-ਮਾਨਸਾ, 20 ਨਵੰਬਰ ( ) : ਪਿਛਲੇ ਦਿਨੀਂ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕਰਨ ਦੌਰਾਨ ਫਰਾਰ ਹੋਇਆ 'ਗਾਰੀ' ਮਾਨਸਾ ਪੁਲਿਸ ਨੇ ਫੜਕੇ ਸੰਗਰੂਰ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁਕੱਦਮਾ ਨੰਬਰ 91 ਮਿਤੀ 1-10-12 ਅ/ਧ 302/325/323/34 ਹਿੰ:ਦੰ: ਥਾਣਾ ਸ਼ੇਰਪੁਰ (ਜ਼ਿਲ੍ਹਾ ਸੰਗਰੂਰ) ਦੇ ਗੁਲਜਾਰ ਸਿੰਘ ਉਰਫ਼ ਗਾਰੀ ਪੁੱਤਰ ਸੈਲੂ ਸਿੰਘ ਵਾਸੀ ਦੂਲੋਵਾਲ 19 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵਾਪਸ ਜਾਂਦੇ ਸਮੇਂ ਸੰਗਰੂਰ-ਬਰਨਾਲਾ ਫਾਟਕ ਸੰਗਰੂਰ ਤੋਂ ਸੰਗਰੂਰ ਪੁਲਿਸ ਦੀ ਹਿਰਾਸਤ ਵਿੱਚੋ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸ਼੍ਰੀ ਸੁਲੱਖਣ ਸਿੰਘ ਦੀ ਨਿਗਰਾਨੀ ਹੇਠ ਅੱਜ ਇਸਨੂੰ ਐਸ.ਆਈ. ਜਸਕਰਨ ਸਿੰਘ ਮੁੱਖ ਅਫ਼ਸਰ ਥਾਣਾ ਕੋਟਧਰਮੂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਪਿੰਡ ਦੂਲੋਵਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਡਾ. ਭਾਰਗਵ ਨੇ ਦੱਸਿਆ ਕਿ ਗੁਲਜਾਰ ਸਿੰਘ ਉਰਫ਼ ਗਾਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੰਗਰੂਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
Post a Comment