ਸ਼ਾਹਕੋਟ, 27 ਅਕਤੂਬਰ (ਸਚਦੇਵਾ) ਬੀਤੇ 20 ਅਕਤੂਬਰ ਨੂੰ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਨਵੇਂ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈਜਾਣ ਨੂੰ ਲੈ ਕੇ ਪੰਥਕ ਸੇਵਾ ਲਹਿਰ ਦੇ ਆਗੂਆਂ ਅਤੇ ਗੁਰਦੁਆਰੇ ਦੇ ਸੰਚਾਲਕਾਂ ਵਿੱਚਕਾਰ ਹੋਏ ਖੂਨੀ ਟਕਰਾਂ ਦੇ ਮਾਮਲੇ ‘ਚ ਪੰਥਕ ਸੇਵਾ ਲਹਿਰ ਦੇ ਪੰਜ ਆਗੂਆਂ ਵਿਰੁੱਧ ਸਥਾਨਕ ਪੁਲਿਸ ਨੇ ਮੁਕੱਦਮਾਂ ਦਰਜ਼ ਕੀਤਾ ਸੀ , ਜਿਨ•ਾਂ ਚੋ ਪੁਲਿਸ ਨੇ ਤਿੰਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ• ਭੇਜ ਦਿੱਤਾ ਸੀ । ਇਸ ਘਟਨਾਂ ਤੋਂ ਬਾਅਦ ਨਵੇਂ ਗੁਰਦੁਆਰਾ ਸਾਹਿਬ ਵਿਖੇ ਮਾਹੌਲ ਨੂੰ ਸ਼ਾਂਤ ਕਰਨ ਅਤੇ ਕਿਸੇ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਸਥਾਨਕ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਭਾਰੀ ਸੰਖਿਆ ‘ਚ ਪੁਲਿਸ ਤਾਇਨਾਤ ਕੀਤੀ ਸੀ । ਅਜੇ ਕੁਝ ਦਿਨ ਪਹਿਲਾ ਹੀ ਮਾਹੌਲ ਸ਼ਾਂਤ ਹੋਇਆ ਕਿ ਸੀ ਸ਼ਨੀਵਾਰ ਨੂੰ ਪੰਥਕ ਸੇਵਾ ਲਹਿਰ ਦੇ ਸਰਪਰਸਤ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆ ਵੱਲੋਂ ਸ਼ਾਹਕੋਟ ਵਿਖੇ ਆਉਣ ਦੇ ਸੰਦੇਸ਼ ਨੂੰ ਲੈ ਕੇ ਸ਼ਾਹਕੋਟ ਸਬ ਡਵੀਜ਼ਨ ਦੇ ਕੋਨੇ-ਕੋਨੇ ‘ਚ ਭਾਰੀ ਗਿਣਤੀ ‘ਚ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ ਅਤੇ ਹੌਮਗਾਰਡ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ, ਜਿਸ ਦੀ ਅਗਵਾਈ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਐਸ.ਐਚ.ਓ ਦਲਜੀਤ ਸਿੰਘ ਗਿੱਲ ਕਰ ਰਹੇ ਸਨ । ਪਿੰਡ ਢੰਡੋਵਾਲ ਤੋਂ ਇਲਾਵਾ ਸ਼ਾਹਕੋਟ, ਮਲਸੀਆਂ, ਸਤਲੁਜ ਦਰਿਆ ਦੇ ਪੁੱਲ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੋਣ ਕਰਕੇ ਸਾਰਾਂ ਹੀ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ । ਸਾਰਾਂ ਦਿਨ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਣ ਦੇ ਅਧਿਕਾਰੀਆਂ ਵੱਲੋਂ ਪਿੰਡ ਢੰਡੋਵਾਲ ਅਤੇ ਸ਼ਹਿਰ ਵਿੱਚ ਗਸ਼ਤ ਕੀਤੀ ਗਈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ । ਬਾਅਦ ਦੁਪਹਿਰ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਐਸ.ਐਚ.ਓ ਦਲਜੀਤ ਸਿੰਘ ਗਿੱਲ ਨੇ ਪਿੰਡ ਢੰਡੋਵਾਲ ਦੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਥੀਤੀ ਦਾ ਜਾਇਜਾ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਸੰਚਾਲਕਾ ਨਾਲ ਗੱਲਬਾਤ ਕੀਤੀ । ਇਸ ਸੰਬੰਧੀ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਐਸ.ਐਚ.ਓ ਦਲਜੀਤ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਸ਼ਹਿਰ ‘ਚ ਪੂਰੀ ਤਰ•ਾਂ ਅਮਨ ਸ਼ਾਂਤੀ ਵਾਲਾ ਮਾਹੌਲ ਹੈ ਅਤੇ ਇਲਾਕੇ ‘ਚ ਕਿਸੇ ਵੀ ਪ੍ਰਕਾਰ ਦੀ ਘਟਨਾਂ ਨਹੀਂ ਹੋਣ ਦਿੱਤੀ ਜਾਵੇਗੀ । ਦੇਰ ਸ਼ਾਮ ਤੱਕ ਜਿਥੇ ਸੰਤ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਸ਼ਾਹਕੋਟ ਵਿਖੇ ਨਹੀਂ ਆਏ, ਉਥੇ ਸਾਰਾਂ ਦਿਨ ਪੰਥਕ ਸੇਵਾ ਲਹਿਰ ਦੇ ਆਗੂ ਉਨ•ਾਂ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਉਡੀਕਦੇ ਰਹੇ, ਪਰ ਸੰਤ ਬਲਜੀਤ ਸਿੰਘ ਨਕੋਦਰ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਣ ਦੇ ਅਧਿਕਾਰੀਆ ਨਾਲ ਗੱਲਬਾਤ ਕਰਕੇ ਬਾਹਰੋ-ਬਾਹਰ ‘ਚ ਚਲੇ ਗਏ ।
Post a Comment