ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਗਰਾਉ ਦੇ ਲਾਗਲੇ ਪਿੰਡ ਬਰਸਾਲ ਦੇ ਮਹਿਲਾ ਮੰਡਲ ਦੀਆਂ ਬੀਬੀਆ ਨੇ ਇੱਕਤਰ ਹੋਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਆਂਗਣਵਾੜੀ ਸੈਂਟਰ ਵਿੱਚ ਮਹਿਲਾ ਮੰਡਲ ਪ੍ਰਧਾਨ ਦਲੀਪ ਕੌਰ ਦੀ ਰਹਿਨੁਮਾਈ ਹੇਠ ਛਾਂਦਾਰ,ਫੁੱਲਦਾਰ ਤੇ ਫਲਦਾਰ ਬੂਟੇ ਲਗਾਏ ਇਸ ਸਮੇਂ ਇੱਕਤਰ ਹੋਈਆ ਮਹਿਲਾ ਮੰਡਲ ਦੀ ਬੀਬੀਆ ਵਿੱਚ ਖਜਾਨਚੀ ਚਰਨਜੀਤ ਕੌਰ,ਆਂਗਣਵਾੜੀ ਟੀਚਰ ਮਨਜੀਤ ਕੌਰ,ਹੈਲਪਰ ਕੁਲਦੀਪ ਕੌਰ,ਪੰਚ ਜਸਵਿੰਦਰ ਕੌਰ,ਜਸਵੰਤ ਕੌਰ,ਕੁਲਵੰਤ ਕੌਰ,ਗੁਰਦੀਪ ਕੌਰ,ਗੁਰਮੀਤ ਕੌਰ,ਕੁਲਦੀਪ ਕੌਰ,ਮਨਜੀਤ ਕੌਰ,ਅਮਰਜੀਤ ਕੌਰ,ਹਰਬੰਸ ਕੌਰ,ਜਸਵੀਰ ਕੌਰ,ਸੁਖਪ੍ਰੀਤ ਕੌਰ,ਗੁਰਜੀਤ ਕੌਰ,ਸੁਰਜੀਤ ਕੌਰ,ਨੀਨਾ ਰਾਣੀ,ਮੁਖਤਿਆਰ ਕੌਰ ਤੇ ਹੋਰ ਪਿੰਡ ਦੀਆ ਬੀਬੀਆ ਹਾਜਰ ਸਨ ।ਇਸ ਸਮੇਂ ਪ੍ਰਧਾਨ ਦਲੀਪ ਕੌਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਬੂਟੇ ਅਸੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਤੇ ਹੋਰ ਕਈ ਸਾਝੀਆ ਤੇ ਧਾਰਮਿਕ ਸਥਾਨਾ ਤੇ ਲਗਾ ਰਹੇ ਹਾਂ ਤਾਂ ਕਿ ਪ੍ਰਦੂਸਿਤ ਹੋ ਰਹੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਸਮੇਂ ਤੇ ਮੀਂਹ ਪੈਣ ਨਾਲ ਫਸਲਾਂ ਵਿੱਚ ਪੈਣ ਵਾਲੀ ਪਾਣੀ ਔੜ ਨੂੰ ਸਦਾ ਖਤਮ ਕੀਤਾ ਜਾ ਸਕੇ ।ਅੱਜ ਕੱਲ ਦਰਖੱਤਾ ਦੀ ਅੰਨੇਵਾਹ ਕਟਾਈ ਹੋ ਰਹੀ ਹੈ ਜਿਸ ਕਾਰਣ ਮਾਨਸੂਨ ਪੌਣਾ ਕਈ ਵਾਰ ਸਮੇਂ ਸਿਰ ਨਹੀ ਆਉਦੀਆ ਜੇਕਰ ਜਿੰਨੇ ਦਰਖੱਤਾ ਦੀ ਕਟਾਈ ਹੋ ਰਹੀ ਉਨੇ ਹੀ ਬੂਟੇ ਲਗਾਏ ਜਾਣ ਤਾਂ ਸਾਨੂ ਸਮੇ ਸਿਰ ਸਭ ਕੁਝ ਮਿਲਦਾ ਰਹੇਗਾ ।ਆਕਸੀਜਨ ਦੀ ਕਮੀ ਵੀ ਪੂਰੀ ਹੁੰਦੀ ਰਹੇਗੀ ਤੇ ਅਸੀ ਭਿਆਨਕ ਬੀਮਾਰੀ ਤੋਂ ਵੀ ਬਚ ਸਕਦੇ ਹਾਂ
Post a Comment