ਪੇਡਾ ਵੱਲੋਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਕਚਹਿਰੀ ਰੋਡ ਤੇ ਕੈਂਪ 2 ਅਤੇ 3 ਨੰਵਬਰ ਨੂੰ

Thursday, November 01, 20120 comments


ਮਾਨਸਾ, 1 ਨਵੰਬਰ  / ਪੰਜਾਬ ਐਨਰਜੀ ਡਿਵੈਲਪਮੈਟ ਵੱਲੋਂ ਮਿਤੀ 2-11-2012 ਅਤੇ 3-11-2012 ਨੂੰ ਕਚਿਹਰੀ ਰੋਡ ਮਾਨਸਾ ਵਿਖੇ ਸੋਲਰ ਮੇਲਾ ਲਗਾਇਆ ਜਾ ਰਿਹਾ ਹੈ ।ਸ੍ਰੀ ਅਮਿਤ ਕੁਮਾਰ, ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ, ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਮੇਲੇ ਵਿਚ ਸੋਲਰ ਵਾਟਰ ਹੀਟਰ ਸਬੰਧੀ ਅਤੇ ਫੈਮਿਲੀ ਸਾਇਜ਼ ਬਾਇਉਗੈਸ ਪਲਾਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ  ਜਾਵੇਗੀ। ਪੇਡਾ ਨੂੰ ਸਰਕਾਰ ਵੱਲੋਂ ਉਰਜਾ ਦੇ ਗੇਰ ਪਰੰਪਰਿਕ ਸਾਧਨਾਂ ਨੂੰ ਵਿਕਸਿਤ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ।ਜਿਸ ਦਾ ਮੁੱਖ ਮੰਤਵ ਉਰਜਾ ਦੇ ਨਵਿਆਉਣਯੋਗ ਸੋਮਿਆਂ ਸਬੰਧੀ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨਾਂ ਹੈ। ਪੇਡਾ ਦੇ ਜਿਲ੍ਹਾ ਮੇਨੇਜਰ ਮੱਖਣ ਲਾਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਲਰ ਵਾਟਰ ਹੀਟਰ ਰਾਹੀਂ ਸਰਦੀਆਂ ਵਿੱਚ ਧੁੱਪ ਨਾਲ ਪਾਣੀ ਗਰਮ ਕੀਤਾ ਜਾ ਸਕਦਾ ਹੈ। ਇਸ ਉਪਰ ਸਰਕਾਰ ਵੱਲ਼ ਪ੍ਰਤੀ 100 ਲੀਟਰ ਫਲੈਟ ਪਲੇਟ ਕੁਲੈਕਟਰ ਲਈ 6600/- ਰੁਪਏ ਅਤੇ ਈ.ਟ.ਸੀ. ਮਾਡਲ ਲਈ 4500/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਅਤੇ ਈ.ਟੀ.ਸੀ. ਮਾਡਲ ਈ 4500/- ਰਪੁਏ ਸਬਸਿਡੀ ਦਿੱਤੀ ਜਾਂਦੀ ਹੈ। ਬਇਓਗੈਸ ਪਲਾਂਟ ਪੇਂਡੂ ਉਰਜਾ ਦਾ ਸਾਫ ਸੁਥਰਾ ਅਤੇ ਵਧੀਆ ਸਾਧਨ ਹੈ। ਗੋਬਰ ਤੋਂ ਗੈਸ ਬਣਦੀ ਹੈ ਜੋ ਕਿ ਖਾਣਾ ਬਣਾਉਣ ਅਤੇ ਡੀਜਲ ਇੰਜਣ ਚਲਾਉਣ ਦੇ ਕੰਮ ਆਉਹੈ। ਇਸ ਦੌਰਾਨ ਬਣੀ ਖਾਦ ਬਹੁਤ ਤਾਕਤਵਰ ਹੁੰਦੀ ਹੈ। ਫੈਮਲੀ ਸਾਇਜ਼ ਬਾਇਓਗੈਸ ਪਲਾਟ ਤੇ 8000/- ਰੁਪੲੈ ਪ੍ਰਤੀ ਪਲਾਂਟ ਸਬਸਿਡੀ ਦਿੱਤੀ ਜਾਂਦੀ ਹੈ । ਇਸ ਪ੍ਰਦਰਸ਼ਨੀ ਵਿੱੰਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਮੌਕੇ ਲਾਭ ਉਠਾਓ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger