ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਅੱਜ ਸਾਡੇ ਦੇਸ਼ ਨੂੰ ਅਜਾਦ ਹੋਇਆ ਕਾਫੀ ਲੰਮਾ ਅਰਸਾ ਹੋ ਚੁੱਕਾ ਹੈ ।ਸਾਡੀ ਇਸ ਅਜ਼ਾਦੀ ਦਾ ਸਿਹਰਾ ਸਾਡੇ ਸ਼ਹੀਦਾ ਦੇ ਸਿਰ ਜਾਦਾ ਹੈ ਜਿੰਨਾ ਦੀ ਬਦੋਲਤ ਅਸੀ ਮਨ ਭਾਉਂਦਾ ਖਾਦੇ ਹਾਂ,ਪਹਿਨਦੇ ਹਾਂ ਇੰਨਾ ਸਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਬਾਦਲ ਦੇ ਯੂਥ ਅਕਾਲੀ ਆਗੂ ਸਰਪੰਚ ਬਲਵਿੰਦਰ ਸਿੰਘ ਖੁਦਾਈ ਚੱਕ ਨੇ ਪੱਤਰਕਾਰਾਂ ਨਾਲ ਸ਼ਾਝਾ ਕੀਤਾ ਤੇ ਕਿਹਾ ਕਿ ਇੰਨਾ ਸ਼ਹੀਦਾ ਵਿੱਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਏ ਨੌਜਵਾਨ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਵੀ ਸਾਡੇ ਹਲਕੇ ਦੇ ਨਿੱਘੇ ਸੁਭਾਅ ਤੇ ਗ੍ਰਾਂਟਾ ਦੇ ਜਾਦੂਗਰ ਵਜੋਂ ਜਾਣੇ ਜਾਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਯਾਦ ਕਰਦੇ ਹੋਏ ਪਹਿਲ ਦੇ ਅਧਾਰ ਤੇ ਸਾਰਭਾ ਜੀ ਦੇ ਨਿੱਜੀ ਘਰ ਦੀ ਛੱਤ ਪਵਾਈ ਤੇ ਅੱਗੋ ਵੀ ਇੰਨਾ ਸ਼ਹੀਦਾ ਨੂੰ ਪ੍ਰਣਾਮ ਕਰਦੇ ਹੋਏ ਸਰਕਾਰਾ ਦੁਆਰਾ ਬਣਦਾ ਮਾਣ ਦੇ ਦਾ ਪ੍ਰਣ ਕੀਤਾ ।ਇਸ ਸਮੇ ਸਰਪੰਚ ਖੁਦਾਈ ਚੱਕ ਦੇ ਨਾਲ ਯੂਥ ਅਕਾਲੀ ਆਗੂ ਰਣਜੀਤ ਸਿੰਘ ਪੱਪੂ ਗੌਸ਼ਪੁਰ,ਜੱਥੇਦਾਰ ਸੁਖਵਿੰਦਰ ਸਿੰਘ ਰਾਜਸਥਾਨੀ,ਹਰਮੇਲ ਸਿੰਘ ਮੇਲ,ਜਗਦੇਵ ਸਿੰਘ ਕਾਲਾ,ਪ੍ਰਧਾਨ ਸੁਰਿੰਦਰ ਸਿੰਘ,ਠੇਕੇਦਾਰ ਮੁਹਿੰਦਰ ਸਿੰਘ,ਬਿੱਟੂ ਖੁਦਾਈ ਚੱਕ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਤੇ ਹੋਰ ਅਕਾਲੀ ਆਗੂ ਹਾਜਰ ਸਨ ।

Post a Comment