ਸ਼ਾਹਕੋਟ 20 ਨਵੰਬਰ (ਰਣਜੀਤ ਬਹਾਦੁਰ): ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਚਲਾਈ ਮੁਹਿੰਮ ਦੇ ਤਹਿਤ ਅੱਜ ਸ਼ਾਹਕੋਟ ਵਿਖੇ ਸਰਕਾਰੀ ਮਿਡਲ ਸਕੂਲ (ਨਿੰਮਾਂ ਵਾਲਾ) ਦੇ ਬੱਚਿਆ ਵੱਲੋ ਹੱਥਾਂ ‘ਚ ਬੈਨਰ ਫੜਕੇ ਇੱਕ ਨਸ਼ਾਂ ਵਿਰੋਧੀ ਮਾਰਚ ਕੀਤਾ ਗਿਆ।ਬੱਚਿਆ ਦੇ ਹੱਥਾਂ ‘ਚ ਫੜ੍ਹੇ ਬੈਨਰਾਂ ਉਪਰ ਨਸ਼ਾ ਨਾਂ ਕਰਨ ਦੀਆਂ ਹਦਾਇਤਾਂ ਲਿਖੀਆ ਹੋਈਆ ਸਨ ਪਰ ਕੀ ਇਕੱਲੇ ਬੱਚੇ ਇਹ ਸਭ ਰੋਕ ਸਕਣਗੇ? ਸਰਕਾਰੀ ਸਕੂਲ ਦੀਆ ਬੱਚੀਆਂ ਵੀ ਕੁੱਝ ਅਜਿਹੇ ਹੀ ਬੈਨਰ ਚੁੱਕੀ ਇਸ ਮੁਹਿੰਮ ਵਿੱਚ ਸ਼ਾਮਲ ਸਨ ਪਰ ਜਿਨ੍ਹਾਂ ਨੂੰ ਸਮਝਾਉਣ ਦੀ ਜਰੂਰਤ ਹੈ ਉਨ੍ਹਾਂ ਵਿੱਚੋ ਕੋਈ ਵੀ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਮਹਿਸੂਸ ਨਹੀਂ ਸੀ ਕਰ ਰਿਹਾ।ਮੇਨ ਬਜਾਰ ਵਿੱਚ ਦੀ ਜਦੋਂ ਇਹ ਬੱਚੇ ਹੱਥਾਂ ‘ਚ ਫੜੀ ਨਸ਼ਾ ਵਿਰੋਧੀ ਬੈਨਰ ਲੈ ਕੇ ਲੰਘ ਰਹੇ ਸਨ ਜਿਨਾਂ ਉਪਰ ਲਿਖਿਆ ਸੀ “ਪਾਪਾ ਜੀ ਨਾਂ ਪੀਓ ਸ਼ਰਾਬ ਸਾਨੂੰ ਲੈ ਦਿਓ ਇੱਕ ਕਿਤਾਬ”। ਲੋਕਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਅਜਿਹੇ ਡਰਾਮੇ ਬੰਦ ਕਰਕੇ ਸੁਰਿਦ ਹੋ ਕੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇ ਤਾਂ ਹੀ ਨਰੋਏ ਸਮਾਜ ਦੀ ਸਿਰਜਨਾਂ ਹੋ ਸਕਦੀ ਹੈ।

Post a Comment