ਭਦੌੜ 3 ਨਵੰਬਰ (ਸਾਹਿਬ ਸੰਧੂ) ਜਿਥੇ ਇੱਕ ਪਾਸੇ ਸਮੇ ਦੀ
ਸਰਕਾਰ ਵੱਲੋਂ ਨੰਨ ਛਾਂ ਨੂੰ ਬਚਾਉਣ ਦਾ ਨਾਅਰਾ ਲਗਾਇਆ ਜਾ ਰਿਹਾ ਹੈ। ਦੂਸਰੇ ਪਾਸੇ ਅਨੇਕਾਂ ਹੀ
ਅਤਿ ਗਰੀਬ ਪਰਿਵਾਰ ਦੀਆਂ ਨੰਨ•ੀਆਂ ਛਾਵਾਂ ਆਪਣੇ ਘਰ ਸੰਗਲਾਂ ਵਿੱਚ ਹੀ ਜੀਵਨ ਬਤੀਤ ਕਰ ਰਹੀਆਂ ਹਨ।
ਇਸ ਤਰਾਂ ਹੀ ਇੱਕ ਦੁਖਦਈ ਜਿੰਦਗੀ ਦੀ ਕਹਾਣੀ ਨੂੰ ਗੁਰਮਿਤ ਸੇਵਾ ਲਹਿਰ ਦੇ ਪ੍ਰਚਾਰਿਕ ਮੈਂਬਰ ਭਾਈ
ਜਗਸੀਰ ਸਿੰਘ ਖਾਲਸਾ ਨੇ ਲੋਕਾਂ ਅੱਗੇ ਲਿਆਂਦਾ ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ।ਭਦੌੜ ਦੀ ਇੱਕ ਨੰਨ ਛਾਂ ਚਰਨਜੀਤ ਕੌਰ ਜੋ ਕਿ ਪਿਛਲੇ 11 ਸਾਲਾਂ ਤੋ ਸੰਗਲਾਂ ਨਾਲ ਬੰਨੀ
ਹੋਈ ਆਪਣੀ ਨਰਕ ਭਰੀ ਜਿੰਦਗੀ ਬਸਰ ਕਰ ਰਹੀ ਹੈ । ਇਹ ਲੜਕੀ ਆਪਣੇ ਭਰਾਵਾਂ ਦੀ ਸਭ ਤੋ ਲਾਡਲੀ ਭੈਣ ਸੀ
ਚਰਨਜੀਤ ਕੌਰ ਜਿੰਦਗੀ ਗੁਜ਼ਰਦੀ ਰਹੀ ਰੱਬ ਨੂੰ ਪਤਾ ਨਹੀ ਕੀ ਮੰਨਜੂਰ ਕਿ ਉਸਦੇ ਵੱਡੇ ਭਰਾ ਬਲੌਰ ਸਿੰਘ
ਦੀ ਦਿਮਾਗੀ ਬੁਖਾਰ ਕਾਰਨ ਮੌਤ ਹੋ ਗਈ ਤੇ ਇਹ ਆਪਣੇ ਭਰਾ ਦੀ ਮੌਤ ਦਾ ਗਮ ਨਾ ਝੱਲ ਸਕੀ ਇਸ ਦੌਰਾਨ ਚਰਨਜੀਤ
ਦੇ ਸਹੁਰਿਆਂ ਨੇ ਵੀ ਇਸ ਨੂੰ ਪਾਗਲ ਆਖ ਕੇ ਇਸ ਨੂੰ ਇਸ ਦੇ ਘਰ ਛੱਡ ਦਿੱਤਾ ਤੇ ਆਪਣੇ ਭਰਾ ਦੀ ਮੌਤ
ਦਾ ਗਮ ਨਾ ਸਹਾਰਨ ਕਾਰਨ ਇਸ ਦੀ ਮਾਨਸਿਕ ਅਵਸਥਾ ਵਿਗੜਦੀ ਰਹੀ ਇਸ ਕਾਰਨ ਦਿਨ ਵ ਦਿਨ ਉਸ ਦੀ ਮਾਨਸਿਕਤਾ
ਵਿਗੜਨ ਕਾਰਨ ਤੇ ਬੱਚਿਆਂ ਆਦਿ ਦੇ ਰੋੜੇ ਮਾਰੇ ਜਾਣ ਕਾਰਨ ਉਸ ਨੂੰ ਸੰਗਲ ਲਗਾਉਣੇ ਪਏ ਅੱਜ਼ ਇਸ ਨੂੰ
