ਮਾਨਸਾ, 20 ਨਵੰਬਰ ( ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਮੰਦਬੁੱਧੀ ਬੱਚਿਆਂ ਦੀਆਂ ਰਾਜ ਪੱਧਰੀ ਖੇਡਾਂ ਵਿਚ ਜਿਥੇ ਮਾਨਸਾ ਦੇ ਬੱਚਿਆਂ ਨੇ ਤਿੰਨ ਗੋਲਡ ਅਤੇ 5 ਕਾਂਸੇ ਦੇ ਤਮਗੇ ਹਾਸਲ ਕੀਤੇ, ਉਥੇ ਜ਼ਿਲ੍ਹੇ ਦੀ ਹੋਣਹਾਰ ਵਿਦਿਆਰਥਣ ਅੱਕੀ ਕੌਰ ਨੂੰ (12 ਤੋਂ 15 ਉਮਰ ਗਰੁੱਪ) 100 ਮੀਟਰ ਰੇਸ ਅਤੇ ਰਨਿੰਗ ਲੌਂਗ ਜੰਪ ਵਿੱਚੋਂ ਦੋ ਗੋਲਡ ਮੈਡਲ ਜਿੱਤਣ 'ਤੇ 'ਬੈਸਟ ਐਥਲੀਟ' ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖਿਡਾਰਨ ਨੂੰ 'ਬੈਸਟ ਫੀਮੇਲ ਐਥਲੀਟ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ, ਜੋ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਪ੍ਰੀਤ ਕੌਰ, ਅਵਤਾਰ ਸਿੰਘ, ਗੁਰਪਾਲ ਕੌਰ ਅਤੇ ਸਤਨਾਮ ਸਿੰਘ ਨੇ ਵੀ ਮੈਡਲ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਉਹ ਖੇਡਾਂ ਦੇ ਪਿੜ ਵਿਚ ਕਿਸੇ ਤੋਂ ਘੱਟ ਨਹੀਂ। ਉਨ੍ਹਾਂ ਮੱਲਾਂ ਮਾਰਨ ਵਾਲੇ ਐਥਲੀਟਾਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦੀ ਇਹ ਪ੍ਰਾਪਤੀ ਸ਼ਲਾਘਾਯੋਗ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸ਼੍ਰੀ ਰਜਿੰਦਰਪਾਲ ਮਿੱਤਲ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਅਧੀਨ ਚੱਲ ਰਹੇ ਆਈ.ਈ.ਡੀ. ਕੰਪੋਨੈਂਟ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਤਹਿਤ ਪਿਛਲੇ ਦਿਨੀਂ ਸੰਗਰੂਰ ਵਿਖੇ ਹੋਈਆਂ 15ਵੀਆਂ ਪੰਜਾਬ ਰਾਜ ਸਪੈਸ਼ਲ ਓਲਪਿੰਕਸ ਐਥਲੈਟਿਕਸ ਖੇਡਾਂ ਵਿੱਚ ਪੰਜਾਬ ਭਰ ਤੋਂ ਜ਼ਿਲ੍ਹੇ ਦੇ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਐਥਲੀਟਾਂ ਅਤੇ 25 ਸਪੈਸ਼ਲ ਐਜੂਕੇਸ਼ਨ ਦੇ 500 ਮੰਦਬੁੱਧੀ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਹ ਖੇਡਾਂ 1998 ਤੋਂ ਹਰ ਸਾਲ ਪੰਜਾਬ ਪੱਧਰ 'ਤੇ ਸਪੈਸ਼ਲ ਓਲਪਿੰਕਸ ਐਸੋਸੀਏਸ਼ਨ ਆਫ਼ ਪੰਜਾਬ (ਸਪੈਸ਼ਲ ਓਲੰਪਿਕਸ ਭਾਰਤ, ਪੰਜਾਬ ਚੈਪਟਰ) ਵੱਲੋਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਨਿਰਧਾਰਿਤ ਕੋਟੇ ਮੁਤਾਬਿਕ ਸਰਵ ਸਿੱਖਿਆ ਅਭਿਆਨ ਮਾਨਸਾ ਵੱਲੋਂ ਆਈ.ਈ.ਆਰ.ਟੀ. ਮਿਸ ਬੇਅੰਤ ਕੌਰ ਨੇ ਬਤੌਰ ਕੋਚ ਮੰਦਬੁੱਧੀ ਬੱਚਿਆਂ ਸਮੇਤ ਹਿੱਸਾ ਲਿਆ।
ਇਸ ਮੌਕੇ ਆਈ.ਈ.ਡੀ ਕੋਆਰਡੀਨੇਟਰ ਸ਼੍ਰੀ ਬਲਵਿੰਦਰ ਸਿੰਘ ਬੁਢਲਾਡਾ ਨੇ ਇਸ ਪ੍ਰਾਪਤੀ ਬਦਲੇ ਆਈ.ਈ.ਵੀ. ਸ਼੍ਰੀ ਗੁਰਪ੍ਰੀਤ ਸਿੰਘ ਗੁਰਨੇ ਕਲਾਂ, ਮਿਸ ਮੋਹਨਜੀਤ ਕੌਰ ਜਵਾਹਰਕੇ, ਮਿਸ ਸੁਖਪਾਲ ਕੌਰ ਬਰ੍ਹੇ, ਸ਼੍ਰੀਮਤੀ ਕਰਮਜੀਤ ਕੌਰ ਦਿਆਲਪੁਰਾ ਅਤੇ ਮਿਸ ਸਿਮਰਜੀਤ ਕੌਰ ਬੋਹਾ ਦੀ ਵਿਸ਼ੇਸ ਤੌਰ 'ਤੇ ਸ਼ਲਾਘਾ ਕੀਤੀ। ਸਨਮਾਨਿਤ ਲਈ ਕਰਵਾਏ ਗਏ ਇਸ ਸਮਾਰੋਹ ਸਮੇਂ ਡੀ.ਆਰ.ਪੀ (ਆਰ.ਟੀ.ਈ) ਮੇਜਰ ਸਿੰਘ, ਡੀ.ਆਰ.ਪੀ (ਸਿਵਲ ਵਰਕਸ) ਹੰਸ ਰਾਜ, ਡੀ.ਆਰ.ਪੀ ਨਰਿੰਦਰ ਕੁਮਾਰ (ਐਮ.ਆਈ.ਐਸ), ਡੀ.ਆਰ.ਪੀ (ਐਸ.ਟੀ.ਆਰ) ਕੁੰਜ਼ ਬਿਹਾਰੀ, ਡੀ.ਆਰ.ਪੀ (ਬੁਕਸ) ਸ਼ਮਸ਼ੇਰ ਸਿੰਘ ਅਤੇ ਏ.ਪੀ.ਸੀ. ਫਾਇਨਾਂਸ ਵਰੁਣ ਕੁਮਾਰ ਹਾਜ਼ਰ ਸਨ।
Post a Comment