ਸਮਰਾਲਾ ਨਵੰਬਰ ( ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਬਖਸ਼ੀਸ਼ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਬਲਾਕ ਸਮਰਾਲਾ ਵਿੱਚ ਡਾ. ਕਮਲਜੀਤ ਸਿੰਘ ਖੇਤੀਬਾੜੀ ਅਫਸਰ ਸਮਰਾਲਾ ਵੱਲੋਂ ਆਪਣੇ ਸਮੂਹ ਮੁਲਾਜਮਾਂ ਨਾਲ ਪਿੰਡ ਉਟਾਲਾਂ, ਸਰਵਰਪੁਰ, ਹਰਬੰਸਪੁਰਾ ਅਤੇ ਢੀਂਡਸਾ ਵਿਖੇ ਸੀਡ ਵਿਲੇਜ਼ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਨ•ਾਂ ਕੈਂਪਾਂ ਵਿੱਚ 50 ਪ੍ਰਤੀਸ਼ਤ ਸਬਸਿਡੀ ਉੱਤੇ ਕਣਕ ਦਾ ਬੀਜ ਕਿਸਮ ਪੀ. ਬੀ. ਡਵਲਯੂ 621 ਪ੍ਰਤੀ ਵਿਅਕਤੀ 20 ਕਿਲੋ ਦਿੱਤਾ ਗਿਆ। ਇਸ ਬੀਜ ਨਾਲ ਬੀਜ ਸੋਧਣ ਵਾਲੀ ਦਵਾਲੀ ਰੈਕਸਲ ਮੁਫਤ ਦਿੱਤੀ ਗਈ। ਉੱਥੇ ਪਹੁੰਚੇ ਕਿਸਾਨਾਂ ਨੂੰ ਡਾ. ਕੁਲਦੀਪ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਡਾ. ਅਜੀਤ ਸਿੰਘ ਨੇ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਮਿੱਟੀ ਪਰਖ ਕਰਾਉੁਣ ਦੀ ਹਦਾਇਤੀ ਕੀਤੀ ਅਤੇ ਝੋਨੇ ਦੀ ਬਚੀ ਪਰਾਲੀ ਨੂੰ ਅੱਗ ਨਾਲ ਲਾਉਣ ਦੀ ਸਲਾਹ ਦਿੱਤੀ। ਇਸ ਕੈਂਪ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦਾ ਖੇਤੀ ਸਾਹਿਤ ਮੁਫਤ ਵੰਡਿਆ ਗਿਆ ਅਤੇ ਕਿਸਾਨਾਂ ਨੂੰ ਬੀਜ ਵੰਡਣ ਸਮੇਂ ਚਮਕੌਰ ਸਿੰਘ ਘਣਗਸ, ਮਹਿੰਦਰ ਸਿੰਘ ਸੇਹ, ਗੁਰਿੰਦਰ ਸਿੰਘ ਸੇਹ, ਸ਼ਿੰਗਾਰਾ ਸਿੰਘ ਮਹਿਦੂਦਾਂ, ਗੁਰਚਰਨ ਸਿੰਘ, ਦਰਬਾਰਾ ਸਿੰਘ, ਅਮਰੀਕ ਸਿੰਘ ਅਤੇ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਨੇ ਇਸ ਕੈਂਪ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦੇ ਹੋਏ ਆਪਣੇ ਬਿਜਾਈ ਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਤੋਂ ਖੇਤੀ ਸਬੰਧੀ ਜਾਣਕਾਰੀ ਲਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਚਿੱਤਰ ਸਿੰਘ ਢੀਂਡਸਾ, ਚਰਨਜੀਤ ਸਿੰਘ ਚੰਨੀ, ਰਣਧੀਰ ਸਿੰਘ ਰਾਜੇਵਾਲ, ਸਰਪੰਚ ਸੁਰਜੀਤ ਸਿੰਘ ਢੀਂਡਸਾ, ਚੇਤ ਸਿੰਘ, ਤੇਜਿੰਦਰ ਸਿੰਘ ਉਟਾਲਾਂ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਵੱਖ ਵੱਖ ਪਿੰਡਾਂ ਵਿੱਚ ਲਗਾਏ ਕਿਸਾਨ ਸਿਖਲਾਈ ਕੈਪਾਂ ਦੇ ਦ੍ਰਿਸ਼।


Post a Comment