨੀ ਲੜੀਆਂ ਹਰ ਸਾਲ ਹੀ ਮੰਦੀਆਂ ਹੋ ਰਹੀਆਂ ਹਨ । ਦੋ ਸਾਲ ਪਹਿਲਾਂ ਜਿਹੜੀ ਲੜੀ 50 ਰੁਪਏ ਦੀ ਮਿਲਦੀ ਸੀ ਉਹ ਇਸ ਵਾਰ 20 ਰੁਪਏ ਦੀ ਮਿਲ ਜਾਂਦੀ ਹੈ । ਚੀਨ ਵਾਲਿਆਂ ਨੇ ਇਸ ਵਾਰ ਬਿਜਲਈ ਦੀਵੇ ਵੀ ਬਣਾ ਦਿ¤ਤੇ ਹਨ। ਇਹ ਸਾਮਾਨ ਮੋਮਬ¤ਤੀਆਂ ਅਤੇ ਮਿ¤ਟੀ ਦੇ ਦੀਵਿਆਂ ਨਾਲੋਂ ਕਈ ਗੁਣਾ ਸਸਤਾ ਪੈਂਦਾ ਹੈ। ਹਰ ਸਾਲ ਆਪਣੇ ਬਨੇਰੇ ‘ਤੇ ਦੀਵਿਆਂ ਦੀ ਦੀਪਮਾਲਾ ਕਰਨ ਵਾਲੇ ਜਗਸੀਰ ਸਿੰਘ ਨੇ ਦ¤ਸਿਆ ਕਿ ਮਹਿੰਗਾਈ ਨੂੰ ਦੇਖਦੇ ਇਸ ਵਾਰ ਸਰ•ੋਂ ਦੇ ਤੇਲ ਦੇ ਦੀਵਿਆਂ ਅਤੇ ਮੋਮਬ¤ਤੀਆਂ ਦੀ ਥਾਂ ਚੀਨੀ ਬਿਜਲਈ ਲੜੀਆਂ ਖਰੀਦੀਆਂ ਹਨ। ਉਨ•ਾਂ ਇਨ•ਾਂ ਲੜੀਆਂ ਦੇ ਵ¤ਧ ਵਿਕਣ ਦਾ ਵ¤ਡਾ ਕਾਰਨ ਦ¤ਸਦਿਆਂ ਕਿਹਾ ਕਈ ਵਾਰ ਦੀਵਾਲੀ ਵਾਲੀ ਰਾਤ ਤੇਜ਼ ਹਵਾ ਚ¤ਲ ਪੈਂਦੀ ਹੈ ਜਿਸ ਕਰਕੇ ਸਾਰੇ ਹੀ ਦੀਵੇ ਅਤੇ ਮੋਮਬ¤ਤੀਆਂ ਬੁ¤ਝ ਜਾਂਦੀਆਂ ਹਨ। ਮੋਮਬ¤ਤੀ ਅਤੇ ਦੀਵੇ ਉਂਜ ਵੀ ਦੋ ਕੁ ਘੰਟੇ ਹੀ ਰੌਸ਼ਨੀ ਦਿੰਦੇ ਹਨ ਜਦੋਂਕਿ ਬਿਜਲਈ ਲੜੀਆਂ ਸਾਰੀ ਰਾਤ ਹੀ ਜਗਦੀਆਂ ਹਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger