ਸੰਗਰੂਰ, 5 ਨਵੰਬਰ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਜ ਸਥਾਨਕ ਸ੍ਰੀ ਗੋਪਾਲ ਕ੍ਰਿਸ਼ਨ ਮੰਦਰ ਗਊਸ਼ਾਲਾ ਵਿਖੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਦੀਪਕ ਮਘਾਨ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ’ਚ ਗਊਸ਼ਾਲਾ ਅੰਦਰ 1400 ਦੇ ਕਰੀਬ ਅਵਾਰਾ ਗਊਆਂ ਦੀ ਦੇਖ-ਰੇਖ ਲਈ ਨਗਰ ਕੌਂਸਲ ਸੰਗਰੂਰ ਵੱਲੋਂ 13,24,600 ਰੁਪਏ ਦਾ ਚੈ¤ਕ ਭੇਂਟ ਕੀਤਾ ਗਿਆ। ਗਊਸ਼ਾਲਾ ਸੁਸਾਇਟੀ ਵੱਲੋਂ ਸ੍ਰੀ ਪ੍ਰਕਾਸ਼ ਚੰਦ ਗਰਗ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਮੈਂਬਰਾਂ ਦੇ ਨਾਲ ਸ੍ਰੀ ਗਰਗ ਨੇ ਗਊਸ਼ਾਲਾ ਦਾ ਨਿਰੀਖਣ ਕੀਤਾ ਅਤੇ ਸੁਸਾਇਟੀ ਵੱਲੋਂ ਗਊਸ਼ਾਲਾ ਦੇ ਕੰਮਾਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਸੰਬੋਧਨ ਕਰਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੀ ਸੰਸਥਾਵਾਂ ਦੀ ਸ਼ਲਾਘਾ ਕੀਤੀ।ਉਨ ਕਿਹਾ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਕਰਨ ਲਈ ਵਚਨਬੱਧ ਹੈ। ਉਨ•ਾਂ ਕਿਹਾ ਸ਼ਹਿਰ ਅੰਦਰ ਬੱਸ ਸਟੈਂਡ ਦੀ ਨੁਹਾਰ ਨੂੰ ਬਦਲਣ ਲਈ ਪ੍ਰੌਜੈਕਟ ਤਿਆਰ ਹੋ ਚੁੱਕਿਆ ਹੈ। ਸ਼ਹਿਰ ਸੰਗਰੂਰ ਦੇ ਯੋਜਨਾਬੱਧ ਵਿਕਾਸ ਦੀ ਲੜੀ ਤਹਿਤ ਹਰ ਵਿਅਕਤੀ ਅਤੇ ਹਰ ਘਰ ਤੱਕ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਸੂਬੇ ਸਰਕਾਰ ਵੱਲੋਂ ਪਹਿਲੀ ਕਦਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਘਾਬਦਾਂ ਦੇ ਨੇੜੇ 48 ਏਕੜ ਜ਼ਮੀਨ ’ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੇ ਉੱਦਮ ਸਦਕਾ ਆਮ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਕੈਂਸਰ ਹਸਪਤਾਲ ਬਣਾਉਣ ਲਈ ਉਪਰਾਲੇ ਸ਼ੁਰੂ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਇਕਬਾਲ ਸਿੰਘ ਪੂਨੀਆਂ ਪ੍ਰਧਾਨ ਨਗਰ ਕੌਸ਼ਲ, ਵੇਦ ਪ੍ਰਕਾਸ ਈ.ਓ ਨਗਰ ਕੌਸ਼ਲ ਸੰਗਰੂਰ, ਅਸੋਕ ਕੁਮਾਰ ਸੈਕਟਰੀ ਗਊ ਸ਼ਾਲਾ ਸੰਗਰੂਰ, ਸ੍ਰੀ ਰਾਜ ਕੁਮਾਰ ਅਰੋੜਾ ਮੀਡੀਆ ਸਲਾਹਕਾਰ ਸ੍ਰੋਮਣੀ ਅਕਾਲੀ ਦਲ ਸੰਗਰੂਰ, ਸਰਜੀਵਨ ਜਿੰਦਲ ਵਾਈਸ ਪ੍ਰਧਾਨ ਭਾਜਪਾ ਜ਼ਿਲ•ਾ ਸੰਗਰੂਰ, ਸ੍ਰੀ ਵਿਜੈ ਸਾਹਨੀ, ਪ੍ਰੇਮ ਸਾਗਰ ਗੁਲਾਟੀ, ਸ੍ਰੀ ਜਗਦੇਵ ਸਿੰਘ ਕਾਕੂ ਸਾਬਕਾ ਐਮ.ਸੀ, ਮੋਤੀ ਲਾਲ ਮਨਚੰਦਾ ਐਮ.ਸੀ, ਸ੍ਰੀ ਕਰਿਸ਼ਨ, ਸ੍ਰੀ ਤਰਲੋਕ ਚੰਦ, ਗੋਰਾ ਲਾਲ ਅਤੇ ਹੋਰ ਹਾਜ਼ਰ ਸਨ।
ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਗਊਸ਼ਾਲਾ ਸੁਸਾਇਟੀ ਦੇ ਮੈਂਬਰਾਂ ਨੂੰ ਚੈ¤ਕ ਭੇਂਟ ਕਰਦੇ ਹੋਏ।


Post a Comment