ਲੁਧਿਆਣਾ (ਸਤਪਾਲ ਸੋਨ ) ਸ਼ਿਲਪ ਕਲਾ ਤੇ ਭਵਨ ਨਿਰਮਾਣ ਕਲਾ ਦੇ ਜਨਮ-ਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ‘ਤੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕਣ ਲਈ ਅੱਜ ਰਾਮਗੜ•ੀਆ ਗਰਲਜ਼ ਕਾਲਜ਼ ਲੁਧਿਆਣਾ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਾਬਕਾ ਮੰਤਰੀ ਸ. ਹੀਰਾ ਸਿੰਘ ਸਿੰਘ ਗਾਬੜੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਡਾ. ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ‘ਤੇ 14 ਨਵੰਬਰ ਨੂੰ ਬਾਬਾ ਗੁਰਮੁਖ ਸਿੰਘ ਹਾਲ, ਰਾਮਗੜ•ੀਆ ਗਰਲਜ਼ ਕਾਲਜ਼ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗ੍ਰੀ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਕਰਨਗੇ। ਉਹਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ ਨੂੰ ਸਫ਼ਲਤਾ-ਪੂਰਵਿਕ ਨੇਪਰੇ ਚਾੜ•ਨ ਲਈ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ। ਉਹਨਾਂ ਮੰਡੀ ਬੋਰਡ ਦੇ ਅਧਿਕਾਰੀ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਉ¤ਚਿਤ ਪ੍ਰਬੰਧ ਕਰਨ, ਬਿਜਲੀ ਬੋਰਡ ਦੇ ਅਧਿਕਾਰੀ ਨੂੰ ਸਮਾਗਮ ਵਾਲੇ ਦਿਨ ਸਬੰਧਤ ਏਰੀਏ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਸਹਾਇਕ ਸਿਵਲ ਸਰਜਨ ਨੂੰ ਮੈਡੀਕਲ ਟੀਮ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੇ ਪ੍ਰ੍ਰਕਾਸ਼ ਉਤਸਵ ਲਈ ਰਾਮਗੜ•ੀਆ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਉਹਨਾਂ ਕਿਹਾ ਕਿ ਸਮਾਗਮ ਵਿੱਚ ਲੋਕਾਂ ਦੇ ਬੈਠਣ, ਪੀਣ ਵਾਲੇ ਪਾਣੀ ਅਤੇ ਲੰਗਰ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ, ਸ੍ਰੀਮਤੀ ਨਰਿੰਦਰ ਕੌਰ ਸੰਧੂ ਪ੍ਰਿੰਸੀਪਲ ਰਾਮਗੜ•ੀਆ ਗਰਲਜ਼ ਕਾਲਜ, ਸ੍ਰੀ ਅਮਰਦੀਪ ਸਿੰਘ ਬੈਂਸ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਡਾ. ਕੇ.ਐਸ.ਸੈਣੀ ਸਹਾਇਕ ਸਿਵਲ ਸਰਜਨ, ਸ. ਰਣਯੋਧ ਸਿੰਘ ਪ੍ਰਧਾਨ ਲਲਿਤ ਕਲਾ ਅਕਾਦਮੀ, ਸ੍ਰੀ ਰਾਜੇਸ਼ ਕੁਮਾਰ ਜੇ.ਈ ਜਨ ਸਿਹਤ, ਸ੍ਰੀ ਮੇਜਰ ਸਿੰਘ ਸਕੱਤਰ ਮੰਡੀ ਬੋਰਡ, ਸ੍ਰੀ ਧਰਮਜੀਤ ਸਿੰਘ ਐਸ.ਡੀ.ਓ ਬਿਜਲੀ ਬੋਰਡ, ਸ੍ਰੀ ਰਾਵਿੰਦਰ ਵਰਮਾ ਅਤੇ ਸ. ਨਛੱਤਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਅਤੇ ਸਾਬਕਾ ਮੰਤਰੀ ਸ. ਹੀਰਾ ਸਿੰਘ ਸਿੰਘ ਗਾਬੜੀਆ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਂਦੇ ਹੋਏ।

Post a Comment