ਘਰੇ ਦਰਖੱਤ ਨਾਲ ਸੰਗਲਾ ਜਾਂ ਰਸੇ ਨਾਲ ਬੰਨਣ ਪੈ ਰਿਹਾ ਤੇ ਇਸ ਨੂੰ 11 ਸਾਲ ਦੇ ਕਰੀਬ ਹੋ ਚੁੱਕੇ ਹਨ
ਦਰਾਖੱਤ ਨਾਲ ਬੰਨਿਆਂ ਨੂੰ। ਦੂਸਰੇ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਸ ਦੇ ਮਾਪੇ ਗਰੀਬ ਦਿਹਾੜੀਦਾਰ
ਮਜਦੂਰ ਹਨ ਇਸ ਦਾ ਇਲਾਜ਼ ਕਰਵਾਉਣ ਦੀ ਉਹਨਾਂ ਨੇ ਕੋਈ ਕਸਰ ਨਹੀ ਛੱਡੀ ਤੇ ਲੱਖਾਂ ਰੁਪਏ ਦੇ ਕਰਜਾਈ ਹੋ
ਗਏ ਤੇ ਉਹਨਾਂ ਨੂੰ ਆਪਣਾ ਘਰ ਤੱਕ ਵੀ ਵੇਚਣਾ ਪਿਆ ਪਰ ਇਲਾਜ਼ ਲਈ ਯੋਗ ਖਰਚ ਨਾ ਮਿਲਣ ਕਾਰਨ ਉਹਨਾਂ ਨੂੰ
ਨਿਰਾਸ਼ ਹੋਕੇ ਘਰੇ ਬੈਠਣਾ ਪਿਆ। ਇਸ ਦੀ ਮਾਂ ਨੇ ਆਪਣੀਆਂ
ਭਰੀਆਂ ਹੋਈਆਂ ਅੱਖਾਂ ਨਾਲ ਪੱਤਰਕਾਰਾਂ ਦੀ ਟੀਮ ਨਾਲ ਗੱਲ ਕਰਦਿਆਂ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ
ਇਸ ਦਾ ਬਾਪ ਵੀ ਸੱਟ ਕਾਰਨ ਇਲਾਜ਼ ਬਿਨਾਂ ਮਰ ਗਿਆ ਤੇ ਲਗਦਾ ਹੁਣ ਇਹ ਵੀ..। ਉਕਤ ਗਰੀਬ ਪਰਿਵਾਰ ਨੇ
ਦਾਨੀ ਵਿਅਕਤੀਆਂ ਤੋਂ ਮੰਗ ਕੀਤੀ ਕਿ ਇਸ ਦੇ ਇਲਾਜ਼ ਲਈ ਯੋਗ ਸਹਾਇਤਾ ਦਿੱਤੀ ਜਾਵੇ ਤਾਂ ਜੋ ਇਸ ਦਾ ਇਲਾਜ਼
ਹੋ ਸਕੇ ਤੇ ਇਸ ਨੂੰ ਇਸ ਨਰਕ ਭਰੀ ਜਿੰਦਗੀ ਤੋ ਮੁੱਕਤੀ ਮਿਲ ਸਕੇ। ਇਸ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਜਾਂ ਹੋਰ ਜਾਣਕਾਰੀ ਲਈ
ਭਾਈ ਜਗਸੀਰ ਸਿੰਘ ਖਾਲਸਾ ਮੈਂਬਰ ਪ੍ਰਚਾਰਿਕ ਗੁਰਮਿਤ ਸੇਵਾ ਲਹਿਰ ਮੌੜ ਨਾਭਾ ਨਾਲ ਉਹਨਾਂ ਦੇ ਮੋਬਾ:
94645-12670 ਤੇ ਸੰਪਰਕ ਕੀਤਾ ਜਾ ਸਕਦਾ ਹੈ।


Post a Comment