‑ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਅਮਨ ਕਾਨੂੰਨ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ‑ਮਾੜੇ ਅਨਸਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਸ੍ਰੀ ਮੁਕਤਸਰ ਸਾਹਿਬ, 1 ਨਵੰਬਰ /ਸ੍ਰ: ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਨੂੰ ਜਾਰੀ ਵਿਸੇਸ ਹਦਾਇਤਾਂ ਜਿਵੇਂ ਕਿ ਹਰ ਨਾਗਰਿਕ ਦੀ ਜਾਨ ਮਾਲ ਦੀ ਰਾਖੀ, ਔਰਤਾਂ ਵਿਰੁੱਧ ਜ਼ੁਲਮਾਂ ਦੀ ਰੋਕਥਾਮ, ਐਨ. ਆਰ. ਆਈਜ਼. ਦੀ ਸੰਪਤੀ ਦੀ ਸੁੱਰਖਿਆ, ਸਕੂਲ‑ਕਾਲਜ ਪੜਦੀਆਂ ਲੜਕੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਨਸ਼ਿਆਂ ਦਾ ਮੁੰਕਮਲ ਖਾਤਮਾ ਆਦਿ ਦੇ ਸਬੰਧ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਸ੍ਰ: ਸੁਰਜੀਤ ਸਿੰਘ ਵੱਲੋਂ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਜ਼ਿਲ੍ਹੇ ਭਰ ਦੇ ਥਾਣਾ ਮੁਖੀਆਂ, ਇੰਚਾਰਜ ਚੌਕੀਆਂ, ਇੰਚਾਰਜ ਸੀ. ਆਈ. ਏ. ਸਟਾਫ, ਇੰਚਾਰਜ ਟ੍ਰੈਫਿਕ ਸਟਾਫ, ਦਫਤਰੀ ਸਟਾਫ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ, ਡਿਟੈਕਟਿਵ ਅਤੇ ਹੈੱਡ ਕੁਆਟਰ ਦੇ ਉੱਪ ਕਪਤਾਨ ਪੁਲਿਸ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਪੁਲਿਸ ਮੁਖੀ ਵੱਲੋਂ ਇਹ ਸ਼ਪਸੱਟ ਕੀਤਾ ਗਿਆ ਕਿ ਸਭ ਨੂੰ ਇਨਸਾਫ ਦੇਣਾ ਸਾਡਾ ਮੁੱਢਲਾ ਫਰਜ਼ ਹੈ । ਕਿਸੇ ਦੇ ਵੀ ਖਿਲਾਫ ਗਲਤ ਕਾਨੂੰਨੀ/ਪੁਲਿਸ ਕਾਰਵਾਈ ਬਿਲਕੁਲ ਵੀ ਨਾ ਕੀਤੀ ਜਾਵੇ ਅਤੇ ਨਾ ਹੀ ਕਿਸੇ ਨੂੰ ਪੁਲਿਸ ਵੱਲੋਂ, ਪੁਲਿਸ ਕਾਰਵਾਈ ਦੇ ਨਾਂਅ ਤੇ ਬਿਨਾਂ ਵਜਾ੍ਹ ਪਰੇਸ਼ਾਨ ਕੀਤਾ ਜਾਵੇ । ਕਿਸੇ ਕਿਸਮ ਦੇ ਜ਼ਮੀਨੀ ਝਗੜੇ ਸਬੰਧੀ ਕਿਸੇ ਵੀ ਪੁਲਿਸ ਅਫਸਰ ਵੱਲੋਂ ਕੋਈ ਕਬਜ਼ਾ ਕਰਵਾਉਣ ਜਾਂ ਕਬਜ਼ਾ ਹਟਵਾਉਣ ਦੇ ਮਾਮਲੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾਵੇਗੀ । ਐਨ. ਆਰ. ਆਈਜ਼. ਦੀ ਸੰਪਤੀ ਤੇ ਕਿਸੇ ਨੂੰ ਵੀ ਉਨ੍ਹਾਂ ਦੇ ਵਿਦੇਸ਼ ਗਏ ਹੋਣ ਦਾ ਲਾਹਾ ਲੈ ਕੇ ਕਬਜ਼ਾ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ। ਔਰਤਾਂ ਖਿਲਾਫ ਕਿਸੇ ਕਿਸਮ ਦਾ ਜੁਰਮ ਹੋਣ ਦੀ ਸੂਰਤ ਵਿੱਚ ਤੁਰੰਤ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਪੀੜਤ ਔਰਤ ਨੂੰ ਬਣਦਾ ਇਨਸਾਫ ਬਿਨਾਂ ਦੇਰੀ ਯਕੀਨੀ ਬਣਾਇਆ ਜਾਵੇ । ਉਨ੍ਹਾਂ ਹਦਾਇਤ ਕੀਤੀ ਕਿ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਸ਼ਰਾਰਤੀ ਅਨਸਰਾਂ ਦੇ ਖਿਲ਼ਾਫ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਅਤੇ ਆਮ ਨਾਗਰਿਕ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ । ਜਨਤਕ ਥਾਂਵਾਂ ਤੇ ਸ਼ਰਾਬ ਪੀਣ ਅਤੇ ਕਿਸੇ ਕਿਸਮ ਦੀ ਹੁਲੱੜ ਬਾਜ਼ੀ ਜਿਸ ਨਾਲ ਕਿ ਰਾਹਗੀਰਾਂ ਨੂੰ ਖਾਸ ਤੌਰ ਤੇ ਔਰਤਾਂ ਨੂੰ ਪ੍ਰੇਸ਼ਾਨੀ ਹੁੰਦੀ ਹੋਵੇ ਦੀ ਇਜ਼ਾਜਤ ਨਹੀਂ ਹੋਵੇਗੀ । ਸਕੂਲਾਂ ਕਾਲਜਾਂ ਦੇ ਛੁੱਟੀ ਹੋਣ ਸਮੇਂ ਅਤੇ ਖੁੱਲਣ ਸਮੇਂ ਅਵਾਰਾਗਰਦ ਕਿਸਮ ਦੇ ਸ਼ਰਾਰਤੀਆਂ ਦੇ ਵਿਰੁੱਧ ਸਖਤੀ ਵਰਤੀ ਜਾਵੇ ਤਾਂ ਜੋ ਪੜਨ ਵਾਲੀਆਂ ਲੜਕੀਆਂ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਣ । ਤਿਉਹਾਰਾਂ ਦੇ ਆ ਰਹੇ ਸੀਜ਼ਨ ਵਿੱਚ ਗੜਬੜ ਕਰਨ ਵਾਲਿਆ ਨੂੰ ਦਬੋਚਿਆ ਜਾਵੇ । ਉਨ੍ਹਾਂ ਨਿਰਦੇਸ਼ ਦਿੱਤੇ ਕਿ ਰਾਤ ਸਮੇਂ ਬਿਨਾਂ ਕਿਸੇ ਕਾਰਨ ਦੇ ਅਤੇ ਸ਼ਰਾਰਤ ਕਰਨ ਦੇ ਮਕਸਦ ਨਾਲ ਘੁੰਮਣ ਫਿਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ । ਇਸ ਮੀਟਿੰਗ ਵਿੱਚ ਇਹ ਵੀ ਸ਼ੱਪਸਟ ਕੀਤਾ ਗਿਆ ਕਿ ਸਿਪਾਹੀ ਤੋਂ ਲੈ ਕੇ ਉੱਪਰ ਤੱਕ ਕਿਸੇ ਵੀ ਰੈਂਕ ਦੇ ਪੁਲਿਸ ਕਰਮਚਾਰੀ ਜੋ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਹੀਂ ਕਰ ਰਹੇ ਅਤੇ ਆਪਣੇ ਫਰਜ਼ਾਂ ਵਿੱਚ ਕੁਤਾਹੀ ਕਰ ਰਹੇ ਹਨ ਉਹਨਾਂ ਨੂੰ ਜਬਰਨ ਰਿਟਾਇਰ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੀਟਿੰਗ ਨੂੰ ਸ੍ਰ: ਨਰਿੰਦਰ ਪਾਲ ਸਿੰਘ ਕਪਤਾਨ ਪੁਲਿਸ ਸਥਾਨਿਕ ਸ੍ਰੀ ਮੁਕਤਸਰ ਸਾਹਿਬ ਨੇਂ ਵੀ ਸੰਬੋਧਨ ਕੀਤਾ ਅਤੇ ਇਹ ਵੀ ਕਿਹਾ ਗਿਆ ਕਿ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਬਣਾਈ ਵਿਸੇਸ਼ ਹੈਲਪ ਲਾਈਨ ਨੰ: 80544‑09000 ਤੇ ਸਪੰਰਕ ਕਰਕੇ ਮੱਦਦ ਲਈ ਜਾ ਸਕਦੀ ਹੈ ਬਾਰੇ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ।
Post a Comment