ਭਦੌੜ 3 ਨਵੰਬਰ (ਸਾਹਿਬ ਸੰਧੂ) ਪਿੰਡ ਉਗੋਕੇ ਦੀ ਰਹਿਣ ਵਾਲੀ
ਬਲਜੀਤ ਕੌਰ ਜੋ ਕਿ ਚੜਦੀ ਜਵਾਨੀ ਤੋਂ ਹੀ ਗੁਰਦੇ ਖਰਾਬ ਹੋਣ ਕਾਰਨ ਮੰਜਾ ਮੱਲ ਪਈ ਹੈ ਅਤੇ ਪਰਿਵਾਰ
ਗਰੀਬ ਹੋਣ ਕਾਰਨ ਇਲਾਜ਼ ਕਰਵਾਉਣ ਅਤੇ ਆਪਣੀ ਮੁਟਿਆਰ ਧੀ ਦੇ ਹੱਥ ਪੀਲੇ ਕਰਨ ਤੋਂ ਵੀ ਅਸਮੱਰਥ ਹੈ। ਇਸ ਪੀੜਤ ਪਰਿਵਾਰ ਬਾਰੇ ਸਾਡੀ ਟੀਮ ਨਾਲ ਗੱਲ ਕਰਦਿਆਂ ਗੁਰਮਿਤ ਸੇਵਾ ਲਹਿਰ ਦੇ ਪ੍ਰਚਾਰਿਕ
ਮੈਂਬਰ ਭਾਈ ਜਗਸੀਰ ਸਿੰਘ ਮੌੜ ਨਾਭਾ ਨੇ ਦੱਸਿਆ ਕਿ ਬਲਜੀਤ ਕੌਰ ਪੁੱਤਰੀ ਬਘੇਲ ਸਿੰਘ ਵਾਸੀ ਉਗੋਕੇ
ਜੋ ਕਿ ¦ਮੇ ਸਮੇ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਦਾ ਇੱਕ ਗੁਰਦਾ ਬਿਲਕੁੱਲ ਖਰਾਬ
ਹੋ ਚੁੱਕਿਆ ਹੈ ਅਤੇ ਇਹ ਦੂਸਰੇ ਗੁਰਦੇ ਤੋਂ ਵੀ ਪੀੜਤ ਹੈ। ਲੜਕੀ ਦੀ ਮਾਂ ਕਰਤਾਰ ਕੌਰ ਨੇ ਦੱਸਿਆ ਕਿ
ਉਸ ਦੀ ਲੜਕੀ ਵਿਆਹ ਦੇ ਯੋਗ ਹੋ ਗਈ ਹੈ ਪੰ੍ਰਤੂ ਲੜਕੀ ਦਾ ਇਲਾਜ਼ ਨਾ ਹੋਣ ਕਾਰਨ ਓਹ ਲੜਕੀ ਦਾ ਵਿਆਹ
ਨਹੀ ਕਰ ਸਕਦੇ। ਮੀਡੀਆ ਰਾਹੀ ਉਕਤ ਲੜਕੀ ਦੀ ਇਸ ਦਰਦ ਭਰੀ ਕਹਾਣੀ ਜਾਣਨ ਤੋਂ ਵਿਦੇਸ਼ਾਂ ਵਿੱਚ ਬੈਠੇ
ਪ੍ਰਵਾਸੀ ਪੰਜਾਬੀਆਂ ਨੇ ਉਕਤ ਲੜਕੀ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਖਾਲਸਾ ਨਿਊਜ਼ ਰਾਹੀ ਭੇਜ਼ੀ। ਇਹਨਾਂ
ਦਾਨੀ ਵਿਅਕਤੀਆਂ ਵਿੱਚੋਂ ਮਨਦੀਪ ਸਿੰਘ ਆਸਟਰੇਲੀਆਂ ਨੇ 15000, ਹਰਪ੍ਰੀਤ ਸਿੰਘ ਆਸਟਰੇਲੀਆਂ ਨੇ
16132, ਰਣਜੀਤ ਸਿੰਘ ਸੇਖੋਂ ਨੇ 46157, ਮਨਦੀਪ ਸਿੰਘ ਜਰਮਨ ਵੱਲੋਂ 64000, ਗੁਰਜੰਟ ਸਿੰਘ ਕਨੇਡਾ
ਨੇ 50000 ਅਤੇ ਗੁਰਨਾਮ ਸਿੰਘ ਇਟਲੀ ਨੇ 11000 ਦੀ ਰਾਸ਼ੀ ਭਾਈ ਜਗਸੀਰ ਸਿੰਘ ਮੌੜ ਨਾਭਾ ਰਾਹੀ ਉਕਤ
ਪਰਿਵਾਰ ਤੱਕ ਪਹੁੰਚਾਈ। ਦੱਸਣਯੌਗ ਹੈ ਕਿ ਡੇਰਾ ਸਿਰਸਾ ਵੱਲੋਂ ਇਸ ਗੁਰਸਿੱਖ ਪਰਿਵਾਰ ਲਈ ਇੱਕ ਗੁਰਦਾ
ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਜਿਸ ਨੂੰ ਇਯ ਗੁਰਸਿੱਖ ਪਰਿਵਾਰ ਦੀ ਧੀ ਨੇ ਆਪਣਾ ਫਰਜ਼ ਨਿਭਾਉਂਦੇ ਹੋਏ
ਠੁਕਰਾ ਦਿੱਤਾ। ਭਾਈ ਜਗਸੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਕਤ ਲੜਕੀ ਦਾ ਇਲਾਜ਼ ਦਿੱਲੀ ਤੋਂ ਵੀ ਕਰਵਾਇਆ
ਜਾਣਾ ਹੈ। ਜਿਸ ਲਈ ਵੀ ਹੋਰ ਰਾਸ਼ੀ ਦੀ ਜਰੂਰਤ ਹੈ ਅਤੇ ਉਹਨਾਂ ਨੇ ਇਸ ਪਰਿਵਾਰ ਦੇ ਸਹਿਯੋਗ ਲਈ ਮਹਿਕ
ਰੇਡੀਓ (ਕਨੇਡਾ) ਹਰਮਨ ਰੇਡੀਓ, ਦੇਸੀ ਵਰਲਡ ਰੇਡੀਓ ਅਤੇ ਜਗਜੀਤ ਸਿੰਘ ਖਾਲਸਾ ਨਿਊਜ਼ ਦਾ ਵਿਸ਼ੇਸ ਧੰਨਵਾਦ
ਕੀਤਾ।

Post a Comment